Sun. Apr 21st, 2019

ਡਿਪੂਆਂ ਵਾਲਿਆਂ ਦੀ ਬੇਰੁਖੀ ਕਾਰਨ ਸ਼ੈੱਲਰਾਂ ਵਾਲੇ ਪ੍ਰੇਸ਼ਾਨ

ਡਿਪੂਆਂ ਵਾਲਿਆਂ ਦੀ ਬੇਰੁਖੀ ਕਾਰਨ ਸ਼ੈੱਲਰਾਂ ਵਾਲੇ ਪ੍ਰੇਸ਼ਾਨ
31 ਸ਼ੈੱਲਰਾਂ ਦੇ ਚੌਲ ਡੰਪ ਕਰਨ ਤੋਂ ਕਰ ਰਹੇ ਨੇ ਆਨਾਕਾਨੀ

ਮੁੱਲਾਂਪੁਰ ਦਾਖਾ 22 ਨਵੰਬਰ ( ਮਲਕੀਤ ਸਿੰਘ ) ਸਥਾਨਕ ਸ਼ੈੱਲਰ ਐਸੋਸੀਏਸ਼ਨ ਦੇ ਨੁਮਾਇੰਦੇ ਮਹਾਂਵੀਰ ਬਾਂਸਲ, ਰਾਜੀਵ ਝਾਂਜੀ, ਵਿਜੈ ਮੋਦੀ ਅਤੇ ਸੁਰਿੰਦਰ ਸਿੰਗਲਾ ਨੇ ਪ੍ਰੈੱਸ ਨੂੰ ਲਿਖਤੀ ਬਿਆਨ ਵਿੱਚ ਦੱਸਿਆ ਕਿ 31 ਸ਼ੈੱਲਰਾਂ ਦੀਆ 7 ਹਜ਼ਾਰ ਗੱਡੀਆ ਦੇ ਚੌਲ ਡਿਪੂਆਂ ਵਾਲੇ ਡੰਪ ਨਹੀ ਕਰਵਾ ਰਹੇ। ਜਿਸ ਕਾਰਨ ਸ਼ੈਲਰਾਂ ਵਾਲੇ ਡਾਹਢੇ ਪ੍ਰੇਸ਼ਾਨ ਹਨ। ਕਿਉਂਕਿ ਉਨਾਂ ਨੇ ਸਰਕਾਰ ਨੂੰ ਮਿੱਥੀ ਮਿਤੀ 31-03-17 ਤੱਕ ਚੌਲਾਂ ਦਾ ਭੁਗਤਾਨ ਕਰਨਾ ਹੈ। ਸ਼ੈੱਲਰਾਂ ਵਾਲੇ 10 ਦਿਨ ਤੋਂ ਲਗਾਤਾਰ ਡਿਪੂਆਂ ਵਾਲਿਆਂ ਨੂੰ ਚੌਲ ਡੰਪ ਕਰਨ ਲਈ ਬੇਨਤੀਆਂ ਕਰ ਰਹੇ ਹਨ। ਪਰ ਉਨਾਂ ਦੇ ਕੰਨਾਂ ਤੇ ਜੂੰ ਨਹੀ ਸਰਕਦੀ। ਇਨਾਂ ਗਲਤ ਨੀਤੀਆ ਕਾਰਨ ਹੀ ਸ਼ੈੱਲਰਾਂ ਵਾਲਿਆ ਦੀ ਲੇਬਰ ਅਤੇ ਬਿਜਲੀ ਦੇ ਖਰਚੇ ਮੁਫਤ ਵਿੱਚ ਪੈ ਰਹੇ ਹਨ।

      ਉਕਤ ਨੁਮਾਇੰਦਿਆਂ ਨੇ ਦੱਸਿਆ ਕਿ ਪਿੰਡ ਪੰਡੋਰੀ ਅਤੇ ਤਲਵੰਡੀ ਵਿਖੇ ਰੀਗੋ ਗੋਦਾਮ ਅਤੇ ਪਿੰਡ ਬੜੈਚ ਵਿਖੇ ਵੇਅਰਹਾਊਸ ਗੋਦਾਨ ਜੋ ਚੌਲ ਡੰਪ ਨਹੀ ਕਰ ਰਹੇ। ਜਦਕਿ ਨਾਲ ਲੱਗਦੇ ਸੈਂਟਰਾਂ ਜਗਰਾਓ, ਅਜੀਤਵਾਲ ਆਦਿ ਵਿਖੇ ਡਿਪੂਆਂ ਵਾਲੇ ਬਿਨਾ ਕਿਸੇ ਦੇਰੀ ਦੇ ਚੌਲ ਡੰਪ ਕਰ ਰਹੇ ਹਨ। ਉਨਾਂ ਕਿਹਾ ਕਿ ਚੌਲ ਡੰਪ ਦੇਰੀ ਨਾਲ ਕਰਦੇ ਹਨ ਤਾਂ ਸ਼ੈੱਲਰਾਂ ਦੀ ਮਿਲਿੰਗ ਲੇਟ ਹੋਣ ਦੀ ਜੁੰਮੇਵਾਰੀ ਵੇਅਰਹਾਉਸ ਅਤੇ ਰੀਗੋ ਮੁਲਾਜਮਾਂ ਦੀ ਹੋਵੇਗੀ। ਸ਼ੈੱਲਰ ਐਸੋਸੀਏਸ਼ਨ ਨੇ ਸਬੰਧਤ ਉੱਚ ਅਧਿਕਾਰੀਆ ਤੋਂ ਮੰਗ ਕੀਤੀ ਹੈ ਕਿ ਤੁਰੰਤ ਦਖਲ ਦੇ ਕੇ ਮਸਲੇ ਨੂੰ ਨਜਿੱਠਿਆ ਜਾਵੇ ਇਸ ਮੌਕੇ ਰਾਜੀਵ ਢੰਡ, ਸੰਜੀਵ ਮਿੱਤਲ, ਨੰਬਰਦਾਰ ਗੁਰਜੀਤ ਸਿੰਘ, ਸੰਦੀਪ ਸਰਮਾਂ, ਲਲਿਤ ਬਾਂਸਲ, ਹਰਮਨ ਗੋਇਲ ਅਤੇ ਦੀਪਕ ਗਰਗ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: