ਡਾ.ਬੀ.ਆਰ.ਅੰਬੇਡਕਰ ਨੇ ਸਾਰਾ ਜੀਵਨ ਸਮਾਜ ਅੰਦਰ ਬਰਾਬਰਤਾ ਲਿਆਉਣ ਵਿਚ ਲਗਾਇਆ-ਸੰਤ ਹੀਰਾ

ss1

ਡਾ.ਬੀ.ਆਰ.ਅੰਬੇਡਕਰ ਨੇ ਸਾਰਾ ਜੀਵਨ ਸਮਾਜ ਅੰਦਰ ਬਰਾਬਰਤਾ ਲਿਆਉਣ ਵਿਚ ਲਗਾਇਆ-ਸੰਤ ਹੀਰਾ
ਡਾ.ਅੰਬੇਡਕਰ ਦੇ ਪ੍ਰੀਨਿਰਮਾਣ ਦਿਵਸ਼ ਸਬੰਧੀ ਖੁਰਾਲਗੜ ਵਿਖੇ ਸਮਾਗਮ ਹੋਇਆ

ਗੜ੍ਹਸ਼ੰਕਰ 7 ਦਸੰਬਰ(ਅਸ਼ਵਨੀ ਸ਼ਰਮਾ) ਡਾ.ਬੀ.ਆਰ ਅੰਬੇਡਕਰ ਨੇ ਆਪਣਾ ਸਾਰਾ ਜੀਵਨ ਸੰਘਰਸ਼ ਦੇ ਨਾਂ ਤੇ ਲਗਾ ਕੇ ਇਨਸਾਨ ਨੂੰ ਇਨਸਾਨ ਦੇ ਬਰਾਬਰ ਲਿਆ ਖੜਾ ਕਰ ਦਿੱਤਾ।ਉਨਾ ਦੀ ਇਮਾਨਦਾਰੀ, ਲਗਨ, ਮਿਹਨਤ ਅਤੇ ਸੂਝ ਬੂਝ ਸਦਕਾ ਹੀ ਦੇਸ਼ ਵਾਸੀਆਂ ਨੂੰ ਭਾਰਤੀ ਸੰਵਿਧਾਨ ਨਸੀਬ ਹੋਇਆ, ਜਿਸ ਨਾਲ ਸਾਡੀਆਂ ਸਰਕਾਰਾ ਦੇਸ਼ ਅੰਦਰ ਹਕੂਮਤ ਚਲਾਉਦੀਆ ਹਨ।ਇਹ ਪ੍ਰਗਟਾਵਾ ਸੰਤ ਸਤਵਿੰਦਰਜੀਤ ਹੀਰਾ ਰਾਸਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ:ਭਾਰਤ ਨੇ ਸ਼੍ਰੀ ਗੁਰੁ ਰਵਿਦਾਸ ਅਸਥਾਨ ਅੰਮ੍ਰਿਤ ਕੁੰਡ ਚਰਨ ਛੋਹ ਗੰਗਾ ਖੁਰਾਲਗੜ ਵਿਖੇ ਕਰਵਾਏ ਸਮਾਗਮ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ਸਮੇਂ ਕੀਤਾ।ਉਨਾ ਕਿਹਾ ਕਿ ਭਾਰਤੀ ਸੰਵਿਧਾਨ ਜਿੰਨਾ ਲਚਕੀਲਾ ਅਤੇ ਲੰਮਾ ਸੰਵਿਧਾਨ ਸੰਵਿਧਾਨ ਹੈ,ਇਸ ਤਰਾਂ ਦਾ ਸੰਵਿਦਾਨ ਹੋਰ ਕਿਸੇ ਵੀ ਦੇਸ਼ ਦਾ ਨਹੀ ਮਿਲਦਾ, ਜਿਸ ਵਿਚ ਹਰ ਵਿਅਕਤੀ ਨੂੰ ਬਰਾਬਰਤਾ ਅਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਗਏ ਹਨ।ਇਸ ਲਈ ਸਾਡਾ ਸਾਰਿਆ ਦਾ ਇਹ ਫਰਜ ਬਣਦਾ ਹੈ ਕਿ ਅਸੀ ਭਾਰਤੀ ਸੰਵਿਦਾਨ ਦਾ ਸਤਿਕਾਰ ਕਰੀਏ।ਇਸ ਮੌਕੇ ਤੇ ਵਖੁਵੱਖ ਜਿਲਿਆ ਤੋ ਪਹੁੰਚੀਆਂ ਸੰਗਤਾਂ ਨੇ ਬਾਬਾ ਸਾਹਿਬ ਦੇ ਸੁੰਦਰ ਸਰੂਪ ਨੂੰ ਫੁੱਲ ਭੇਟ ਕਰਦਿਆ ਪ੍ਰਣ ਕੀਤਾ ਕਿ ਅਸੀ ਉਨਾ ਦੇ ਅਧੂਰੇ ਮਿਸ਼ਨ ਨੂੰ ਅੱਗੇ ਤੋਰਨ ਲਈ ਕੋਈ ਵੀ ਕਸਰ ਬਾਕੀ ਨਾ ਛੱਡਦੇ ਹੋਏ ਆਪਣੇ ਅਤੇ ਸਮਾਜ ਦੇ ਬੱਚਿਆਂ ਨੂੰ ਪੜਨ ਅਤੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਵਾਗੇ।ਇਸ ਮੌਕੇ ਤੇ ਸ਼੍ਰੀ ਅਜੀਤ ਰਾਮ ਖੇਤਾਨ, ਨਾਜਰ ਰਾਮ ਮਾਨ ਸਾਬਕਾ ਡੀ.ਈ.ਓ, ਸੰਤ ਜੋਗਿੰਦਰ ਪਾਲ ਜੋਹਰੀ, ਹਰਮੇਸ਼ ਕੁਮਾਰ ਪ੍ਰਧਾਨ ਹਿਮਾਚਲ ਪ੍ਰਦੇਸ਼, ਸੰਤ ਸਰਬਣ ਦਾਸ ਸਲੇਮ ਟਾਬਰੀ ਲੁਧਿਆਣਾ ਵਾਲੇ,ਸ਼੍ਰੀ ਨਰੰਜਣ ਦਾਸ ਰੇਂਜ ਅਸਰ ਰਿਟਾ:,ਭਾਈ ਪ੍ਰਗਟ ਸਿੰਘ,ਸ:ਕਰਮ ਸਿੰਘ ਲੁਧਿਆਣਾ,ਬਾਬੂ ਰਾਮ ਰਤਨ,ਬਾਬੂ ਗਿਰਧਾਰਾ ਲਾਲ,ਸੁਖਦੇਵ ਸਿੰਘ ਬਸੀ,ਪ੍ਰਿਸੀਪਲ ਸਰੂਪ ਸਿੰਘ,ਮਾ:ਰਾਮ ਕਿਸ਼ਨ ਪੱਲੀਝਿੱਕੀ,ਮਾ:ਬਲਵਿੰਦਰ ਨਾਨੋਵਾਲ,ਮਾ:ਰਾਜ ਕੁਮਾਰ ਡੋਗਰਪੁਰ,ਸੁਖਦੇਵ ਸਿੰਘ ਸੰਗਰੂਰ,ਜੀਤ ਰਾਮ ਮਝੂਰ,ਪੀ.ਐਲ.ਸੂਦ,ਬੀਬੀ ਸੱਤਿਆ ਦੇਵੀ,ਬੀਬੀ ਸੁਖਪਾਲ ਕੌਰ,ਕ੍ਰਿਸ਼ਨ ਸਿੰਘ ਗੜੱਦੀ ਮਾਨਸਾ ਵਾਲੇ,ਪ੍ਰੀਤ ਸਿੰਘ,ਜਗਸਰਿ ਸਿੰਘ,ਜਾਨਕਾ ਸਿੰਘ,ਲੈਂਬਰ ਸਿੰਘ ਪ੍ਰੇਮ ਸਿੰਘ ਮੱਘਰ ਸਿੰਘ ਆਦਿ ਨੇ ਵੀ ਡਾ.ਭੀਮ ਰਾਓ ਅੰਬੇਡਕਰ ਨੂੰ ਯਾਦ ਕਰਦਿਆ ਹਾਜਰੀਆ ਲਗਾਈਆ।

Share Button

Leave a Reply

Your email address will not be published. Required fields are marked *