ਟੋਬੇ ਦੀ ਫਰਜੀ ਬੋਲੀ ਕਰਨ ਤੇ ਭੜਕੇ ਪਿੰਡ ਵਾਸੀਆਂ ਨੇ ਪੰਚਾਇਤ ਵਿਰੁੱਧ ਨਾਅਰੇਬਾਜੀ

ਟੋਬੇ ਦੀ ਫਰਜੀ ਬੋਲੀ ਕਰਨ ਤੇ ਭੜਕੇ ਪਿੰਡ ਵਾਸੀਆਂ ਨੇ ਪੰਚਾਇਤ ਵਿਰੁੱਧ ਨਾਅਰੇਬਾਜੀ
ਜੇਕਰ ਬੋਲੀ ਰੱਦ ਨਾ ਹੋਈ ਤਾਂ ਅਦਾਲਤ ਦਾ ਦਰਵਾਜਾ ਖੜਕਾਉਣਗੇ : ਪਿੰਡ ਵਾਸੀ

ਰਾਮਪੁਰਾ ਫੂਲ (ਮਨਦੀਪ ਢੀਗਰਾਂ) ਪਿੰਡ ਭੂੰਦੜ ਦੀ ਪੰਚਾਇਤ ਵੱਲੋਂ ਮੱਛੀਆਂ ਛੱਡਣ ਲਈ ਟੋਬੇ ਦੀ ਬੋਲੀ ਨੂੰ ਜਾਅਲੀ ਕਰਾਰ ਦਿੰਦਿਆ ਬੋਲੀ ਕਰਾਉਣ ਵਾਲੇ ਪੰਚਾਇਤ ਮੈਂਬਰਾ ਖਿਲਾਫ ਨਾਅਰੇਬਾਜ਼ੀ ਕੀਤੀ। ਮਤੇ ਨੂੰ ਫਰਜੀ ਕਰਾਰ ਦਿੰਦਿਆਂ ਸਾਬਕਾ ਸਰਪੰਚ ਮਨਜੀਤ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ, ਕੁਲਵਿੰਦਰ ਸਿੰਘ ਅਤੇ ਪੰਚ ਸਰਦਾਰਾ ਸਿੰਘ ਨੇ ਦੋਸ਼ ਲਗਾਇਆ ਕਿ ਪੰਚਾਇਤ ਦਾ ਮਤਾ ਜਾਅਲੀ ਹੈ ਕਿਉਂਕਿ ਉਹ ਮੌਕੇ ਤੇ ਹਾਜਰ ਨਹੀ ਸਨ ਤੇ ਨਾਂ ਹੀ ਉਹਨਾ ਨੇ ਅੰਗੂਠੇ ਲਗਾਏ ਹਨ।ਇਨ੍ਹਾ ਗਲਤ ਅੰਗੂਠੇ ਲਗਾ ਕੇ ਮਤਾ ਪਾਸ ਕਰ ਕੇ ਕਿਸੇ ਠੇਕੇਦਾਰ ਨੂੰ ਦੇ ਦਿੱਤਾ ਹੈ।ਪੰਚਾਇਤ ਮੈਂਬਰ ਸਰਦਾਰਾ ਸਿੰਘ ਨੇ ਦੋਸ਼ ਲਗਾਇਆ ਕਿ ਮੈਨੂੰ ਕਦੇ ਵੀ ਪੰਚਾਇਤ ਨੇ ਸੱਦਿਆ ਵੀ ਨਹੀਂ ਅਤੇ ਇਹ ਜਾਅਲੀ ਮੇਰੇ ਅੰਗੂਠੇ ਲਗਾ ਕੇ ਮਤੇ ਪਾਸ ਕਰ ਰਹੇ ਹਨ।ਇਸ ਤੋ ਪਹਿਲੇ ਠੇਕੇਦਾਰ ਰਾਜਵੀਰ ਸਿੰਘ ਨੇ ਵੀ ਦੋਸ਼ ਲਗਾਇਆ ਕਿ ਪੰਚਾਇਤ ਦੇ ਪੰਚ ਅਤੇ ਕੁੱਝ ਵਿਅਕਤੀ ਨੇ ਮੇਰੇ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ, ਮੇਰੇ ਵੱਲੋਂ ਜਵਾਬ ਦੇਣ ਇੰੰਨਾਂ ਨੇ ਨਵੇਂ ਠੇਕੇਦਾਰ ਨੂੰ ਟੋਬੇ ਦਾ ਠੇਕਾ ਦੇ ਦਿੱਤਾ।ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਸਾਰੀ ਪੰਚਾਇਤ ਨੂੰ ਬੁਲਾਇਆ ਸੀ ਪਰ ਉਹ ਨਹੀ ਆਏ।ਪਿੰਡ ਵਾਸੀਆਂ ਨੇ ਪੰਚਾਇਤ ਨੂੰ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਨੇ 3 ਦਿਨਾਂ ਵਿੱਚ ਬੋਲੀ ਰੱਦ ਨਾ ਕੀਤੀ ਤਾਂ ਪੰਚਾਇਤ ਖਿਲਾਫ ਬੀ.ਡੀ.ਪੀ.ਓ ਦਫਤਰ ਦੇ ਅੱਗੇ ਮੌੜ ਰੋਡ ਤੇ ਧਰਨਾ ਲਗਾਇਆ ਜਾਵੇਗਾ। ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਅਦਾਲਤ ਦਾ ਸਹਾਰਾ ਲੈਣਗੇ।

Share Button

Leave a Reply

Your email address will not be published. Required fields are marked *

%d bloggers like this: