ਡਾ:ਰਾਜ ਕੁਮਾਰ ਵੇਰਕਾ ਨੂੰ ਕਾਂਗਰਸ ਹਾਈਕਮਾਂਡ ਵੱਲੋ ਹਲਕਾ ਪੱਛਮੀ ਤੋ ਲਗਾਤਾਰ ਦੂਸਰੀ ਵਾਰ ਮਿਲੀ ਟਿਕਟ

ss1

ਡਾ:ਰਾਜ ਕੁਮਾਰ ਵੇਰਕਾ ਨੂੰ ਕਾਂਗਰਸ ਹਾਈਕਮਾਂਡ ਵੱਲੋ ਹਲਕਾ ਪੱਛਮੀ ਤੋ ਲਗਾਤਾਰ ਦੂਸਰੀ ਵਾਰ ਮਿਲੀ ਟਿਕਟ

ਅੰਮ੍ਰਿਤਸਰ (ਜਗਜੀਤ ਸਿੰਘ)-ਐਸ.ਸੀ./ ਐਸ.ਟੀ. ਸੈਲ ਭਾਰਤ ਸਰਕਾਰ ਦੇ ਉੱਪ ਚੇਅਰਮੈਨ ਤੇ ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਨੂੰ ਕਾਗਰਸ ਹਾਈ ਕਮਾਂਡ ਵੱਲੋ ਲਗਾਤਾਰ ਦੂਸਰੀ ਵਾਰ ਹਲਕਾ ਪੱਛਮੀ ਤੋ ਆ ਰਹੀਆ ਵਿਧਾਨ ਸਭਾਂ ਚੋਣਾ 2017 ਦੇ ਲਈ ਟਿਕਟ ਦੇ ਕੇ ਨਿਵਾਜਿਆ ਹੈ। ਡਾ: ਰਾਜ ਕੁਮਾਰ ਵੇਰਕਾ ਦਾ ਜਨਮ 20 ਮਾਰਚ 1963 ਨੂੰ ਅੰਮ੍ਰਿਤਸਰ ਵਿਖੇ ਹੋਇਆ ਤੇ ਗਰੈਜੂਏਸ਼ਨ ਤੱਕ ਸਿੱਖਿਆਂ ਪ੍ਰਾਪਤ ਕੀਤੀ ਤੇ ਸਭ ਤੋ ਪਹਿਲਾ ਕਾਗਰਸ ਪਾਰਟੀ ਵੱਲੋ ਵਿਧਾਨ ਸਭਾ ਹਲਕਾ ਵੇਰਕਾ ਤੋ ਟਿਕਟ ਮਿਲੀ ਤੇ ਜਿੱਤ ਦਾ ਪਰਚਮ ਲਹਿਰਾਇਆ ਤੇ ਪੰਜਾਬ ਸਰਕਾਰ ਵਿੱਚ ਬਤੋਰ ਸੰਸਦੀ ਸਕੱਤਰ ਉਚੇਰੀ ਸਿੱਖਿਆ ਬਣੇ ਜਿਸ ਤੋ ਬਾਅਦ ਹਲਕਾ ਵੇਰਕਾ ਖਤਮ ਹੋ ਜਾਣ ਤੇ ਡਾ: ਰਾਜ ਕੁਮਾਰ ਵੇਰਕਾ ਨੂੰ ਕਾਗਰਸ ਹਾਈ ਕਮਾਡ ਵੱਲੋ 2012 ਵਿੱਚ ਹਲਕਾ ਪੱਛਮੀ ਤੋ ਟਿਕਟ ਦੇ ਕੇ ਨਿਵਾਜਿਆ ਗਿਆ ਜਿੱਥੇ ਉਨਾਂ ਵੱਲੋ ਭਾਜਪਾ ਆਗੂ ਰਾਕੇਸ਼ ਗਿੱਲ ਨੂੰ 10 ਹਜਾਰ ਤੋ ਵੀ ਵੱਧ ਵੋਟਾ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਤੇ ਇੱਕ ਵਾਰ ਫਿਰ ਪਾਰਟੀ ਹਾਈ ਕਮਾਡ ਵੱਲੋ ਉਨਾਂ ਤੇ ਭਰੋਸਾ ਪ੍ਰਗਟ ਕਰਦੇ ਹੋਏ 2017 ਦੀਆ ਵਿਧਾਨ ਸਭਾ ਚੋਣਾ ਵਿੱਚ ਉਮੀਦਵਾਰ ਬਣਾਇਆ ਗਿਆ ਹੈ।

Share Button

Leave a Reply

Your email address will not be published. Required fields are marked *