ਟੀਮ ਰਾਮ ਧਨੌਲਾ ਵੱਲੋਂ ਲੋੜਵੰਦ ਬੱਚਿਆਂ ਨੂੰ ਬੂਟ ਵੰਡੇ

ss1

ਟੀਮ ਰਾਮ ਧਨੌਲਾ ਵੱਲੋਂ ਲੋੜਵੰਦ ਬੱਚਿਆਂ ਨੂੰ ਬੂਟ ਵੰਡੇ

ਧਨੌਲਾ 18 ਨਵੰਬਰ (ਇਕਬਾਲ ਨਹਿਲ) ਸਰਦੀ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਪੈਰੋਂ ਨੰਗਾ ਨਹੀਂ ਰੱਖਿਆ ਜਾਵੇਗਾ। ਇਹ ਗੱਲਬਾਤ ਕਰਦਿਆਂ ਪੱਤਰਕਾਰ ਰਾਮ ਧਨੌਲਾ ਨੇ ਕਿਹਾ ਕਿ ਮੰਡੀ ਨਿਵਾਸੀਆਂ ਦੇ ਸਹਿਯੋਗ ਨਾਲ਼ ਹਰ ਘਰ ਅਤੇ ਹਰ ਸਕੂਲ ਵਿੱਚ ਜਾ ਕੇ ਲੋੜਵੰਦ ਵਿਅਕਤੀਆਂ ਅਤੇ ਬੱਚਿਆਂ ਨੂੰ ਨਵੇਂ ਬੂਟ ਲੈ ਕੇ ਦਿੱਤੇ ਜਾਣਗੇ । ਉਨ੍ਹਾਂ ਵੱਲੋਂ 25 ਵਿਅਕਤੀਆਂ ਦੀ ਟੀਮ ਬਣਾਈ ਗਈ ਹੈ ਜਿਸ ਟੀਮ ਨੂੰ ਟੀਮ ਰਾਮ ਧਨੌਲਾ ਦਾ ਨਾਮ ਦਿੱਤਾ ਗਿਆ ਹੈ । ਟੀਮ ਮੈਂਬਰ ਘਰ-ਘਰ ਅਤੇ ਸਕੂਲਾਂ ਵਿੱਚ ਜਾ ਕੇ ਲੋੜਵੰਦਾਂ ਦੀ ਸੂਚੀ ਬਨਾਉਣਗੇ ਅਤੇ ਉਸ ਤੋਂ ਅਗਲੇ ਦਿਨ ਹੀ ਉਨ੍ਹਾਂ ਤੱਕ ਬੂਟ ਪਹੁੰਚਾਏ ਜਾਣਗੇ। ਰਾਮ ਧਨੌਲ਼ਾ ਟੀਮ ਦੀ ਮੰਡੀ ਨਿਵਾਸੀਆਂ ਵੱਲੋਂ ਪ੍ਰਸੰਸ਼ਾ ਕੀਤੀ ਜਾ ਰਹੀ ਹੈ । ਇਸ ਮੌਕੇ ਰਵਿੰਦਰ ਸਿੰਘ, ਡਾ. ਸਰਾਜ ਘਨੌਰ, ਡਾ. ਕਰਮਜੀਤ ਸਿੰਘ, ਗੁਰਤੇਜ ਸਿੰਘ, ਗੋਬਿੰਦ, ਅਸ਼ੋਕ ਕੁਮਾਰ ਚੀਮਾ ਪੈਟਰੌਲ ਪੰਪ ਵਾਲ਼ੇ, ਮਨਦੀਪ ਕੁਮਾਰ ਦੁੱਗਲ, ਜਗਸੀਰ ਸਿੰਘ ਬੰਟੀ ਬਡਬਰ, ਗਗਨਦੀਪ ਗੱਗੂ, ਨਵਦੀਪ ਕੁਮਾਰ ਪ੍ਰੈਟੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *