ਟੀ.ਪੀ.ਡੀ ਮਾਲਵਾ ਕਾਲਜ ਵਿਖੇ ਪੁਸਤਕ ਮੇਲਾ ਆਯੋਜਤ

ss1

ਟੀ.ਪੀ.ਡੀ ਮਾਲਵਾ ਕਾਲਜ ਵਿਖੇ ਪੁਸਤਕ ਮੇਲਾ ਆਯੋਜਤ
ਮਨੁੱਖੀ ਜੀਵਨ ਦੀ ਸਫਲਤਾ ਲਈ ਕਿਤਾਬਾਂ ਦਾ ਗਿਆਨ ਜਰੂਰੀ-ਡਾਂ ਸਿੱਧੂ
ਲਾਇਬ੍ਰੇਰੀ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦੀ ਚੰਗੀ ਪਹਿਲ

img_1936ਬਠਿੰਡਾ 19 ਅਕਤੂਬਰ (ਜਸਵੰਤ ਦਰਦ ਪ੍ਰੀਤ) ਪੰਜਾਬੀ ਯੂਨੀਵਰਸਿਟੀ ਤਪੱਸਵੀ ਪੂਰਨ ਦਾਸ ਮਾਲਵਾ ਕਾਲਜ ਰਾਮਪੁਰਾ ਵਿਖੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦੇ ਮੰਤਵ ਨਾਲ ਪੁਸਤਕ ਮੇਲਾ ਆਯੋਜਤ ਕੀਤਾ ਗਿਆ। ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾਂ ਅਮਰਜੀਤ ਸਿੰਘ ਸਿੱਧੂ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਉਨਾਂ ਆਪਣੇ ਸੰਬੋਧਨ ਦੌਰਾਨ ਲਾਇਬਰੇਰੀ ਵਿਭਾਗ ਦੇ ਦਰਸ਼ਨ ਸਿੰਘ ਤੇ ਨਵਪ੍ਰੀਤ ਬੱਬੂ ਦੇ ਇਸ ਅਹਿਮ ਕਦਮ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥੀਆਂ ਜੀਵਨ ਵਿੱਚ ਕਿਤਾਬਾਂ ਨੂੰ ਮੁੱਖ ਅੰਗ ਬਣਾਉਣ ਲਈ ਪ੍ਰੇਰਿਆ। ਉਨਾਂ ਕਿਹਾ ਕਿ ਕਿਤਾਬਾਂ ਦੇ ਗਿਆਨ ਨਾਲ ਹੀ ਇੱਕ ਆਮ ਵਿਅਕਤੀ ਖਾਸ ਬਣ ਸਕਦਾ ਹੈ। ਉਨਾਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਆਤਮਵਿਸ਼ਵਾਸ਼, ਹਾ-ਪੱਖੀ ਵਤੀਰਾ, ਮੇਹਨਤ ਕਰਨਾ ਅਤੇ ਆਪਣਾ ਵਿਸ਼ੇਸ਼ ਉਦੇਸ਼ ਮਿੱਥਣ ਦੀ ਗੱਲ ਕਹੀ। ਉਨਾਂ ਕਿਹਾ ਕਿ ਅਜਿਹਾ ਕੋਈ ਕੰਮ ਨਹੀ ਜੋ ਮੇਹਨਤ ਨਾਲ ਹਾਸਲ ਨਹੀ ਹੋ ਸਕਦਾ। ਉਨਾਂ ਵਿਦਿਆਰਥੀਆਂ ਨੂੰ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਤੋਰ ਤੇ ਪੁੱਜੇ ਪੱਤਰਕਾਰ ਹਰਪ੍ਰੀਤ ਹੈਪੀ ਨੇ ਸੰਬੋਧਨ ਦੌਰਾਨ ਕਾਲਜ ਦੀ ਪ੍ਰਬੰਧਕੀ ਕਮੇਟੀ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਆ। ਉਨਾਂ ਲਾਇਬ੍ਰੇਰੀ ਨੂੰ ਪਵਿੱਤਰ ਸਥਾਨ ਕੰਿਹੰਦਿਆਂ ਵਿਦਿਆਰਥੀਆਂ ਨੂੰ ਅਖਬਾਰ, ਕਿਤਾਬਾਂ ਤੇ ਅਮੀਰ ਸਭਿਆਚਾਰ ਨਾਲ ਜੋੜਨ ਵਾਲੀਆਂ ਕਿਤਾਬਾਂ ਪੜਨ ਲਈ ਪ੍ਰੇਰਿਆ। ਮੰਚ ਸੰਚਾਲਨ ਡਾਂ ਮਨਦੀਪ ਗੌੜ ਨੇ ਕੀਤਾ ਉਨਾਂ ਵੀ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲ ਹੋਣ ਲਈ ਵੱਖ ਵੱਖ ਗੰਭੀਰ ਗੱਲਾਂ ਸਾਂਝੀਆਂ ਕੀਤੀਆਂ। ਪੁਸਤਕ ਮੇਲਾ ਆਯੋਜਤ ਕਰਵਾਉਣ ਲਈ ਪਿੰਡ ਸੰਘੇੜਾ ਜਿਲਾ ਬਰਨਾਲ ਦੇ ਸੰਧੂ ਬਦਰਜ ,ਜਸਵੰਤ ਸਿੰਘ , ਮਨਦੀਪ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਲਾਇਬ੍ਰੇਰੀਅਨ ਦਰਸ਼ਨ ਸਿੰਘ ਨੇ ਵੀ ਜੀਵਨ ਦੇ ਅਨੁਭਵ ਸਾਂਝੇ ਕਰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੋ ਕੁਲਵੀਰ ਸਿੰਘ, ਦਰਸ਼ਨ ਸਿੰਘ, ਡਾ ਸੰਜੀਵ ਦੱਤਾ,ਡਾ ਮਨਦੀਪ ਗੌੜ, ਪ੍ਰੋ ਕੰਵਰਜੀਤ ਸਿੰਘ, ਪ੍ਰੋ ਹਰਜਿੰਦਰ ਕੋਰ, ਪ੍ਰ ਹਰਜੀਤ ਸਿੰਘ, ਨਭਪ੍ਰੀਤ ਬੱਬੂ, ਨਛੱਤਰ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Share Button

Leave a Reply

Your email address will not be published. Required fields are marked *