ਡਾ. ਬੂਟਾ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਡੀਨ ਬਨਣ ਤੇ ਯਾਦਵਿੰਦਰਾ ਕਾਲਜ ਪ੍ਰਬੰਧਕਾਂ ਨੇ ਕੀਤਾ ਸਨਮਾਨ

ss1

ਡਾ. ਬੂਟਾ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦਾ ਡੀਨ ਬਨਣ ਤੇ ਯਾਦਵਿੰਦਰਾ ਕਾਲਜ ਪ੍ਰਬੰਧਕਾਂ ਨੇ ਕੀਤਾ ਸਨਮਾਨ

dr-buta-singh-dean-picਤਲਵੰਡੀ ਸਾਬੋ, 28 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨੇੜਲੇ ਪਿੰਡ ਧਿੰਗੜ ਦੇ ਨਿਵਾਸੀ ਤੇ ਬੀਤੇ ਸਮੇਂ ਵਿੱਚ ਯਾਦਵਿੰਦਰਾ ਇੰਜਨੀਅਰਿੰਗ ਕਾਲਜ ਦੇ ਮੁਖੀ ਰਹਿ ਚੁੱਕੇ ਬੂਟਾ ਸਿੰਘ ਡੀਨ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੁਣ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦਾ ਡੀਨ ਬਣ ਕੇ ਆਉਣ ਤੇ ਜਿੱਥੇ ਇਲਾਕੇ ਦੇ ਵਿੱਦਿਅਕ ਖੇਤਰ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਯਾਦਵਿੰਦਰਾ ਕਾਲਜ ਦੇ ਪ੍ਰਬੰਧਕਾਂ ਨੇ ਅੱਜ ਉਨ੍ਹਾਂ ਨਾਲ ਮੁਲਾਕਾਤ ਕਰਕੇ ਨਵੇਂ ਅਹੁਦੇ ਤੇ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਦਾ ਸਨਮਾਨ ਕੀਤਾ।
ਡਾ. ਬੂਟਾ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦਾ ਡੀਨ ਬਣ ਕੇ ਆਉਣ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐੱਮ. ਪੀ ਸਿੰਘ ਈਸ਼ਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਉੱਥੇ ਯਾਦਵਿੰਦਰਾ ਕਾਲਜ ਵੱਲੋਂ ਗਏ ਵਫਦ ਨੇ ਕਾਲਜ ਦੇ ਮੁਖੀ ਡਾ. ਹਜੂਰ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਸੰਜੀਵ ਅਗਰਵਾਲ, ਡਾ. ਬਲਵਿੰਦਰ ਸਿੰਘ, ਡਾ. ਅਨੁਪਮ ਕੁਮਾਰ, ਡਾ. ਰਾਜੇਸ਼ ਗੁਪਤਾ ਹਾਜ਼ਰ ਸਨ ਉੱਥੇ ਯਾਦਵਿੰਦਰਾ ਕਾਲਜ ਦੇ ਡਾ. ਸੁਖਪਾਲ ਸਿੰਘ ਚੱਠਾ, ਡਾ. ਪ੍ਰਦੀਪ ਜਿੰਦਲ, ਡਾ. ਜਗਤਾਰ ਸਿੰਘ ਤੋਂ ਇਲਾਵਾ ਡਾ. ਨਵਦੀਪ ਗੋਇਲ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *