ਡਾ. ਧਰਮਵੀਰ ਗਾਂਧੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਮਲਟੀਪਰਪਜ਼ ਨੂੰ 88 ਬੈਂਚ ਭੇਂਟ ਕੀਤੇ

ss1

ਡਾ. ਧਰਮਵੀਰ ਗਾਂਧੀ ਨੇ ਸਰਕਾਰੀ ਐਲੀਮੈਂਟਰੀ ਸਕੂਲ ਮਲਟੀਪਰਪਜ਼ ਨੂੰ 88 ਬੈਂਚ ਭੇਂਟ ਕੀਤੇ

schlਪਟਿਆਲਾ 14 ਅਕਤੂਬਰ (ਢਿੱਲੋਂ) : ਪਟਿਆਲਾ ਤੋਂ ਮੈਂਬਰ ਲੋਕ ਸਭਾ ਸ੍ਰੀ ਧਰਮਵੀਰ ਗਾਂਧੀ ਵੱਲੋਂ ਆਪਣੀ ਐਮ.ਪੀ. ਗਰਾਂਟ ਵਿੱਚੋਂ ਸਰਕਾਰੀ ਐਲੀਮੈਂਟਰੀ ਸਕੂਲ ਮਲਟੀਪਰਪਜ਼ ਜਿਲ੍ਹਾ ਪਟਿਆਲਾ ਦੇ ਇੰਚਾਰਜ਼ ਸ੍ਰੀਮਤੀ ਸੁਰਿੰਦਰਪਾਲ ਕੌਰ ਦੀ ਪ੍ਰਤੀਬੇਨਤੀ ਤੇ ਸਕੂਲ ਨੂੰ 88 ਬੈਂਚ ਭੇਂਟ ਕੀਤੇ ਗਏ । ਬੈਂਚ ਪ੍ਰਾਪਤ ਹੋਣ ਤੇ ਸਕੂਲ ਮੁੱਖੀ ਸੁਰਿੰਦਰਪਾਲ ਕੌਰ , ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਮੈਂਬਰ ਲੋਕ ਸਭਾ ਸ੍ਰੀ ਧਰਮਵੀਰ ਗਾਂਧੀ ਦਾ ਧੰਨਵਾਦ ਕੀਤਾ ਗਿਆ । ਸਕੂਲ ਮੁੱਖੀ ਸੁਰਿੰਦਰਪਾਲ ਕੌਰ ਨੇ ਕਿਹਾ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਬੈਂਚਾਂ ਦੀ ਸਖਤ ਲੋੜ ਸੀ ਅਤੇ ਵਿਦਿਆਰਥੀ ਵੀ ਨਵੇਂ ਬੈਂਚ ਆਉਣ ਤੇ ਬਹੁਤ ਖੁਸ਼ ਹੋਏ ਹਨ। ਇਸ ਮੌਕੇ ਨੀਲਮ, ਕੀਰਤੀ ਗਰਗ, ਸਰਿਤਾ ਅਗਰਵਾਲ, ਅਰਸ਼ਵਿੰਦਰ ਕੌਰ, ਸੁਖਦੀਪ ਕੌਰ, ਸ਼ਿਵਾਨੀ, ਜਸਪਾਲ ਕੌਰ ਆਦਿ ਅਧਿਆਪਕ ਮੌਜੂਦ ਸਨ।

Share Button

Leave a Reply

Your email address will not be published. Required fields are marked *