ਡਟ ਜਾਏਗਾ ਖਾਲਸਾ- ਜਸਪਾਲ ਸਿੰਘ ਬੈਂਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ

ss1

ਡਟ ਜਾਏਗਾ ਖਾਲਸਾ- ਜਸਪਾਲ ਸਿੰਘ ਬੈਂਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ

fdk-1ਗੁਰੁ ਸਾਹਿਬ ਦਾ ਕਥਨ ਹੈ ਕਿ ਜਿਨਾਂ ਦੀ ਖਾਤਰ ਅਕਾਲ ਪੁਰਖ ਨੇ ਖਾਲਸਾ ਪੈਦਾ ਕੀਤਾ ਸੀ, ਜਦ ਉਹ ਹੀ ਖਾਲਸੇ ਦੇ ਵੈਰੀ ਬਣ ਜਾਣਗੇ ਤਾ ਖਾਲਸਾ ਜੋ ਅਕਾਲ ਪੁਰਕ ਦੀ ਫ਼ੌਜ ਹੈ,ਮਨੁੱਖਤਾ ਲਈ, ਗਰੀਬ ਲਈ, ਨਿਆਸਰੇ ਲਈ, ਨਿਤਾਣੇ ਦੀ ਰੱਖਿਆ ਲਈ, ਜਾਲਮ ਦੇ ਵਿਰੁੱਧ ਖੜਾ ਹੋ ਜਾਵੇਗਾ। ਗੁਰੁ ਪਿਆਰੇ ਖਾਲਸਾ ਜੀ,ਅੱਜ ਤੁਹਾਡੀ ਪਰਖ ਦਾ ਸਮਾਂ ਤੁਹਾਡੀਆਂ ਬਰੂਹਾਂ ਤੇ ਆਣ ਖੜਾ ਹੋਇਆ ਹੈ,ਜਾਲਮ ਨੇ ਵਾਰ ਵਾਰ ਸਿਖ ਕੌਮ ਨੂੰ ਵੰਗਾਰਨ ਦੀ ਕੋਸਿਸ਼ ਕੀਤੀ ਹੈ,ਜਗਤ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਇਸ ਗਦਾਰ ਬਾਦਲ ਦੇ ਰਾਜ ਵਿੱਚ ਬੇਪਨਾਹ ਬੇਅਦਬੀ ਕੀਤੀ ਗਈ,ਇਹ ਸਭ ਕੁਝ ਇਸ ਨੇ ਜਾਣਬੁਝ ਕੇ ਕਰਾਇਆ ਹੈ ਅਤੇ ਲਗਾਤਾਰ ਕਰਾਉਂਦਾ ਆ ਰਿਹਾ ਹੈ, ਸਿੱਖ ਕੌਮ ਦੇ ਸਭ ਤੋਂ ਵੱਡੇ ਦੁਸ਼ਮਨ ਆਰ ਐਸ ਐਸ ਹਿੰਦੂਤਵ ਨੇ ਘੱਟ ਗਿਣਤੀ ਕੌਮਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ,ਜੇ ਅੱਜ ਵੀ ਖਾਲਸਾ ਪੰਥ ਸੁੱਤਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਲਈ ਇਹ ਇਕ ਗੰਭੀਰ ਮਸਲਾ ਬਣ ਜਾਵੇਗਾਕਿ ਉਹ ਆਪਣੇ ਪੁਰਖਿਆਂ ਨੂੰ ਕੀ ਕਹਿ ਬੁਲਾਇਆ ਕਰਨਗੀਆਂ ! ਦੁਨੀਆਂ ਦੀ ਰਾਜਨੀਤੀ ਦਾ ਫ਼ੈਸਲਾ ਕਰਨ ਵਾਲਾ ਸੰਸਾਰ ਵਿੱਚ ਸਰਬੱਤ ਖਾਲਸਾ ਇਕੋ ਇਕ ਡੈਮੋਕਰੈਟਿਕ ਸੰਸਥਾ ਹੈ,ਜਿਹੜਾ ਖੁੱਲੇ ਮੈਦਾਨਾਂ ਵਿੱਚ ਸਰਬਸਾਂਝੀ ਸੋਚ ਨਾਲ ਕੌਮ ਦੇ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਫ਼ੈਸਲੇ ਕਰਦਾ ਆਇਆ ਹੈ, ਜਿਸ ਕੌਮ ਕੋਲ ਅਜਿਹਾ ਖਜਾਨਾ ਹੋਵੇ ਉਹ ਕੌਮ ਕਿਵੇ ਚੁੱਪ ਕਰਕੇ, ਇਕ ਸਾਹਿਸਹੀਣ ਨਿਰਦਈ ਅਤੇ ਫ਼ਰੇਬੀ ਸਿਸਟਮ ਦਾ ਜੁਲਮ ਸਹਿੰਦੀ ਰਹਿ ਸਕਦੀ ਹੈ ? ਪੰਜਾਬ ਦੇ ਸੂਰਬੀਰ ਖਾਲਸਾ ਜੀ ਅੱਠ ਦਸੰਬਰ ਆ ਗਿਆ ਹੈ ਗੁਰੁ ਕਲਗੀਧਰ ਪਾਤਸ਼ਾਹ ਆਪਣਾ ਪਰਿਵਾਰ ਵਾਰ ਕੇ ਅੱਜ ਤੁਹਾਨੂੰ ਦਮਦਮਾਂ ਸਾਹਿਬ ਸਾਬੋ ਕੀ ਤਲਵੰਡੀ ਉਡੀਕ ਰਿਹਾ ਹੈ ਕਿ ਕਦ ਮੇਰਾ ਖਾਲਸਾ ਆਵੇ ਅਤੇ ਦੁਨੀਆਂ ਦੇ ਅਤੇ ਆਪਣੇ ਦੁੱਖਾਂ ਨੂੰ ਕੱਟਣ ਲਈ ਇਕੱਠਾ ਹੋ ਆਪਣੇ ਫ਼ੈਸਲੇ ਆਪ ਕਰਨ ਲਈ ਗੁਰੁ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸੀਆ ਬਣਦਾ ਹੈ ? ਸੋ ਖਾਲਸਾ ਪੰਥ ਦੇ ਵਾਰਸੋ ਆਵੋ ਆਪਣੀ ਕਿਸਮਤ ਦੇ ਆਪ ਫ਼ੈਸਲੇ ਕਰੀਏ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਕਦੇ ਖਾਲਸਾ ਪੰਥ ਨੂੰ ਵੰਗਾਰ ਪਾਈ ਹੈ ਉਸ ਨੂੰ ਮੂੰਹ ਦੀ ਖਾਣੀ ਪਈ ਹੈ ਆਓ ਆਪਣੇ ਪੰਥ ਲਈ ਸਾਰੇ ਗਿਲੇ ਸਿਕਵੇ ਦੂਰ ਕਰਦੇ ਹੋਏ ਸਿੰਘ ਸਾਹਿਬਨਾ ਵਲੋ ਅਜੋਜਿਤ ਕੀਤੇ ਸਰਬੱਤ ਖਾਲਸਾ ਵਿੱਚ ਸ਼ਾਮਲ ਹੋ ਕੇ ਗੁਰੁ ਕੀਆਂ ਖੁਸ਼ੀਆਂ ਪ੍ਰਾਪਤ ਕਰੀਏ।

Share Button

Leave a Reply

Your email address will not be published. Required fields are marked *