ਡਾ.ਨਿਸ਼ਾਨ ਸਿੰਘ ਕੌਲਧਾਰ ਦੇ ਜੱਦੀ ਪਿੰਡ ਹਾਕਮ ਵਾਲਾ ਚ ਜਸ਼ਨ ਦਾ ਮਹੌਲ, ਥਾਂ-ਥਾਂ ਵੰਗੇ ਗਏ ਲੱਡੂ

ss1

ਡਾ.ਨਿਸ਼ਾਨ ਸਿੰਘ ਕੌਲਧਾਰ ਦੇ ਜੱਦੀ ਪਿੰਡ ਹਾਕਮ ਵਾਲਾ ਚ ਜਸ਼ਨ ਦਾ ਮਹੌਲ, ਥਾਂ-ਥਾਂ ਵੰਗੇ ਗਏ ਲੱਡੂ

img-20161128-wa0138ਬੋਹਾ, 28 ਨਵੰਬਰ (ਸਿਕੰਦਰ): ਵਿਧਾਨ ਸਭਾ ਚੋਣਾ 2017 ਲਈਸ਼੍ਰੋਮਣੀ ਅਕਾਲੀ ਦਲ ਦੁਆਰਾ ਐਲਾਣੀ ਦੂਜੀ ਸੂਚੀ ਅੰਦਰ ਵਿਧਾਨ ਸਭਾ ਹਲਕਾ ਬੁਢਲਾਡਾ (ਰਾਖਵਾਂ) ਤੋ ਡਾ.ਨਿਸ਼ਾਨ ਸਿੰਘ ਹਾਕਮ ਵਾਲਾ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ ਦੀ ਖਬਰ ਸੁਣਦਿਆਂ ਹੀ ਜਿੱਥੇ ਇਲਾਕੇ ਚ ਖੁਸ਼ੀ ਦੀ ਲਹਿਰ ਦੌੜ ਗਈ ਉਥੇ ਉਨਾਂ ਦੇ ਜੱਦੀ ਘਰ ਪਿੰਡ ਹਾਕਮ ਵਾਲਾ ਵਿਖੇ ਵਧਾਈਆਂ ਦੇਣ ਵਾਲਿਆਂ ਦੀ ਵੀ ਭੀੜ ਦੇਖਣ ਨੂੰ ਮਿਲੀ।ਪਿੰਡ ਦੇ ਲੋਕਾਂ ਨੇ ਡਾ.ਨਿਸ਼ਾਨ ਸਿੰਘ ਦੇ ਚਾਚਾ ਗੁਰਬਚਨ ਸਿੰਘ ਕੌਲਧਾਰ, ਮਾਸੀ ਹਰਭਜਨ ਕੌਰ ਦਾ ਲੱਡੂਆਂ ਨਾ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਇਸਤਰੀ ਅਕਾਲੀ ਦਲ ਦੀ ਬਲਾਕ ਸੀਨੀਅਰ ਮੀਤ ਪ੍ਰਧਾਨ ਸਰਪੰਚ ਜਸਵਿੰਦਰ ਕੌਰ ਤੇਜੇ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਕੌਰ ਥਿੰਦ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਵੈਲਫੇਅਰ ਕਲੱਬ ਹਾਕਮ ਵਾਲਾ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੇਜੇ,ਯੂਥ ਅਕਾਲੀ ਦਲ ਦੇ ਜਿਲ੍ਹਾ ਮੀਤ ਪ੍ਰਧਾਨ ਮਨਜੀਤ ਸਿੰਘ ਥਿੰਦ, ਸ਼ਹੀਦ ਭਗਤ ਸਿੰਘ ਸਪੋਰਟਸ ਕੱਲਬ ਹਾਕਮ ਵਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਬਲ, ਬਾਬਾ ਬਾਲਮੀਕ ਕਮੇਟੀ ਹਾਕਮ ਵਾਲਾ ਦੇ ਪ੍ਰਧਾਨ ਗੁਰਬਾਜ ਸਿੰਘ, ਗੁਰਮੀਤ ਸਿੰਘ ਵਿੰਟੂ, ਸੰਸਾਰ ਸਿੰਘ ਥਿੰਦ, ਹਰੇਦਵ ਸਿੰਘ ਚਹਿਲ, ਜੀਵਨ ਸਿੰਘ ਥਿੰਦ, ਲਖਵਿੰਦਰ ਸਿੰਘ ਚਹਿਲ, ਜੁਗਰਾਜ ਸਿੰਘ ਥਿੰਦ, ਸਰਕਲ ਮੀਤ ਪ੍ਰਧਾਨ ਗੁਰਨਾਮ ਸਿੰਘ, ਲੀਲਾ ਸਿੰਘ ਸ਼ੇਰਸੀਏ, ਅਮਰੀਕ ਸਿੰਘ, ਇੰਦਰਜੀਤ ਸਿੰਘ ਕਾਲਾ ਆਦਿ ਨੇ ਕਿਹਾ ਕਿ ਗਰੀਬ ਪਰਿਵਾਰ ਸਬੰਧਤ ਡਾਕਟਰ ਨਿਸ਼ਾਨ ਸਿੰਘ ਕੌਲਧਾਰ ਆਪਣੇ ਨੌਕਰੀ ਪੇਸ਼ੇ ਦੌਰਾਨ ਸਿਵਲ ਹਸਪਤਾਲ ਮਾਨਸਾ ਵਿਖੇ ਆਪਣੀਆਂ ਸੇਵਾਵਾਂ ਨਿਭਾਉਦਿਆਂ ਹਰ ਵਰਗ ਦੇ ਲੋਕਾਂ ਲਈ ਮਸੀਹਾ ਸਾਬਤ ਹੋਏ ਹਨ।ਉਨਾਂ ਕਿਹਾ ਕਿ ਹੁਣ ਤੱਕ ਦੀਆਂ ਸਾਰੀਆਂ ਚੋਣਾਂ ਚ ਸ਼੍ਰੋਮਣੀ ਅਕਾਲੀ ਦਲ ਨੂੰ ਰਿਕਾਰਡ ਵੋਟਾਂ ਨਾਲ ਪੋਲ ਕਰਨ ਦੇ ਇਵਜ ਚ ਪਿੰਡ ਹਾਕਮ ਵਾਲਾ ਦੇ ਜੰਮਪਲ ਡਾ.ਨਿਸ਼ਾਨ ਸਿੰਘ ਨੂੰ ਹਲਕੇ ਦੀ ਨਮਾਇਦਗੀ ਕਰਨ ਦਾ ਮੌਕੇ ਦੇ ਕੇ ਸਮੁੱਚੇ ਇਲਾਕਾ ਵਾਸੀਆਂ ਤੇ ਪਾਰਟੀ ਲਈ ਨਿਰਸਵਾਰਥ ਸੇਵਾਵਾਂ ਦੇਣ ਵਾਲੇ ਲੋਕਾਂ ਨੂੰ ਵੱਡਾ ਮਾਣ ਬਖਸ਼ਿਆ ਹੈ।ਉਨਾਂ ਕਿਹਾ ਕਿ ਪਾਰਟੀ ਦੁਆਰਾ ਬਖਸ਼ੇ ਇਸ ਮਾਣ ਦੇ ਹਮੇਸ਼ਾਂ ਰਿਣੀ ਰਹਿਣਗੇ।ਉਨਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ, ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਵਿਧਾਇਕ ਚਤਿੰਨ ਸਿੰਘ ਸਮਾਓ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦਾ ਤਹਿ ਦਿਲੋ ਧੰਨਵਾਦ ਰਕਦਿਆਂ ਵਿਸ਼ਵਾਸ਼ ਦਵਾਇਆ ਕਿ ਉਹ ਹਲਕੇ ਤੋ ਰਿਕਾਰਡ ਤੋੜ ਜਿੱਤ ਦਰਜ ਕਰਾਉਣ ਲਈ ਨਿੱਜੀ ਸੰਪਰਕ ਮੁਹਿੰਮ ਵਿੱਢਣਗੇ।

Share Button

Leave a Reply

Your email address will not be published. Required fields are marked *