ਟਾਈਪ ਟੈਸਟ ਪਾਸ ਉਮੀਦਵਾਰਾ ਵੱਲੋ ਅਸਾਮੀਆਂ ਚ, ਵਾਧੇ ਦੀ ਮੰਗ

ss1

ਟਾਈਪ ਟੈਸਟ ਪਾਸ ਉਮੀਦਵਾਰਾ ਵੱਲੋ ਅਸਾਮੀਆਂ ਚ, ਵਾਧੇ ਦੀ ਮੰਗ

ਰਾਮਪੁਰਾ ਫੂਲ ੫ ਜੁਲਾਈ , (ਕੁਲਜੀਤ ਸਿੰਘ ਢੀਗਰਾਂ ): ਕਲਰਕਾਂ ਤੇ ਡਾਟਾਂ ਐਟਰੀ ਆਪ੍ਰੇਟਰਾ ਦੀ ਭਰਤੀ ਲਈ ਟਾਈਪ ਟੈਸਟ ਚੋ ਸਫਲ ਹੋਏ ਉਮੀਦਵਾਰਾ ਮਨਦੀਪ ਪਿੱਥੋ, ਸੁਖਪ੍ਰੀਤ ਮਾਨ, ਵੀਰਭੱਦਰ ਰਾਮਪੁਰਾ ਆਦਿ ਹੋਰ ਮੈਬਰਾ ਨੇ ਮੀਟਿੰੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ , ਬੋਰਡ ਦੇ ਚੇਅਰਮੈਨ ਤੇ ਪੰਜਾਬ ਦੇ ਮੁੱਖ ਸਕੱਤਰ ਤੋ ਮੰਗ ਕੀਤੀ ਹੈ ਕਿ ਕਲਰਕਾ ਤੇ ਡਾਟਾਂ ਐਟਰੀ ਆਪ੍ਰੇਟਰਾ ਦੀਆਂ ਅਸਾਮੀਆਂ ਵਿੱਚ ਵਾਧਾ ਕੀਤਾ ਜਾਵੇ । ਉਮੀਦਵਾਰਾ ਨੇ ਦੱਸਿਆ ਕਿ ਅਧੀਨ ਸੇਵਾਵਾਂ ਚੋਣ ਬੋਰਡ ਵੱਲੋ ਇਸਤਿਹਾਰ ਅਪ੍ਰੈਲ 2015 ਅਧੀਨ ਕਲਰਕਾ ਤੇ ਡਾਟਾਂ ਐਟਰੀ ਆਪ੍ਰੇਟਰਾ ਦੀਆਂ 614 ਅਸਾਮੀਆਂ ਦਾ ਇਸਤਿਹਾਰ ਜ਼ਾਰੀ ਕੀਤਾ ਗਿਆ ਸੀ । ਜਿਸ ਵਿੱਚ ਸਮੇ ਸਮੇ ਸਿਰ ਵਾਧਾ ਕਰਕੇ 2714 ਅਸਾਮੀਆਂ ਹੋ ਚੁੱਕੀਆਂ ਹਨ । ਇਸ ਸਬੰਧੀ ਟਾਈਪ ਟੈਸਟ ਦੋਰਾਨ 21 ਜੂਨ ਨੂੰ 6785 ਪਾਸ ਵਿਦਿਆਰਥੀਆਂ ਦੀ ਲਿਸਟ ਬੇਬਸਾਇਟ ਤੇ ਜਾਰੀ ਕੀਤੀ ਗਈ ਸੀ । ਉਹਨਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਵਿਭਾਗਾ ਚ, ਕਾਫੀ ਅਸਾਮੀਆਂ ਖਾਲੀ ਪਈਆਂ ਹਨ ।ਉਕਤ ਅਸਾਮੀਆਂ ਚ, ਵਾਧਾ ਕਰਕੇ ਪਾਸ ਵਿਦਿਆਰਥੀਆਂ ਨੂੰ ਨੋਕਰੀਆਂ ਤੇ ਲਾਇਆ ਜਾਵੇ ।

Share Button

Leave a Reply

Your email address will not be published. Required fields are marked *