ਟਿਊਬਵੈਲ ਠੀਕ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਤੇ ਕੀਤਾ ਟ੍ਰੈਫਿਕ ਜਾਮ, ਮਾਮਲਾ ਹਲ ਨਾ ਹੋਇਆ ਤਾਂ ਪਹਿਲੀ ਜਨਵਰੀ ਨੂੰ ਵੱਡੇ ਪੱਧਰ ਤੇ ਦਿੱਤਾ ਜਾਵੇਗਾ ਧਰਨਾ

ss1

ਟਿਊਬਵੈਲ ਠੀਕ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੱਤਾ ਤੇ ਕੀਤਾ ਟ੍ਰੈਫਿਕ ਜਾਮ, ਮਾਮਲਾ ਹਲ ਨਾ ਹੋਇਆ ਤਾਂ ਪਹਿਲੀ ਜਨਵਰੀ ਨੂੰ ਵੱਡੇ ਪੱਧਰ ਤੇ ਦਿੱਤਾ ਜਾਵੇਗਾ ਧਰਨਾ

ਗੜਸ਼ੰਕਰ, 23 ਦਸੰਬਰ (ਅਸ਼ਵਨੀਂ ਸ਼ਰਮਾ) ਪਿਛਲੇ ਅਠ ਮਹੀਨਿਆਂ ਤੋਂ ਖਰਾਬ ਪਏ ਸਰਕਾਰੀ ਟਿਊਬਵੈਲ ਨੂੰ ਠੀਕ ਕਰਨ ਦੀ ਮੰਗ ਨੂੰ ਲੈ ਕੇ ਪਿੰਡ ਨੈਣਵਾਂ-ਬੀਤ ਦੇ ਕਿਸਾਨਾਂ ਨੇ ਝੁੰਗੀਆਂ-ਖੁਰਾਲਗੜ ਰੋਡ ਤੇ ਪੈਂਦੇ ਅੱਡਾ ਨੈਣਵਾਂ ਵਿਖੇ ਮੁੱਖ ਸੜਕ ਤੇ ਧਰਨਾਂ ਦਿੱਤਾ ਤੇ ਕਰੀਬ ਇਕ ਘੰਟੇ ਲਈ ਟ੍ਰੈਫਿਕ ਜਾਮ ਕੀਤਾ ਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਰੇਵਾਜੀ ਕੀਤੀ। ਧਰਨੇ ਦੀ ਅਗਵਾਈ ਕਰ ਰਹੇ ਸੰਜੂ ਰਾਣਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਸਾਲ 1993 ਵਿੱਚ ਉਸ ਸਮੇਂ ਦੀ ਕਾਗਰਸ ਸਰਕਾਰ ਨੇ ਸਿੰਚਾਈ ਲਈ ਟਿਊਬਵੈਲ ਲਾ ਕੇ ਲੋਕਲ ਕਮੇਟੀ ਦੇ ਹਵਾਲੇ ਕੀਤਾ ਸੀ। ਜੋ ਕਿ ਕਰੀਬ ਇਕ ਸੌ ਏਕੜ ਰਕਵੇ ਨੂੰ ਸਿੰਜਦਾ ਸੀ। ਇਹ ਟਿਊਬਵੈਲ ਅਪ੍ਰੈਲ ਮਹੀਨੇ ਤੋਂ ਖਰਾਬ ਪਿਆ ਹੈ ਇਸ ਦਾ ਪੰਪ ਖਰਾਬ ਸੀ। ਕਮੇਟੀ ਵਲੋਂ ਇਸ ਨੂੰ ਠੀਕ ਕਰਵਾਓਣ ਲਈ ਮੋਟਰ ਦੀ ਕੇਵਲ ਤੇ ਪਾਈਪਾਂ ਬਾਹਰ ਕੱਢੀਆਂ ਸਨ ਪਰ ਦਸ ਜੁਲਾਈ ਨੂੰ ਕੇਵਲ ਤਾਰ ਚੋਰੀ ਹੋ ਗਈ ਜੋ ਅਜ ਤਕ ਪੁਲਿਸ ਬਰਾਮਦ ਨਹੀ ਕਰ ਸਕੀ। ਜਿਸ ਕਾਰਣ ਟਿਊਬਵੈਲ ਠੀਕ ਨਹੀ ਕੀਤਾ ਜਾ ਸਕਿਆ। ਉਹਨਾਂ ਕਿਹਾ ਕਿ ਕੇਵਲ ਤਾਰ ਮਹਿੰਗੀ ਹੋਣ ਕਾਰਣ ਕਮੇਟੀ ਪਾਸ ਨਵੀਂ ਕੇਵਲ ਤਾਰ ਖਰੀਦ ਕਰਨ ਲਈ ਫੰਡ ਨਹੀ ਹਨ। ਧਰਨਾਂਕਾਰੀਆਂ ਦੀ ਮੰਗ ਕੀਤੀ ਹੈ ਕਿ ਸਰਕਾਰ ਟਿਊਬਵੈਲ ਨੂੰ ਠੀਕ ਕਰਵਾਉਣ ਲਈ ਫੰਡ ਜਾਰੀ ਕਰੇ ਜਾ ਫਿਰ ਸਰਕਾਰ ਇਸ ਟਿਊਬਵੈਲ ਨੂੰ ਆਪਣੇ ਅਧਿਕਾਰ ਹੇਠ ਕਰ ਲਵੇ ਤਾਂ ਜੋ ਕਿਸਾਨਾਂ ਦੀ ਸਮਸਿਆ ਹਲ ਹੋ ਸਕੇ ,ਨਹੀ ਤਾਂ ਪਹਿਲੀ ਜਨਵਰੀ ਨੂੰ ਹੋਰ ਪਿੰਡਾ ਦੇ ਕਿਸਾਨਾ ਦੇ ਸਹਿਯੋਗ ਨਾਲ ਪਿੰਡ ਨੈਣਵਾਂ ਦੇ ਸਮੂਹ ਕਿਸਾਨ ਵੱਡੇ ਪੱਧਰ ਤੇ ਅੱਡਾ ਝੰਗੀਆਂ ਵਿੱਚ ਦਰਨਾ ਦੇਣਗੇ ਤੇ ਟ੍ਰੈਫਿਕ ਜਾਮ ਵੀ ਕਾਤਾ ਜਾਵੇਗਾ। ਧਰਨੇ ਵਿੱਚ ਸੰਜੂ ਰਾਣਾ, ਗੰਧਰਵ ਸਿੰਘ, ਸ਼ਰਦ ਸਿੰਘ, ਨਿਸ਼ੂ ਠਾਕੁਰ, ਦਿਲਾਵਰ ਸਿੰਘ, ਅਮਰਜੀਤ ਸਿੰਘ ਪੰਚ, ਬਚਨੂੰ ਰਾਮ, ਵਿਨੇਦ, ਜੱਗਾ ਸਿੰਘ, ਗੋਲਡੀ, ਰਵੀ ਰਾਣਾ, ਪਾਲਾ, ਚਰਨ ਦਾਸ, ਰੋਸ਼ਨ ਲਾਲ, ਬਿੰਦਰ ਸਿੰਘ ਰਾਣਾ, ਕਾਲਾ ਰਾਮ ਤੇ ਪੰਮਾ ਹਾਜਰ ਸਨ।

Share Button

Leave a Reply

Your email address will not be published. Required fields are marked *