ਡਾ. ਅਕਾਸ਼ਦੀਪ ਸਿੰਗਲਾ ਨੇ ਸੰਗਤ ਮੰਡੀ ਦੀ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਸਹਿਯੋਗ ਨਾਲ ਗਰੀਬ ਬੱਚੀ ਦਾ ਮੁਫਤ ਇਲਾਜ ਕਰਕੇ ਮਾਨਵਤਾ ਪ੍ਰਤੀ ਨਿਭਾਇਆ ਫਰਜ਼

ss1

ਡਾ. ਅਕਾਸ਼ਦੀਪ ਸਿੰਗਲਾ ਨੇ ਸੰਗਤ ਮੰਡੀ ਦੀ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਦੇ ਸਹਿਯੋਗ ਨਾਲ ਗਰੀਬ ਬੱਚੀ ਦਾ ਮੁਫਤ ਇਲਾਜ ਕਰਕੇ ਮਾਨਵਤਾ ਪ੍ਰਤੀ ਨਿਭਾਇਆ ਫਰਜ਼

ਬਠਿੰਡਾ 25 ਜੂਨ (ਪਰਵਿੰਦਰ ਜੀਤ ਸਿੰਘ) : ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਬਲਾਕ ਸੰਗਤ ਮੰਡੀ ਦੇ ਸਹਿਯੋਗ ਨਾਲ ਬਠਿੰਡਾ ਦੇ ਡਾ.ਅਕਾਸ਼ਦੀਪ ਸਿੰਗਲਾ ਵੱਲੋਂ ਗਰੀਬ ਪਰਿਵਾਰ ਦੀ ਬੱਚੀ ਦਾ ਮੁਫਤ ਇਲਾਜ ਕਰਕੇ ਮਾਨਵਤਾ ਪ੍ਰਤੀ ਫਰਜ਼ ਨਿਭਾਉਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਤ ਕਲਾਂ ਦੇ ਗਰੀਬ ਪਰਿਵਾਰ ਚੋਂ ਮੰਦਰ ਸਿੰਘ ਦੀ ਬੇਟੀ ਨਿੱਕੀ ਕੌਰ 10 ਦਿਨਾਂ ਤੋਂ ਖੂਨ ਦੀ ਕਮੀ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਮੰਜਾ ਮੱਲੀ ਪਈ ਸੀ ਪਰ ਘਰ ਵਿੱਚ ਗਰੀਬੀ ਹੋਣ ਕਰਕੇ ਉਸ ਲੜਕੀ ਦਾ ਇਲਾਜ ਪਰਿਵਾਰ ਮੁਖੀ ਨਹੀਂ ਕਰਵਾ ਸਕਦਾ ਸੀ। ਜਿਸਦੇ ਘਰ ਦੇ ਮੁਖੀ ਮੰਦਰ ਸਿੰਘ ਨੇ ਸੰਗਤ ਮੰਡੀ ਵਿੱਚ ਮੈਡੀਕਲ ਪ੍ਰੈਟੀਸ਼ਨਰ ਯੂਨੀਅਨ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਘੁੱਦਾ ਦੇ ਮਾਮਲੇ ਧਿਆਨ ਵਿੱਚ ਲਿਆਂਦਾ ਤਾਂ ਡਾ. ਘੁੱਦਾ ਨੇ ਆਪਣੀ ਯੂਨੀਅਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਮਾਨਵਤਾ ਪ੍ਰਤੀ ਫਰਜ਼ ਨਿਭਾਉਂਦਿਆਂ ਮੰਦਰ ਸਿੰਘ ਦੀ ਮੌਕੇ ਤੇ ਆਰਥਿਕ ਮੱਦਦ ਕਰਕੇ ਉਸਦੀ ਲੜਕੀ ਨੂੰ ਬਠਿੰਡਾ ਦੇ ਕੇ ਐਮ ਦਿੱਲੀ ਬੱਚਿਆਂ ਦੇ ਹਸਪਤਾਲ ਵਿੱਚ ਹਫਤਾ ਪਹਿਲਾਂ ਦਾਖਲ ਕਰਵਾ ਦਿੱਤਾ।

ਅੱਜ ਉਸ ਲੜਕੀ ਨੂੰ ਛੁੱਟੀ ਮਿਲਣ ਦੌਰਾਨ ਬੱਚੀ ਬਿਲਕੁਲ ਤੰਦਰੁਸਤ ਸੀ। ਜਦੋਂ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਕਾਲੜਾ ਅਤੇ ਵੈਦ ਜਗਦੇਵ ਸਿੰਘ ਕੋਟਗੁਰੂ ਨੇ ਲੜਕੀ ਨੂੰ ਛੁੱਟੀ ਦਿਵਾਉਣ ਸਮੇਂ ਡਾ. ਅਕਾਸ਼ਦੀਪ ਸਿੰਗਲਾ ਪਾਸੋਂ ਲੜਕੀ ਦੇ ਇਲਾਜ ਉਪਰ ਆਏ ਖਰਚੇ ਲਈ ਬਿੱਲ ਮੰਗਿਆ ਤਾਂ ਡਾ. ਸਿੰਗਲਾ ਨੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਅਤੇ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਬਲਾਕ ਸੰਗਤ ਮੰਡੀ ਵੱਲੋਂ ਪਹਿਲਾਂ ਤੋਂ ਹੀ ਸਮਾਜ ਪ੍ਰਤੀ ਨਿਭਾਏ ਜਾ ਰਹੇ ਮਾਨਵਤਾ ਪ੍ਰਤੀ ਫਰਜ਼ਾਂ ਨੂੰ ਦੇਖਦਿਆਂ ਲੜਕੀ ਦੇ ਇਲਾਜ ਉਪਰ ਆਇਆ ਖਰਚ ਲੈਣ ਤੋਂ ਨਾਂਹ ਕਰਕੇ ਹਜਾਰਾਂ ਦਾ ਬਿੱਲ ਮੁਆਫ ਕਰਕੇ ਬਿਲਕੁਲ ਮੁਫਤ ਇਲਾਜ ਕੀਤਾ। ਲੜਕੀ ਦੇ ਇਲਾਜ ਲਈ ਸਰਵੇਸ਼ ਦਿਵਿਆ ਹਸਪਤਾਲ ਤੋਂ ਦਰਸ਼ਨ ਸਿੰਘ ਨੇ ਦਵਾਈਆਂ ਦਾ ਪੈਸਾ ਵੀ ਨਾ ਲੈਕੇ ਮਾਨਵਤਾ ਪ੍ਰਤੀ ਫਰਜ਼ ਨਿਭਾਇਆ। ਇਸ ਮੌਕੇ ਡਾ. ਗੁਰਦੀਪ ਘੁੱਦਾ ਨੇ ਕਿਹਾ ਕ ਿਸਾਡੀ ਸੰਸਥਾ ਪਹਿਲਾਂ ਵੀ ਗਰੀਬ ਅਤੇ ਲੋੜਵੰਦ ਦੀਨ ਦੁਖੀਆਂ ਦੀ ਮੱਦਦ ਕਰਦੀ ਆ ਰਹੀ ਹੈ ਤੇ ਅੱਗੇ ਤੋਂ ਵੀ ਕਰਦੀ ਰਹੇਗੀ। ਅਜਿਹਾ ਕਰਨ ਨਾਲ ਉਹਨਾਂ ਨੂੰ ਆਤਮਿਕ ਸਕੂਨ ਮਿਲਦਾ ਹੈ, ਉਹਨਾਂ ਡਾ. ਸਿੰਗਲਾ ਦਾ ਆਪਣੀ ਸੰਸਥਾ ਵੱਲੋਂ ਧੰਨਵਾਦ ਕੀਤਾ। ਇੱਥੇ ਜਿਕਰਯੋਗ ਹੈ ਕਿ ਲੜਕੀ ਨਿੱਕੀ ਕੌਰ ਦਾ ਬਾਪ ਪਰਿਵਾਰ ਦੇ ਛੇ ਜੀਆਂ ਦਾ ਪੇਟ ਪਾਲਣ ਲਈ ਮਿਹਨਤ ਮਜਦੂਰੀ ਕਰਦਾ ਹੈ, ਘਰ ਵਿੱਚ ਗਰੀਬੀ ਹੈ। ਮੰਦਰ ਸਿੰਘ ਨੇ ਉਸਦੀ ਬੱਚੀ ਦਾ ਇਲਾਜ ਕਰਵਾਉਣ ਲਈ ਡਾਕਟਰ ਯੂਨੀਅਨ ਅਤੇ ਬਠਿੰਡਾ ਦੇ ਡਾਕਟਰ ਅਕਾਸ਼ਦੀਪ ਸਿੰਗਲਾ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਮੋਹਨ ਲਾਲ ਸਿੰਗਲਾ ਅਤੇ ਡਾ. ਦਰਸ਼ਨ ਸਿੰਘ ਹਾਜਰ ਸਨ।

Share Button

Leave a Reply

Your email address will not be published. Required fields are marked *