ਡਾ.ਨਿਸ਼ਾਨ ਸਿੰਘ ਨੂੰ ਟਿਕਟ ਦੇਣ ਤੇ ਹਲਕੇ ਚ ਖੁਸ਼ੀ ਦਾ ਮਹੌਲ-ਯੂਥ ਆਗੂ

ss1

ਡਾ.ਨਿਸ਼ਾਨ ਸਿੰਘ ਨੂੰ ਟਿਕਟ ਦੇਣ ਤੇ ਹਲਕੇ ਚ ਖੁਸ਼ੀ ਦਾ ਮਹੌਲ-ਯੂਥ ਆਗੂ
ਯੂਥ ਵਿੰਗ ਅਤੇ ਐਸ.ਸੀ. ਵਿੰਗ ਜਿੱਤ ਲਈ ਨਿਭਾਵੇਗਾ ਅਹਿਮ ਰੋਲ

?

ਬੋਹਾ 28 ਨਵੰਬਰ (ਦਰਸ਼ਨ ਹਾਕਮਵਾਲਾ)-ਬਹੁਤ ਹੀ ਸੂਝਵਾਨ ਅਤੇ ਇਮਾਨਦਾਰ ਵਿਅਕਤੀ ਵਜੋਂ ਜਾਣੇ ਜਾਂਦੇ ਡਾ.ਨਿਸ਼ਾਨ ਸਿੰਘ ਕੌਲਧਾਰ(ਹਾਕਮਵਾਲਾ) ਨੂੰ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਟਿਕਟ ਦਿੱਤਾ ਜਾਣਾ ਬਹੁਤ ਹੀ ਸ਼ੁਭ ਸ਼ਗਨ ਹੈ ਜਿਸ ਕਾਰਨ ਪੂਰੇ ਹਲਕੇ ਵਿੱਚ ਖੁਸ਼ੀਆਂ ਭਰਿਆ ਮਹੌਲ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਓ.ਆਈ. ਮਾਲਵਾ ਜੋਨ ਦੇ ਸੀਨੀਅਰ ਮੀਤ ਪ੍ਰਧਾਨ ਹਰਪੀ੍ਰਤ ਸਿੰਘ ਮੱਲੀ ਨੇ ਪੱਤਰਕਾਰਾਂ ਕੋਲ ਕੀਤਾ।ਉਹਨਾਂ ਆਖਿਆ ਕਿ ਪੂਰੇ ਹਲਕੇ ਦੇ ਯੂਥ ਵਰਕਰਾਂ ਨੂੰ ਇਕੱਠੇ ਕਰਕੇ ਹਲਕਾ ਬੁਢਲਾਡਾ ਤੋਂ ਡਾ.ਨਿਸ਼ਾਨ ਸਿੰਘ ਦੀ ਜਿੱਤ ਯਕੀਨੀ ਬਣਾਈ ਜਾਵੇਗੀ।ਇਸੇ ਤਰਾਂ ਸ਼ੋ੍ਰਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਦੇ ਜਿਲਾ ਪੈ੍ਰਸ ਸਕੱਤਰ ਪ੍ਰਕਾਸ ਸਿੰਘ ਮੱਲ ਸਿੰਘ ਵਾਲਾ ਨੇ ਆਖਿਆ ਕਿ ਬੋਹਾ ਖੇਤਰ ਦੇ ਅਕਾਲੀ ਵਰਕਰਾਂ ਦੀ ਚਿਰਕੋਣੀ ਮੰਗ ਨੂੰ ਦੇਖਦੇ ਹੋਏ ਇਸ ਵਾਰ ਰੇਲਵੇ ਲਾਈਨ ਤੋਂ ਇਸ ਪਾਰ ਪਿੰਡ ਹਾਕਮਵਾਲਾ ਦੇ ਜੰਮਪਲ ਡਾ.ਨਿਸ਼ਾਨ ਸਿੰਘ ਕੌਲਧਾਰ ਨੂੰ ਹਲਕੇ ਤੋਂ ਟਿਕਟ ਦੇਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ.ਸੁਖਵੀਰ ਸਿੰਘ ਬਾਦਲ ਨੇ ਬੇਹੱਦ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਜਿਸਦਾ ਮੁੱਲ ਹਲਕੇ ਦੇ ਲੋਕ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਕੇ ਮੋੜਨਗੇ।

Share Button

Leave a Reply

Your email address will not be published. Required fields are marked *