ਡਿਪਟੀ ਕਮਿਸ਼ਨਰ ਨੇ ਬੈਂਕਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਡਿਪਟੀ ਕਮਿਸ਼ਨਰ ਨੇ ਬੈਂਕਾਂ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਬਠਿੰਡਾ 30 ਨਵੰਬਰ 2016 (ਪਰਵਿੰਦਰ ਜੀਤ ਸਿੰਘ) ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਬੈਂਕਾਂ ਦੇ ਪ੍ਰਮੁੱਖ ਅਫ਼ਸਰਾਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਘਣਸ਼ਿਆਮ ਥੋਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ 8 ਨਵੰਬਰ ਤੋਂ ਲਾਗੂ ਹੋਈ ਨੋਟਬੰਦੀ ਕਰਕੇ ਬੈਂਕਾਂ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਉਠਾਏ ਗਏ ਕਦਮ ਅਤੇ ਬੈਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੈਕਾਂ ਵਿੱਚ ਆਮ ਪਬਲਿਕ ਦੀ ਸਹੂਲਤ ਲਈ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ, ਸੀਨੀਅਰ ਸਿਟੀਜਨ, ਅੰਗਹੀਣ ਵਿਅਕਤੀਆਂ ਅਤੇ ਔਰਤਾਂ ਲਈ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਆਰ.ਬੀ.ਆਈ. ਦੇ ਦਿਸ਼ਾ ਨਿਰਦੇਸ਼ ਅਨੁਸਾਰ ਨੋਟ ਬਦਲਣ, ਨਕਦੀ ਦੀ ਅਦਾਇਗੀ ਆਮ ਜਨਤਾ, ਕਿਸਾਨਾਂ, ਵਪਾਰੀਆਂ ਦੀ ਸਹੂਲਤ ਲਈ ਬੈਕਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ।

       ਐਡੀਸ਼ਨਲ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਰਾਹੁਲ ਚਾਬਾ ਨੇ ਬੈਕਾਂ ਨੂੰ ”ਪਲਾਸਟਿਕ ਮਨੀ” ਸਬੰਧੀ ਸਾਰੇ ਬੈਕਾਂ ਨੂੰ ਦੀ ਵਰਤੋਂ ਲਈ ਕਿਹਾ ਅਤੇ ਬੈਕਾਂ ਨੂੰ ਨਿਰਦੇਸ਼ ਦਿੱਤੇ ਕਿ ਲੋਕਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

        ਮੀਟਿੰਗ ਦੌਰਾਨ ਬੈਕਾਂ ਦੇ ਅਧਿਕਾਰੀਆਂ ਨੇ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਿਵੇਂ ਕੈਸ਼ ਦੀ ਸਪਲਾਈ ਬਹੁਤ ਘੱਟ ਆਉਂਣਾ ਅਤੇ ਵੱਧ ਸਕਿਊਰਟੀ ਇੰਤਜ਼ਾਮ ਨਾ ਹੋਣ ਬਾਰੇ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਨੇ ਬੈਕਾਂ ਨੂੰ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਉਚੇਚੇ ਕਦਮ ਚੁੱਕਣ ਦਾ ਭਰੋਸਾ ਦਿੱਤਾ।

       ਇਸ ਮੀਟਿੰਗ ਵਿਚ ਲੀਡ ਬੈਂਕ ਮੈਨੇਜਰ ਸ੍ਰੀ ਰਾਕੇਸ਼ ਕੁਮਾਰ ਗੁਪਤਾ, ਡਿਪਟੀ ਲੀਡ ਬੈਂਕ ਮੈਨੇਜਰ, ਸ੍ਰੀ ਰਾਜੀਵ ਕੁਮਾਰ, ਸਟੇਟ ਬੈਂਕ ਆਫ ਪਟਿਆਲਾ ਦੇ ਏ.ਜੀ.ਐਮ. ਸ਼੍ਰੀ ਐਸ.ਡੀ. ਦਿਉਲਕਾ, ਸਟੇਟ ਬੈਂਕ ਆਫ ਇੰਡੀਆ ਦੇ ਰਿਜ਼ਨਲ ਮੈਨੇਜਰ ਸ਼੍ਰੀ ਰਾਜੇਸ਼ ਗੁਪਤਾ, ਪੰਜਾਬ ਨੈਸ਼ਨਲ ਬੈਂਕ ਦੇ ਏ.ਜੀ.ਐਮ. ਸ੍ਰੀ ਵੀ.ਕੇ.ਮੁਟਨੇਜਾ, ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਹੈਡ ਸ੍ਰੀ ਆਰ.ਐਸ. ਕਪੂਰ, ਓਰੀਐਂਟਲ ਬੈਂਕ ਆਫ਼ ਕਮਰਸ ਦੇ ਏ.ਜੀ.ਐਮ. ਸ਼੍ਰੀ ਨਰਾਇਣ ਸ਼ਰਮਾ, ਕੈਨਰਾ ਬੈਂਕ ਦੇ ਏ.ਜੀ.ਐਮ. ਸ੍ਰੀ ਜੋਗਿੰਦਰ ਸਿੰਘ ਅਤੇ ਹੋਰ ਦੂਸਰੇ ਬੈਂਕਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: