ਡਿਪਟੀ ਕਮਿਸ਼ਨਰ ਬਠਿੰਡਾ ਨੇ ਲਿਆ ਖਰੀਦ ਪ੍ਰਬੰਧਾਂ ਦਾ ਜਾਇਜਾ

ss1

ਡਿਪਟੀ ਕਮਿਸ਼ਨਰ ਬਠਿੰਡਾ ਨੇ ਲਿਆ ਖਰੀਦ ਪ੍ਰਬੰਧਾਂ ਦਾ ਜਾਇਜਾ

img_20161010_154010_469ਭਗਤਾ ਭਾਈ ਕਾ 10 ਅਕਤੂਬਰ (ਸਵਰਨ ਸਿੰਘ ਭਗਤਾ)ਅੱਜ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿੱਚ ਡਿਪਟੀ ਕਮਿਸਨਰ ਬਠਿੰਡਾ ਡਾ ਬਸੰਤ ਗਰਗ ਨੇ ਆਪਣੀ ਟੀਮ ਸਮੇਤ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ। ਇਸ ਸਮੇਂ ਡੀ ਸੀ ਬਠਿੰਡਾ ਨੇ ਲੋਕਾਂ ਨੂੰ ਦਾਣਾ ਮੰਡੀ ਵਿੱਚ ਸੁੱਕਾ ਝੋਨਾ ਹੀ ਲਿਆਉਣ ਲਈ ਕਿਹਾ। ਪ੍ਰੈਸ਼ ਨਾਲ ਗੱਲਬਾਤ ਕਰਦਿਆਂ ਡੀ ਸੀ ਬਠਿੰਡਾ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ । ਉਨਾਂ ਕਿਹਾ ਕਿ ਇਸ ਸਮੇਂ ਸਰਕਾਰ ਵਲੋਂ ਖਰੀਦ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਇਸ ਸਮੇਂ ਉਨਾਂ ਕਿਸਾਨਾਂ ਨੂੰ ਮਿਲਕੇ ਵੀ ਉਨਾਂ ਨਾਲ ਝੋਨੇ ਦੀ ਹੋ ਰਹੀ ਸਹੀ ਖਰੀਦ ਸਬੰਧੀ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਉਨਾਂ ਨੇ ਮਾਰਕੀਟ ਕਮੇਟੀ ਦਫਤਰ ਵਿਖੇ ਆੜਤੀਆਂ ਟਰੱਕ ਯਨੀਅਨ , ਸੈਲਰ ਮਾਲਕ ਅਤੇ ਲੇਵਰ ਯੂਨੀਅਨ ਦੇ ਪ੍ਰਧਾਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਨਾਂ ਦੀ ਸਮੱਸਿਆਵਾਂ ਵੀ ਸੁਣੀਆਂ ਜਿਸ ਨੂੰ ਡਿਪਟੀ ਕਮਿਸਨਰ ਸਾਹਿਬ ਨੇ ਤੁਰੰਤ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਸਮੇਂ ਉਨਾਂ ਦੇ ਨਾਲ ਐਸ ਡੀ ਐਮ ਫੂਲ ਨਰਿੰਦਰ ਸਿੰਘ ਧਾਲੀਵਾਲ,ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਆੜਤੀਆਂ ਐਸੋ: ਦੇ ਪ੍ਰਧਾਨ ਜਗਮੋਹਨ ਲਾਲ ਕੌਂਸਲਰ, ਸੈਲਰ ਐਸੋ: ਦੇ ਪ੍ਰਧਾਨ ਸਵਰਨ ਸਿੰਘ ਸੰਗਤਪੁਰਾ, ਰਾਮਪਾਲ ਜੈਤੋ ਵਾਲੇ, ਪਿੰਦਰ ਬਰਾੜ ਪ੍ਰਧਾਨ ਸਹਿਕਾਰੀ ਸਭਾ, ਟਰੱਕ ਯੂਨੀਅਨ ਦੇ ਮੁਨਸ਼ੀ ਜਗਸੀਰ ਸਿੰਘ ਸੀਰਾ, ਸੈਂਟੂ ਭਗਤਾ, ਵੱਖ ਵੱਖ ਏਜੰਸੀਆਂ ਦੇ ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦੇ ਸਟਾਫ ਕਰਮਚਾਰੀ ਹਾਜਰ ਸਨ। ਇਸ ਸਮੇਂ ਡਿਪਟੀ ਕਮਿਸਨਰ ਨੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਉਣ ਦਿਤੀ ਜਾਵੇ।

Share Button

Leave a Reply

Your email address will not be published. Required fields are marked *