ਡਾ. ਧਰਮਿੰਦਰ ਸਿੰਘ ਉੱਭਾ ਰਚਿਤ ‘ਸਵੇਰੇ ਸਵੇਰੇ’ ਪੁਸਤਕ ‘ਤੇ ਵਿਚਾਰ ਚਰਚਾ

ss1

ਡਾ. ਧਰਮਿੰਦਰ ਸਿੰਘ ਉੱਭਾ ਰਚਿਤ ‘ਸਵੇਰੇ ਸਵੇਰੇ’ ਪੁਸਤਕ ‘ਤੇ ਵਿਚਾਰ ਚਰਚਾ
‘ਸਵੇਰੇ-ਸਵੇਰੇ’ ਪੁਸਤਕ ਜਿੱਥੇ ਮਨੁੱਖੀ ਜੀਵਨ ਦੀਆਂ ਸਾਰੀਆਂ ਤੰਦਾਂ ਤੋਂ ਪਾਠਕਾਂ ਨੂੰ ਜਾਣੂ ਕਰਵਾਉਂਦੀ ਹੈ ਉੱਥੇ ਹੀ ਮਨੁੱਖੀ ਜੀਵਨ-ਜਾਚ ਨੂੰ ਸੁਚੱਜੀ ਬਨਾਉਣ ਲਈ ਵੀ ਪ੍ਰੇਰਿਤ ਕਰਦੀ ਹੈ-: ਡਾ:ਚੀਮਾ

kcaps1ਸ੍ਰੀ ਅਨੰਦਪੁਰ ਸਾਹਿਬ, 1 ਨਵੰਬਰ, (ਦਵਿੰਦਰਪਾਲ ਸਿੰਘ/ਅੰਕੁਸ਼): ਪੰਜਾਬੀ ਸਾਹਿਤ ਦੇ ਉਘੇ ਹਸਤਾਖ਼ਰ ਡਾ. ਧਰਮਿੰਦਰ ਸਿੰਘ ਉੱਭਾ ਵੱਲੋਂ ਰਚਿਤ ਲਘੂ-ਲੇਖਾਂ ਦੀ ਰਚਿਤ ਪੁਸਤਕ ‘ਸਵੇਰੇ ਸਵੇਰੇ’ ਉੱਤੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ‘ਤੇ ਬੋਲਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੁਸਤਕ ‘ਸਵੇਰੇ-ਸਵੇਰੇ’ ਜਿੱਥੇ ਮਨੁੱਖੀ ਜੀਵਨ ਦੀਆਂ ਸਾਰੀਆਂ ਤੰਦਾਂ ਤੋਂ ਪਾਠਕਾਂ ਨੂੰ ਜਾਣੂ ਕਰਵਾਉਂਦੀ ਹੈ ਉੱਥੇ ਹੀ ਮਨੁੱਖੀ ਜੀਵਨ-ਜਾਚ ਨੂੰ ਸੁਚੱਜੀ ਬਨਾਉਣ ਲਈ ਵੀ ਪ੍ਰੇਰਿਤ ਕਰਦੀ ਹੈ । ਉਨਾਂ ਨੇ ਕਿਹਾ ਕਿ ਇਸ ਪੁਸਤਕ ਵਿੱਚ ਲੇਖਕ ਨੇ ਅਜੋਕੇ ਸਮੇਂ ਵਿੱਚ ਮਾਨਵੀ ਰਿਸ਼ਤੀਆਂ ਵਿੱਚ ਆਈਆਂ ਉਲਝਣਾਂ ਦੇ ਕਾਰਨਾਂ ਤੇ ਉਹਨਾਂ ਦੇ ਸਾਰਥਿਕ ਹੱਲ ਨੂੰ ਸਰਲ ਭਾਸ਼ਾ ਵਿੱਚ ਪੇਸ਼ ਕਰਨ ਤੋਂ ਇਲਾਵਾ ਖੁਸ਼ੀ-ਗ਼ਮੀ , ਪਿਆਰ-ਮੁਹੱਬਤ, ਅਕਲ-ਗਿਆਨ, ਧਰਮ-ਆਸਥਾ, ਸਮਾਜਿਕ-ਰਾਜਸੀ ਚਿੰਤਨ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਬਾ-ਖ਼ੂਬੀ ਰੂਪਮਾਨ ਕੀਤਾ ਹੈ । ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਵਿਚਾਰ ਚਰਚਾ ਵਿੱਚ ਬੋਲਦਿਆਂ ਕਿਹਾ ਕਿ ਜਿੱਥੇ ਇਸ ਪੁਸਤਕ ਰਾਹੀਂ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਪਾਠਕ ਗਿਆਨ ਹਾਸਲ ਕਰਨਗੇ ਉੱਥੇ ਹੀ ਉਹ ਅਜੋਕੇ ਤਕਨਾਲੋਜੀ ਵਾਲੇ ਯੁੱਗ ਵਿੱਚ ਆਪਣਾ ਜ਼ਿਆਦਾ ਸਮਾਂ ਵਾਹਟਸਐਪ ਉੱਤੇ ਅਜਾਈਂ ਨਾ ਗਵਾਉਣ ਦੀ ਬਜਾਏ ਮਨੁੱਖੀ ਜੀਵਨ ਦੇ ਸਾਰੇ ਪਹਿਲੂਆਂ, ਸੱਭਿਆਚਾਰਕ ਸਰੋਕਾਰਾਂ, ਮਨੁੱਖੀ ਕਦਰਾਂ-ਕੀਮਤਾਂ ਅਤੇ ਮਾਨਵੀ ਰਿਸ਼ਤਿਆਂ ਦੀ ਸੂਖਮ ਸੂਝ ਪ੍ਰਾਪਤ ਕਰਨਗੇ । ਪੰਜਾਬੀ ਦੇ ਉੱਘੇ ਸ਼ਾਇਰ ਪ੍ਰੋ. ਮਹਿੰਦਰ ਸਿੰਘ ਬਾਗ਼ੀ ਨੇ ਕਿਹਾ ਕਿ ਡਾ. ਧਰਮਿੰਦਰ ਸਿੰਘ ਉੱਭਾ ਇਕ ਵੱਡੇ ਪ੍ਰਸ਼ਾਸਨਿਕ ਅਹੁਦੇ ‘ਤੇ ਹੁੰਦਿਆਂ ਹੋਇਆਂ ਵੀ ਵਿੱਦਿਆ ਦੇ ਪਾਸਾਰ ਲਈ ਜੀਵਨ ਦੇ ਖੂਬਸੂਰਤ ਪਹਿਲੂਆਂ ਨੂੰ ਆਪਣੇ ਆਸ਼ਾਵਾਦੀ ਦ੍ਰਿਸ਼ਟੀਕੋਣ ਰਾਹੀਂ ਨਵੇਂ ਸਿਖ਼ਰ ਵੱਲ ਲੈਕੇ ਜਾ ਰਹੇ ਹਨ ਜੋ ਕਿ ਇੱਕ ਸ਼ਲਾਘਾਯੋਗ ਉੱਦਮ ਹੈ । ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁੱਖੀ ਪ੍ਰੋ. ਅਵਤਾਰ ਸਿੰਘ ਨੇ ਕਿਹਾ ਕਿ ਪੁਸਤਕ ਪੰਜਾਬੀ ਵਾਰਤਕ ਸਾਹਿਤ ਵਿੱਚ ਵਿਸ਼ੇਸ਼ ਮੁਕਾਮ ਰੱਖਦੀ ਹੈ । ਇਹ ਪੁਸਤਕ ਪੰਜਾਬੀ ਭਾਸ਼ਾ ਵਿੱਚ ਸਾਡੀਆਂ ਬਹੁ-ਪਰਤੀ ਅਤੇ ਬਹੁ-ਅਰਥੀ ਸਮੱਸਿਆਵਾਂ ਦਾ ਹੱਲ ਕਰਦੀ ਹੋਈ ਨੇੜਿਉਂ ਤੱਕਣ ਅਤੇ ਮਾਨਣ ਦਾ ਸੂਝ ਮਾਡਲ ਪੇਸ਼ ਕਰਦੀ ਹੈ । ਇਸ ਮੌਕੇ ‘ਤੇ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਸੁੱਚਾ ਸਿੰਘ ਢੇਸੀ, ਡਾ. ਦਰਸ਼ਨਪਾਲ, ਪ੍ਰੋ. ਹਰਜਿੰਦਰ ਸਿੰਘ ਬਲਿੰਗ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਰੱਖੇ । ਵਿਚਾਰ ਚਰਚਾ ਦੇ ਮੌਕੇ ‘ਤੇ ਬਹੁਤ ਸਾਰੇ ਪ੍ਰੋਫੈਸਰ ਸਾਹਿਬਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ, ਜ਼ਿਲਾ ਰੂਪਨਗਰ ਦੇ ਪ੍ਰਧਾਨ ਜੱਥੇਦਾਰ ਮੋਹਨ ਸਿੰਘ ਢਾਹੇਂ ਵੀ ਸ਼ਾਮਿਲ ਹੋਏ । ਅੰਤ ਵਿੱਚ ਪੁਸਤਕ ਦੇ ਲੇਖਕ ਡਾ. ਧਰਮਿੰਦਰ ਸਿੰਘ ਉੱਭਾ ਨੇ ਆਪਣੇ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ।

Share Button

Leave a Reply

Your email address will not be published. Required fields are marked *