ਡਾ.ਨਵਦੀਪ ਬਾਂਸਲ ਨੂੰ ਬੈਸਟ ਟ੍ਰਾਸਪਲਾਂਟ ਕੋਆਰਡੀਨੇਟਰ ਦੇ ਤੌਰ ਤੇ ਨੈਸ਼ਨਲ ਅਵਾਰਡ ਨਾਲ ਨਿਵਾਜਿਆ ਗਿਆ
ਡਾ.ਨਵਦੀਪ ਬਾਂਸਲ ਨੂੰ ਬੈਸਟ ਟ੍ਰਾਸਪਲਾਂਟ ਕੋਆਰਡੀਨੇਟਰ ਦੇ ਤੌਰ ਤੇ ਨੈਸ਼ਨਲ ਅਵਾਰਡ ਨਾਲ ਨਿਵਾਜਿਆ ਗਿਆ
ਮਹਿਲ ਕਲਾਂ 10 ਅਕਤੂਬਰ (ਪ੍ਰਦੀਪ ਕੁਮਾਰ)ਨੈਸ਼ਨਲ ਐਸੋਸ਼ੀਏਸ਼ਨ ਆਫ ਟ੍ਰਾਸਪਲਾਂਟ ਕੋਆਰਡੀਨੇਟਰ ਦੀ 9 ਵੀਂ ਕਾਨਫ੍ਰੈੱਸ ਇੰਡੀਅਨ ਸੋਸਾਇਟੀ ਆਫ ਆਰਗੇਨਾਈਜੇਸ਼ਨ ਦੀ ਦੇਖ ਰੇਖ ਹੇਠ ਹੋਈ।ਇਸ ਕਾਨਫ੍ਰੈੱਸ ਵਿੱਚ ਮਾ.ਮੋਹਨ ਲਾਲ ਬਾਂਸਲ ਮਹਿਲ ਕਲਾਂ ਦੇ ਹੋਣਹਾਰ ਸਪੁੱਤਰ ਡਾ.ਨਵਦੀਪ ਬਾਂਸਲ ਨੂੰ ਸਵਾਮੀ ਨਰਾਇਣ ਬੈਸਟ ਟ੍ਰਾਸਪਲਾਂਟ ਕੋਆਰਡੀਨੇਟਰ ਦੇ ਤੌਰ ਤੇ ਨੈਸ਼ਨਲ ਅਵਾਰਡ ਨਾਲ ਨਿਵਾਜਿਆ ਗਿਆ।ਡਾ.ਨਵਦੀਪ ਬਾਂਸਲ ਇਸ ਸਮੇਂ ਪੀ.ਜੀ.ਆਈ ਚਂੰਡੀਗੜ ਵਿਖੇ ਟ੍ਰਾਸਪਲਾਂਟ ਕੋਆਰਡੀਨੇਟਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ।ਉਹ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਟ੍ਰਾਸਪਲਾਂਟ ਕੋਆਰਡੀਨੇਟਰ ਹਨ ਜਿੰਨਾਂ ਨੂੰ ਇਹ ਪੁਰਸਕਾਰ ਦੇ ਕੇ ਨਿਵਾਜਿਆ ਗਿਆ ਹੈ।ਉਹ ਵਿਵੇਕ ਲਹਿਰ ਦੇ ਬਹੁਤ ਫੁਰਤੀਲੇ ਮੈਂਬਰ ਹਨ।ਉਨਾਂ ਦੀ ਇਮਾਨਦਾਰੀ ਨਾਲ ਕੀਤੀਆ ਕੋਸਿਸ਼ਾ ਦੇ ਸਦਕਾ ਬਹੁਤ ਸਾਰੇ ਦਿਮਾਗੀ ਤੌਰ ਤੇ ਡੈੱਡ ਹੋ ਚੁੱਕੇ ਰੋਗੀਆਂ ਦੇ ਰਿਸ਼ਤੇਦਾਰਾਂ ਨਾਲ ਉਨਾਂ ਨੂੰ ਸਮਝਾਉਦੇ ਹੋਏ ਅੰਗ ਦਾਨ ਕਰਵਾਏ ਤਾਂ ਕਿ ਇਹ ਅੰਗ ਕਿਸੇ ਜਰੂਰਤਮੰਦ ਦੇ ਕੰਮ ਆ ਸਕਣ।
ਜਿਕਰ ਯੋਗ ਹੈ ਕਿ ਡਾ.ਨਵਦੀਪ ਬਾਂਸਲ ਦੀਆ ਕੋਸਿਸ਼ਾ ਸਦਕਾ ਇਸ ਸਾਲ ਹੁਣ ਤੱਕ 21 ਰੋਗੀਆਂ ਦੇ ਅੰਗ ਦਾਨ ਹੋਏ ਹਨ।ਦੁਸਿਹਰੇ ਦੇ ਪਵਿੱਤਰ ਤਿਉਹਾਰ ਮੌਕੇ ਡਾ.ਨਵਦੀਪ ਬਾਂਸਲ ਨੂੰ ਨੈਸ਼ਨਲ ਅਵਾਰਡ ਮਿਲਣ ਦੀ ਖਬਰ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਹਨਾਂ ਵੱਲੋਂ ਖੁਸ਼ੀ ਵਿੱਚ ਖੀਵੇ ਹੋ ਕੇ ਮਠਿਆਈਆਂ ਵੰਡੀਆਂ ਅਤੇ ਭੰਗੜੇ ਪਾਏ ਜਾ ਰਹੇ ਸਨ।ਜਦੋਂ ਇਸ ਅਵਾਰਡ ਸਬੰਧੀ ਡਾ.ਨਵਦੀਪ ਬਾਂਸਲ ਦੇ ਪਿਤਾ ਮਾ.ਮੋਹਨ ਲਾਲ ਜੀ ਨਾਲ ਪੱਤਰਕਾਰਾਂ ਨੇ ਗੱਲ-ਬਾਤ ਕੀਤੀ ਤਾਂ ਉਨਾਂ ਕਿਹਾ ਕਿ ਮੈਨੂੰ ਮੇਰੇ ਹੋਣਹਾਰ ਪੁੱਤਰ ਤੇ ਬਹੁਤ ਮਾਨ ਹੈ।ਜਿਸਨੇ ਛੋਟੀ ਉਮਰ ਵਿੱਚ ਇਹ ਅਵਾਰਡ ਪ੍ਰਾਪਤ ਕਰਕੇ ਮੇਰਾ ਅਤੇ ਮੇਰੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ।