ਠੰਡਲ ਨੇ ਵਿਕਾਸ ਕਾਰਜਾਂ ਲਈ ਪਿੰਡਾਂ ਵਿੱਚ ਵੰਡੇ ਲੱਖਾਂ ਰੁਪਏ ਦੇ ਚੈਕ

ਠੰਡਲ ਨੇ ਵਿਕਾਸ ਕਾਰਜਾਂ ਲਈ ਪਿੰਡਾਂ ਵਿੱਚ ਵੰਡੇ ਲੱਖਾਂ ਰੁਪਏ ਦੇ ਚੈਕ
ਪਿੰਡ ਪੰਡੋਰੀ ਕੱਦ, ਫੱਦਮਾਂ ਅਤੇ ਅੱਤੋਵਾਲ ਵਿਖੇ ਹੋਇਆ ਵੱਖ ਵੱਖ ਸਮਾਗਮਾਂ ਦਾ ਆਯੋਜਨ

dsc01353ਹੁਸ਼ਿਆਰਪੁਰ, 11 ਅਕਤੂਬਰ (ਅਸ਼ਵਨੀ ਸ਼ਰਮਾ): ਜੇਲਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸ: ਸੋਹਣ ਸਿੰਘ ਠੰਡਲ ਨੇ ਪਿੰਡ ਪੰਡੋਰੀ ਕੱਦ, ਫੱਦਮਾਂ ਅਤੇ ਅੱਤੋਵਾਲ ਵਿਖੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੇ ਚੈਕ ਵੰਡੇ। ਪਿੰਡਾਂ ਵਿੱਚ ਆਯੋਜਿਤ ਵੱਖ ਵੱਖ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ: ਠੰਡਲ ਨੇ ਕਿਹਾ ਕਿ ਰਾਜ ਦੇ ਹਰ ਖੇਤਰ ਵਿੱਚ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਵਿਕਾਸ ਕਾਰਜ ਕਰਵਾਏ ਹਨ। ਉਨਾਂ ਕਿਹਾ ਕਿ ਬਿਸਤ ਦੁਆਬ ਨਹਿਰ ‘ਤੇ ਕਰੀਬ 250 ਕਰੋੜ ਰੁਪਏ ਖਰਚ ਕਰਕੇ ਨਵੀਨੀਕਰਨ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਰਾਜ ਵਿੱਚ ਚਾਰ ਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾ ਕੇ ਪਿੰਡਾਂ ਅਤੇ ਸ਼ਹਿਰਾਂ ਦੇ ਨਾਲ ਨਾਲ ਕਸਬਿਆਂ ਅਤੇ ਜ਼ਿਲਿਆਂ ਨੂੰ ਜੋੜਿਆ ਗਿਆ ਹੈ। ਹਲਕਾ ਚੱਬੇਵਾਲ ਵਿੱਚ ਵੀ ਸੜਕਾਂ ਦੀ ਮੁਰੰਮਤ ਦਾ ਕੰਮ ਜਾਰੀ ਹੈ। ਉਨਾਂ ਨੇ ਪਿੰਡ ਪੰਡੋਰੀ ਕੱਦ ਵਿਖੇ ਹੋਏ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਪਿੰਡ ਵਿੱਚ ਕਰੀਬ 38 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ਼ ਅਤੇ 8 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਦਾ ਕੰਮ ਕੀਤਾ ਗਿਆ ਹੈ। ਉਨਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਿਲ ਕੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਯੋਗਦਾਨ ਪਾਉਣ। ਉਨਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਭਾਜਪਾ ਸਰਕਾਰ ਦੀ ਇਹੀ ਇੱਛਾ ਹੈ ਕਿ ਸਾਰੇ ਮਿਲਜੁਲ ਕੇ ਰਾਜ ਦੀ ਉਨਤੀ ਵਿੱਚ ਯੋਗਦਾਨ ਪਾਉਣ ਅਤੇ ਰਾਜ ਵਿਕਾਸ ਦੀਆਂ ਲੀਹਾਂ ‘ਤੇ ਅੱਗੇ ਵੱਧਦਾ ਰਹੇ। ਉਨਾਂ ਨੇ ਪਿੰਡ ਵਾਸੀਆਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਪੂਰਾ ਸਹਿਯੋਗ ਦੇਣ ਲਈ ਵੀ ਪ੍ਰੇਰਿਤ ਕੀਤਾ।
ਇਸ ਦੌਰਾਨ ਸz: ਠੰਡਲ ਨੇ ਪਿੰਡ ਪੰਡੋਰੀ ਕੱਦ ਨੂੰ ਗਲੀਆਂ ਨਾਲੀਆਂ ਲਈ 2 ਲੱਖ, ਡਾ. ਭੀਮ ਰਾਓ ਸਪੋਰਟਸ ਕਲੱਬ ਪੰਡੋਰੀ ਕੱਦ ਨੂੰ 50 ਹਜ਼ਾਰ, ਪਿੰਡ ਫੱਦਮਾਂ ਨੂੰ ਗੰਦੇ ਪਾਣੀ ਦੇ ਨਿਕਾਸ ਲਈ 2 ਲੱਖ, ਯੂਥ ਸਪੋਰਟਸ ਕਲੱਬ ਮਹਿਮੋਵਾਲ ਨੂੰ 50 ਹਜ਼ਾਰ, ਐਸ.ਸੀ. ਧਰਮਸ਼ਾਲਾ ਮਰਨਾਈਆਂ ਨੂੰ 1 ਲੱਖ, ਸ੍ਰੀ ਗੁਰੂ ਨਾਨਕ ਪਬਲਿਕ ਵੈਲਫੇਅਰ ਸੁਸਾਇਟੀ ਨੂੰ 2 ਲੱਖ, ਐਸ ਸੀ ਧਰਮਸ਼ਾਲਾ ਅੱਤੋਵਾਲ ਨੂੰ 1 ਲੱਖ ਅਤੇ ਵੱਖ ਵੱਖ ਪਿੰਡਾਂ ਨੂੰ ਮਕਾਨਾਂ ਦੀ ਮੁਰੰਮਤ ਲਈ 90 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈਕ ਵੰਡੇ।
ਇਸ ਮੌਕੇ ‘ਤੇ ਬੀ.ਡੀ.ਪੀ.ਓ ਸੁਖਦੇਵ ਸਿੰਘ, ਜੇ ਈ ਧਰਮਪਾਲ, ਜ਼ਿਲਾ ਪ੍ਰਧਾਨ ਐਸ.ਸੀ. ਵਿੰਗ ਪਰਮਜੀਤ ਸਿੰਘ ਪੰਜੌੜ, ਹਰਜਾਪ ਸਿੰਘ ਮੱਖਣ, ਕੇਵਲ ਸਿੰਘ ਖਨੌੜਾ, ਚੇਅਰਪਰਸਨ ਬਲਾਕ ਸੰਮਤੀ ਹੁਸ਼ਿਆਰਪੁਰ ਸੰਤੋਸ਼ ਕੁਮਾਰੀ, ਐਸ.ਐਚ.ਓ. ਮੇਹਟਿਆਣਾ ਪਰਮਿੰਦਰ ਸਿੰਘ, ਮਾਸਟਰ ਰਛਪਾਲ ਸਿੰਘ, ਅਜੇ ਕੁਮਾਰ, ਯੂਥ ਪ੍ਰਧਾਨ ਭੂੰਗਰਨੀ, ਸੰਤ ਭੁਪਿੰਦਰ ਸਿੰਘ ਭੌਰਾ ਸਾਹਿਬ, ਬਲਾਕ ਸੰਮਤੀ ਮੈਂਬਰ ਮਾਸਟਰ ਕੇਹਰੂ ਰਾਮ, ਸਰਪੰਚ ਫੱਦਮਾਂ ਤਰਸੇਮ ਸਿੰਘ, ਸਰਪੰਚ ਪੰਡੋਰੀ ਕੱਦ ਕਰਮਜੀਤ ਸਿੰਘ, ਸਰਪੰਚ ਰਾਜਪੁਰ ਭਾਈਆਂ ਨੰਦ ਲਾਲ, ਸਰਪੰਚ ਭੂੰਗਰਨੀ ਰਾਜ ਕੁਮਾਰ, ਹਰਜਿੰਦਰ ਕੁਮਾਰ ਡਵਿਡਾ ਅਹਿਰਾਣਾ ਸਮੇਤ ਭਾਰੀ ਸੰਖਿਆ ਵਿੱਚ ਪਿੰਡ ਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: