ਟਿਕਟ ਮਿਲਣ ਤੇ ਭਾਈ ਲੋਗੋਵਾਲ ਵੱਲੋ ਭਾਜਪਾ ਨਾਲ ਪਲੇਠੀ ਮੀਟਿੰਗ ਕੀਤੀ ਪਰ ਅਕਾਲੀ ਦਲ ਆਗੂਆਂ ਦੀ ਮੀਟਿੰਗ ਤੋ ਦੂਰੀ ਖੜੇ ਕਰ ਗਈ ਕਈ ਸਵਾਲ

ss1

ਟਿਕਟ ਮਿਲਣ ਤੇ ਭਾਈ ਲੋਗੋਵਾਲ ਵੱਲੋ ਭਾਜਪਾ ਨਾਲ ਪਲੇਠੀ ਮੀਟਿੰਗ ਕੀਤੀ ਪਰ ਅਕਾਲੀ ਦਲ ਆਗੂਆਂ ਦੀ ਮੀਟਿੰਗ ਤੋ ਦੂਰੀ ਖੜੇ ਕਰ ਗਈ ਕਈ ਸਵਾਲ

1-sunam-28-novਸ਼ੁਨਾਮ/ਊਧਮ ਸਿੰਘ ਵਾਲਾ 28 ਨਵੰਬਰ ( ਹਰਬੰਸ ਸਿੰਘ ਮਾਰਡੇ ) ਸ੍ਰੋਮਣੀ ਅਕਾਲੀ ਦਲ ਬਾਦਲ ਦੇ ਸੁਨਾਮ ਤੋ ਉਮੀਦਵਾਰ ਭਾਈ ਗੋਬਿੰਦ ਸਿੰਘ ਲੋਗੋਵਾਲ ਵਧਾਇਕ ਧੂਰੀ ਅਤੇ ਐਸ.ਜੀ.ਪੀ.ਸੀ ਮੈਬਰ ਵੱਲੋ ਆਪਣੀ ਪਲੇਠੀ ਮੀਟਿੰਗ ਸਥਾਨਕ ਸ਼ਹਿਰ ਵਿਖੇ ਬੀ.ਜੇ.ਪੀ ਦੇ ਸੂਬਾ ਪੱਧਰ ਦੇ ਆਗੂ ਵਿਨੋਦ ਗੁਪਤਾ ਦੇ ਦਫਤਰ ਵਿਖੇ ਪਹੁੰਚ ਕੇ ਸਿਆਸੀ ਹਵਾ ਨੂੰ ਤੇਜ ਅਤੇ ਹਲਕਾ ਸੁਨਾਮ ਦੀ ਚੋਣ ਮਹਿੰਮ ਦਾ ਆਗਾਜ਼ ਕਰ ਦਿੱਤਾ ਗਿਆ।ਇਸ ਮੋਕੇ ਸ੍ਰ ਲੋਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਹੁਕਮਾਂ ਅਨੁਸਾਰ ਹੀ ਓਹ ਕਿਸੇ ਵੀ ਹਲਕੇ ਅੰਦਰ ਪਾਰਟੀ ਅਤੇ ਸੂਬਾ ਵਾਸੀਆਂ ਦੀ ਸੇਵਾ ਲਈ ਹਰ ਸਮੇਂ ਤਿਆਰ ਹਨ ਅਤੇ ਹੁਣ ਸੁਨਾਮ ਹਲਕੇ ਦੀ ਟਿਕਟ ਨਾਲ ਉੱਨਾਂ ਨੂੰ ਮਾਂਣ ਬਖਸ਼ਕੇ ਪਾਰਟੀ ਨੇ ਸੁਨਾਮ ਹਲਕਾ ਵਾਸੀਆਂ ਦੀ ਸੇਵਾ ਕਰਨ ਦਾ ਮੋਕਾ ਦਿੱਤਾ ਜੋ ਕਿ ਓਹ ਪੂਰੀ ਤਨਦੇਹੀ ਨਾਲ ਸੇਵਾ ਕਰਨਗੇ ਅਤੇ ਚੋਣ ਜਿੱਤ ਕੇ ਇਸ ਇਤਿਹਾਸਕ ਸ਼ਹਿਰ ਦੀ ਚਿਰੋਕਣੀ ਮੰਗ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਮਿਊਜੀਅਮ ਬਣਾਉਣ ਦੀ ਪਹਿਲ ਕਰਨਗੇ।ਉੱਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਪਾਰਟੀ ਦਾ ਇੱਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਇੱਕ ਓਹ ਪੂਰੀ ਮਿਹਨਤ ਅਤੇ ਇਮਾਂਨਦਾਰੀ ਨਾਲ ਓਹ ਸੀਟ ਜਿੱਤਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ।ਉੱਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਹਲਕਾ ਸ੍ਰ ਸੁਖਦੇਵ ਸਿੰਘ ਢੀਡਸਾ ਪਰਿਵਾਰ ਦਾ ਜੱਦੀ ਹਲਕਾ ਹੋਣ ਕਰਕੇ ਉੱਨਾਂ ਦੇ ਹੀ ਇਸ਼ਾਰੇ ਤੇ ਅਤੇ ਉੱਨਾਂ ਦੀ ਰਹਿਨੁਮਾਈ ਹੇਠ ਹੀ ਇਹ ਚੋਣ ਲੜੀ ਜਾ ਰਹੀ ਹੈ ਉੱਨਾਂ ਦੇ ਸਹਿਯੋਗ ਨਾਲ ਹੀ ਇਸ ਸੀਟ ਤੇ ਜਿੱਤ ਹਾਸਿਲ ਕੀਤੀ ਜਾਵੇਗੀ ।ਜਕਰਯੋਗ ਹੈ ਕਿ ਸ੍ਰ ਲੋਗੋਵਾਲ ਲੰਬੇ ਅਰਸੇ ਤੋ ਸ੍ਰੋਮਣੀ ਕਮੈਟੀ ਮੈਬਰ ਹੋਣ ਦੇ ਨਾਲ ਨਾਲ ਪਹਿਲੀ ਵਾਰ 1985 ਤੇ ਚੋਣ ਜਿੱਤ ਢਾਈ ਸਾਲ ਸ੍ਰ ਬਰਨਾਲਾ ਦੀ ਵਜਾਰਤ ਵਿੱਚ ਐਮ.ਐਲ.ਏ ਰਹਿਣ ਤੋ ਬਾਅਦ 1997 ਅਤੇ 2002 ਤੋ ਇਲਾਵਾ ਧੂਰੀ ਦੀ ਜਿਮਨੀ ਚੋਣ ਵਿੱਚ ਜੇਤੂ ਰਹਿ ਕੇ ਸੂਬਾ ਸਰਕਾਰ ਅੰਦਰ ਮੰਤਰੀ ਪਦ ਤੇ ਰਹਿ ਕੇ ਪਾਰਟੀ ਅਤੇ ਸੂਬੇ ਦੀ ਸੇਵਾ ਕਰ ਚੁੱਕੇ ਹਨ।ਇਸ ਮੋਕੇ ਭਾਜਪਾ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਚੋਣਾਂ ਦਾ ਆਗਾਜ ਹੋ ਚੁੱਕਿਆ ਹੈ ਅਤੇ ਭਾਜਪਾ ਦੇ ਸਮੂਹ ਵਰਕਰਾਂ ਵੱਲੋ ਗੋਬਿੰਦ ਸਿੰਘ ਲੋਗੋਵਾਲ ਨਾਲ ਤਨ ਮਨ ਨਾਲ ਚੱਲਣ ਦਾ ਦ੍ਰਿੜ ਇਰਾਦਾ ਕਰ ਲਿਆ ਹੈ ਆਉਣ ਵਾਲੀਆਂ ਚੋਣਾਂ ਵਿੱਚ ਇਹ ਸੀਟ ਪੂਰੀ ਮਿਹਨਤ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾ ਦਿੱਤੀ ਜਾਵੇਗੀ ਅਤੇ ਪੂਰੇ ਜੋਰ ਸ਼ੋਰ ਨਾਲ ਵਿਰੋਧੀ ਧਿਰਾਂ ਨੂੰ ਮਾਤ ਪਾ ਕੇ ਸ੍ਰ ਲੋਗੋਵਾਲ ਨੂੰ ਪਹਿਲਾਂ ਨਾਲੋ ਵੀ ਜਿਆਦਾ ਵੋਟਾਂ ਦੇ ਫਰਕ ਨਾਲ ਜਿਤਾ ਕੇ ਸ੍ਰ ਸੁਖਬੀਰ ਸਿੰਘ ਬਾਦਲ ਦੇ ਸੁਪਨੇਂ ਨੂੰ ਪੂਰਾ ਕਰਨਗੇ।ਜਿਕਰਯੋਗ ਹੈ ਕਿ ਬੀ.ਜੇ.ਪੀ ਦੀ ਭਰਵੀ ਮੀਟਿੰਗ ਭਾਜਪਾ ਆਗੂਆਂ ਵੱਲੋ ਉੱਨਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਸੁਨਾਮ ਸੀਟ ਜਿਤਾਉਣ ਦਾ ਵਾਅਦਾ ਅਤੇ ਦਾਅਵਾ ਕੀਤਾ ਪਰ ਅਕਾਲੀ ਦਲ ਦੇ ਸਥਾਨਕ ਆਗੂਆਂ ਨੇ ਇਸ ਮੀਟਿੰਗ ਤੋ ਦੂਰੀ ਬਣਾਈ ਰੱਖਣਾਂ ਜੋ ਕਿ ਬਹੁੱਤ ਸਵਾਲ ਖੜੇ ਕਰ ਗਈ।

Share Button

Leave a Reply

Your email address will not be published. Required fields are marked *