Wed. May 22nd, 2019

ਟਿਉਬਵੈਲ ਦਾ ਕੰਮ ਬੰਦ ਕੀਤੇ ਜਾਣ ਦੇ ਰੋਸ ਵਿਚ ਵਾਰਡ ਵਾਸਿਆ ਨੇ ਕੀਤਾ ਰੋਡ ਜਾਮ

ਟਿਉਬਵੈਲ ਦਾ ਕੰਮ ਬੰਦ ਕੀਤੇ ਜਾਣ ਦੇ ਰੋਸ ਵਿਚ ਵਾਰਡ ਵਾਸਿਆ ਨੇ ਕੀਤਾ ਰੋਡ ਜਾਮ
ਨਗਰ ਕੌਸਲ ਦੇ ਪ੍ਰਧਾਨ ਤੇ ਵਾਰਡ ਦੀ ਕੋਸਲਰ ਨਾਲ ਵਿਤਕਰੇ ਦੇ ਲਗਾਏ ਦੋਸ

picture1ਬਨੂੜ 28 ਸਤੰਬਰ (ਰਣਜੀਤ ਸਿੰਘ ਰਾਣਾ): ਸ਼ਹਿਰ ਦੇ ਵਾਰਡ ਨੰਬਰ 7 ਪੁਰਾਣੇ ਥਾਣੇ ਨੇੜੇ ਸਿਵਰੇਜ ਬੋਰਡ ਵੱਲੋਂ ਲਗਾਏ ਜਾ ਰਹੇ ਟਿਉਬਵੈਲ ਦੇ ਕੰਮ ਨੂੰ ਬੰਦ ਕਰਵਾਏ ਜਾਣ ਤੋਂ ਬਾਅਦ ਅੱਜ ਵਾਰਡ ਨੰਬਰ 4,5,7 ਦੇ ਵਸਨੀਕਾ ਨੇ ਇਕੱਠੇ ਹੋ ਕੇ ਵਾਰਡ ਨੰਬਰ 7 ਦੀ ਕੌਸਲਰ ਪ੍ਰੀਤੀ ਵਾਲੀਆ ਦੀ ਅਗੁਵਾਈ ਵਿਚ ਬਨੂੜ ਤੇਪਲਾ ਮਾਰਗ ਤੇ ਜਾਮ ਲਗਾ ਕੇ ਤਿੰਨ ਘੰਟੇ ਤੱਕ ਆਵਾਜਾਈ ਬੰਦ ਰੱਖੀ। ਪੁਲਸ ਪਾਰਟੀ ਨਾਲ ਮੌਕੇ ਤੇ ਪੁੱਜੇ ਥਾਣਾ ਮੁੱਖੀ ਭਗਵੰਤ ਸਿੰਘ ਨੇ ਧਰਨਾਕਾਰੀਆਂ ਨੂੰ ਬਹੁਤ ਸਮਝਾਉਣ ਦੀ ਕੌਸਿਸ ਕੀਤੀ ਪਰ ਧਰਨਾਕਾਰੀਆਂ ਨੇ ਉਨਾਂ ਦੀ ਇੱਕ ਨਾ ਸੁਣੀ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਵਾਰਡ ਕੌਸਲਰ ਨਾਲ ਵਿਤਕਰੇ ਦੀ ਭਾਵਨਾ ਨਾਲ ਟਿਉਬਵੈਲ ਦੀ ਜਗਾ ਬਦਲਾਈ ਜਾ ਰਹੀ ਹੈ। ਧਰਨੇ ਦੋਰਾਨ ਲੋਕਾ ਨੇ ਨਗਰ ਕੌਂਸਲ ਤੇ ਪੰਜਾਬ ਸਰਕਾਰ ਵਿਰੁੱਧ ਜਾਮ ਕੇ ਨਾਅਰੇਬਾਜੀ ਕੀਤੀ। ਲੋਕਾ ਦੇ ਰੋਹ ਨੂੰ ਵੇਖਦੇ ਹੋਏ ਥਾਣਾ ਰਾਜਪੁਰਾ ਸਿਟੀ ਦੇ ਮੁੱਖੀ ਗੁਰਜੀਤ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ਤੇ ਪੁੱਜੇ ਤੇ ਉਨਾਂ ਨੇ ਧਰਨਾਕਾਰੀਆਂ ਨੂੰ ਆਪਣੇ ਭਰੋਸੇ ਵਿਚ ਲੈ ਕੇ ਜਾਮ ਖੁਲਵਾਇਆ।
ਦੱਸਣਯੋਗ ਹੈ ਕਿ ਸਿਵਰੇਜ ਬੋਰਡ ਵੱਲੋਂ ਸ਼ਹਿਰ ਵਿਚ ਚਾਰ ਟਿਉਬਵੈਲ ਲਗਾਏ ਜਾ ਰਹੇ ਹਨ ਜਿਨਾਂ ਵਿਚ ਤਿੰਨ ਟਿਉਬਵੈਲਾ ਦਾ ਕੰਮ ਆਰੰਭ ਹੋ ਗਿਆ ਹੈ ਤੇ ਵਾਰਡ ਨੰਬਰ 7 ਵਿਚ ਲੱਗ ਰਹੇ ਟਿਉਬਵੈਲ ਦਾ ਕੰਮ ਵੀ ਸ਼ੁਰੂ ਹੋ ਗਿਆ ਸੀ। ਪਰ ਥਾਣਾ ਮੁਖੀ ਭਗਵੰਤ ਸਿੰਘ ਨੇ ਉਕਤ ਜਗਾ ਵਿਚ ਲਗਾਏ ਜਾ ਰਹੇ ਟਿਉਬਵੈਲ ਨੂੰ ਪੁਲਸ ਥਾਣੇ ਦੀ ਜਗਾ ਵਿਚ ਲਗਾਏ ਜਾਣਾ ਦੱਸ ਕੇ ਟਿਉਬਵੈਲ ਦਾ ਕੰਮ ਬੰਦ ਕਰਵਾ ਦਿੱਤਾ ਸੀ। ਜਦੋਂ ਕਿ ਵਾਰਡ ਵਾਸੀ ਟਿਉਬਵੈਲ ਲਗਾਉਣ ਦੀ ਜਗਾ ਨੂੰ ਥਾਣੇ ਦੀ ਜਗਾ ਤੋਂ ਬਾਹਰ ਦੱਸ ਰਹੇ ਸਨ। ਇਸ ਤੋਂ ਬਾਅਦ ਸਿਵਰੇਜ ਬੋਰਡ ਨੇ ਲਗਾਏ ਜਾ ਰਹੇ ਟਿਉਬਵੈਲ ਦਾ ਕੰਮ ਬੰਦ ਕਰ ਦਿੱਤਾ। ਅੱਜ ਜਦੋਂ ਵਾਡਰ ਵਾਸੀਆਂ ਨੂੰ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਟਿਉਬਵੈਲ ਦੀ ਜਗਾ ਦੂਜੇ ਵਾਰਡ ਵਿਚ ਬਦਲੇ ਜਾਣ ਕਾਰਨ ਠੇਕੇਦਾਰਾ ਵੱਲੋਂ ਮਸ਼ੀਨ ਸਮੇਤ ਬਾਕੀ ਸਮਾਨ ਦੇ ਚੁੱਕੇ ਜਾਣ ਦਾ ਪਤਾ ਲੱਗਾ ਤਾਂ ਵਾਰਡ ਵਾਸੀਆਂ ਨੇ ਇਕੱਠੇ ਹੋ ਕੇ ਦੁਪਿਹਰੇ 1 ਵਜੇ ਬਨੂੜ ਤੇਪਲਾ ਮਾਰਗ ਤੇ ਪੁਰਾਣੇ ਥਾਣੇ ਨੇੜੇ ਧਰਨਾ ਲਗਾ ਦਿੱਤਾ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਮਹਿਲਾਵਾ ਨੇ ਸਮੂਲਿਅਤ ਕੀਤੀ। ਧਰਨਾਕਾਰੀਆਂ ਨੇ ਨਗਰ ਕੌਂਸਲ ਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕੀਤੀ। ਧਰਨੇ ਵਿਚ ਸਾਮਿਲ ਦਵਿੰਦਰ ਕੌਰ, ਪਰਮਜੀਤ ਕੌਰ, ਕਰਮ ਕੌਰ, ਪੂਜਾ ਵਾਲੀਆ, ਰੀਨਾ ਰਾਣੀ, ਅਮਨਦੀਪ ਕੌਰ, ਅਮ੍ਰਿਤ ਕੌਰ, ਗੁਰਮੀਤ ਕੌਰ, ਦਲਜੀਤ ਕੌਰ, ਜਸਪਾਲ ਕੌਰ, ਕਮਲੇਸ਼ ਕੌਰ ਸਮੇਤ ਜਥੇਦਾਰ ਤਰਲੋਚਨ ਸਿੰਘ ਵਾਲੀਆ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ, ਦਲੇਰ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ ਦਾ ਕਹਿਣਾ ਸੀ ਕਿ ਉਨਾਂ ਦੇ ਵਾਰਡ ਦੇ ਟਿਉਬਵੈਲ ਨੂੰ ਖਰਾਬ ਹੋਏ ਨੂੰ 3 ਸਾਲ ਤੋਂ ਉਪਰ ਦਾ ਸਮਾ ਬੀਤ ਗਿਆ ਹੈ। ਉਸ ਸਮੇਂ ਤੋਂ ਉਹ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਸਨ। ਵਾਰਡ ਵਾਸੀਆਂ ਵੱਲੋਂ ਕਈ ਵਾਰ ਨਗਰ ਕੌਂਸਲ ਦਫਤਰ ਵਿਚ ਜਾ ਕੇ ਰੋਸ਼ ਪ੍ਰਦਰਸ਼ਨ ਕੀਤੇ ਗਏ ਤਾਂ ਜਾ ਕੇ ਉਨਾਂ ਦੇ ਵਾਰਡ ਲਈ ਦੁਬਾਰਾ ਇਹ ਟਿਉਬਵੈਲ ਮਨਜੂਰ ਹੋਇਆ। ਪਰ ਹੁਣ ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦੀ ਵਾਰਡ ਕੌਂਸਲਰ ਪ੍ਰੀਤੀ ਵਾਲੀਆ ਨਾਲ ਚਲ ਰਹੀ ਆਪਸੀ ਰੰਜਿਸ ਦੇ ਚਲਦੇ ਨਗਰ ਕੌਂਸਲ ਵੱਲੋਂ ਇਸ ਟਿਉਬਵੈਲ ਦੀ ਜਗਾ ਬਦਲਾਈ ਜਾ ਰਹੀ ਹੈ। ਉਨਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਟਿਉਬਵੈਲ ਦੀ ਜਗਾ ਕੀਤੇ ਨਹੀ ਬਦਲਣ ਦੇਣਗੇ। ਜੇਕਰ ਟਿਉਬਵੈਲ ਲੱਗੇਗਾ ਤਾਂ ਇਸੇ ਜਗਾ ਵਿਚ ਲੱਗੇਗਾ। ਲੋਕਾ ਦੇ ਭੜਕੇ ਰੋਸ਼ ਨੂੰ ਵੇਖਦੇ ਹੋਏ ਥਾਣਾ ਰਾਜਪੁਰਾ ਸਿੱਟੀ ਦੇ ਮੁੱਖੀ ਗੁਰਜੀਤ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ ਤੇ ਪੁੱਜੇ ਉਨਾਂ ਨੇ ਥਾਣਾ ਮੁੱਖੀ ਭਗਵੰਤ ਸਿੰਘ ਨਾਲ ਗੱਲਬਾਤ ਕਰਕੇ। ਧਰਨਾਕਾਰੀਆਂ ਨੂੰ ਸਮਝਾਇਆ। ਥਾਣਾ ਮੁੱਖੀ ਗੁਰਜੀਤ ਸਿੰਘ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਕੁਮਾਰ ਜੈਨ ਤੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਟਿਉਬਵੈਲ ਉਨਾਂ ਦੇ ਵਾਰਡ ਵਿਚ ਹੀ ਲੱਗੇਗਾ ਤੇ ਠੇਕੇਦਾਰ ਦੇ ਬੰਦੇ ਇਥੋਂ ਆਪਣਾ ਸਮਾਨ ਵੀ ਨਹੀ ਚੁੱਕਣਗੇ। ਥਾਣਾ ਮੁੱਖੀ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਜਾਮ ਖੋਲਿਆ।
ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਦਾ-ਇਸ ਮਾਮਲੇ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਕੁਮਾਰ ਜੈਨ ਨੇ ਕਿਹਾ ਕਿ ਟਿਉਬਵੈਲ ਵਾਰਡ ਨੰਬਰ 7 ਲਈ ਮਨਜੂਰ ਹੋਇਆ ਹੈ ਤੇ ਉਸੇ ਜਗਾ ਤੇ ਹੀ ਲੱਗੇਗਾ। ਉਨਾਂ ਕਿਹਾ ਕਿ ਬਿਨਾਂ ਮਤਾ ਪਾਏ ਟਿਉਬਵੈਲ ਦੀ ਜਗਾ ਨਹੀ ਬਦਲੀ ਜਾ ਸਕਦੀ। ਉਨਾਂ ਕਿਹਾ ਕਿ ਠੇਕੇਦਾਰ ਆਪਣਾ ਸਮਾਨ ਚੋਥੇ ਲੱਗਣ ਵਾਲੇ ਟਿਉਬਵੈਲ ਦੀ ਜਗਾ ਤੇ ਲੈ ਕੇ ਜਾ ਰਿਹਾ ਹੋਣਾ ਜਿਸ ਕਾਰਨ ਇਹ ਮੁਸ਼ਕਿਲ ਆਈ ਹੈ।
ਕੀ ਕਹਿਣਾ ਹੈ ਨਗਰ ਕੌਂਸਲ ਪ੍ਰਧਾਨ ਦਾ-ਨਗਰ ਕੌਂਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਧਰਨਾਕਾਰੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨਾਂ ਵੱਲੋਂ ਕਿਸੇ ਵੀ ਵਾਰਡ ਵਾਸੀ ਨਾਲ ਵਿਤਕਰਾ ਨਹੀ ਕੀਤਾ ਜਾ ਰਿਹਾ। ਉਨਾਂ ਕਿਹਾ ਕਿ ਟਿਉਬਵੈਲ ਜਿਸ ਵਾਰਡ ਲਈ ਮਨਜੂਰ ਹੋਇਆ ਹੈ ਉਥੇ ਹੀ ਲੱਗੇਗਾ।

ਕੀ ਕਹਿਣਾ ਹੈ ਵਾਰਡ ਦੀ ਕੌਸਲਰ ਦਾ :-

ਕੌਸਲਰ ਪ੍ਰੀਤੀ ਵਾਲੀਆ ਦਾ ਕਹਿਣਾ ਸੀ ਨਗਰ ਕੌਸਲ ਪ੍ਰਧਾਨ ਉਨਾਂ ਨਾਲ ਵਿਤਕਰੇ ਦੀ ਭਾਵਨਾ ਨਾਲ ਉਨਾਂ ਦੇ ਵਾਰਡ ਵਿਚ ਟਿਉਬਵੈਲ ਨਹੀ ਲੱਗਣ ਦੇ ਰਿਹਾ। ਪਰ ਉਹ ਹਰ ਹਾਲ ਵਿਚ ਆਪਣੇ ਵਾਰਡ ਵਿਚ ਟਿਉਬਵੈਲ ਲਗਾ ਕੇ ਰਹਿਣਗੇ।

Leave a Reply

Your email address will not be published. Required fields are marked *

%d bloggers like this: