Sun. Jul 21st, 2019

ਟਾਂਗਰਾ ਦਾਣਾ ਮੰਡੀ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਦਾ ਇਕੱਠ ਵੇਖ ਕੇ ਕਾਂਗਰਸ ਤੇ ਅਕਾਲੀ ਫਿਕਰਾਂ ਚ ਪਏ

ਟਾਂਗਰਾ ਦਾਣਾ ਮੰਡੀ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਦਾ ਇਕੱਠ ਵੇਖ ਕੇ ਕਾਂਗਰਸ ਤੇ ਅਕਾਲੀ ਫਿਕਰਾਂ ਚ ਪਏ

ਤਰਸਿੱਕਾ/ਟਾਂਗਰਾ 10 ਦਸੰਬਰ (ਕੰਵਲ ਜੋਧਾ ਨਗਰੀ) ਪੰਜਾਬ ਵਿੱਚ ਅਕਾਲੀ ਦਲ੍ਹ ਦੇ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਆਪਸੀ ਮਿਲੀ ਭੁਗਤ ਨਾਲ ਪੰਜਾਬ ਨੂੰ ਵਾਰੀ ਵਾਰੀ ਲੁੱਟਦੇ ਚਲੇ ਆ ਰਹੇ ਹਨ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਾਣਾ ਮੰਡੀ ਟਾਂਗਰਾ ਵਿੱਚ ਰੈਲੀ ਦੇ ਇਕੱਠ ਨੁੰ ਸੰਬੋਧਨ ਕਰਦਿਆਂ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਤੇ ਬਾਦਲ ਆਪਸ ਵਿੱਚ ਅੰਦਰੋਂ ਇੱਕ-ਮਿੱਕ ਹਨ ਅਤੇ ਆਪਣੀ ਸਰਕਾਰ ਆਉਣ ਤੇ ਕਦੇ ਵੀ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੇ।ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਦਰਜ ਕੀਤੇ ਸਾਰੇ ਕੇਸ ਵਾਪਸ ਕਰ ਲਏ ਗਏ ਹਨ।ਪਰ ਆਮ ਲੋਕਾਂ ਤੇ ਨਜਾਇਜ ਤੌਰ ਤੇ ਕੀਤੇ ਗਏ ਹਜਾਰਾਂ ਨਜਾਇਜ ਪਰਚੇ ਰੱਦ ਨਹੀਂ ਕੀਤੇ ਗਏ।ਸਵਿਸ ਬੈਂਕਾਂ ਵਿੱਚ ਤਿੰਨ ਖਾਤਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਤਿੰਨੇ ਖਾਤੇ ਕੈਪਟਨ ਦੇ ਪਰਿਵਾਰ ਦੇ ਹਨ।ਕੇਂਦਰ ਦੀ ਸਰਕਾਰ ਇਸ ਕਾਲੇ ਧੰਨ ਨੂੰ ਕਿਉਂ ਨਹੀਂ ਲਿਆਉਂਦੀ।ਦਸ ਸਾਲਾਂ ਵਿੱਚ ਲੋਕਾਂ ਦਾ ਇਸ ਸਰਕਾਰ ਨੇ ਖੁਨ ਚੂਸ ਲਿਆ ਹੈ।ਕੇਬਲ ਨੈਟਵਰਕ,ਰੇਤ,ਬੱਜਰੀ ਅਤੇ ਬੱਸਾਂ ਦੇ ਰੂਟ ਹੋਟਲਾਂ ਤੇ ਕਬਜਾ ਅਤੇ ਘਰ-ਘਰ ਨਸ਼ਾ ਪਹੁੰਚਾ ਦਿੱਤਾ ਗਿਆ ਹੈ।40 ਲੱਖ ਪੰਜਾਬ ਦੇ ਲੋਕਾਂ ਦੇ ਨਸ਼ਾ ਕਰਨ ਦਾ ਇਲਜਾਮ ਲਾਉਂਦਿਆਂ ਕਿਹਾ ਕਿ ਅਸੀਂ ਆਪਣੀ ਸਰਕਾਰ ਵਿੱਚ ਕਿਸਾਨਾਂ ਨੂੰ ਕਰਜਾ ਮੁਕਤ,ਉਪ ਮੁੱਖ ਮੰਤਰੀ ਪੰਜਾਬ ਕਿਸੇ ਦਲਿਤ ਨੂੰ ਬਣਾਵਾਂਗੇ ਅਤੇ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਸ ਤਰਾਂ ਦੀ ਸਜਾ ਦੇਵਾਂਗੇ ਕਿ ਅੱਗੇ ਤੋਂ ਕੋਈ ਵੀ ਗੁਰੁ ਗ੍ਰੰਥ ਸਾਹਿਬ ਦੀ ਪੰਜਾਬ ਵਿੱਚ ਬੇਅਦਬੀ ਕਰਨ ਦੀ ਹਿੰਮਤ ਨਹੀਂ ਕਰੇਗਾ।ਸ੍ਰ.ਮਜੀਠੀਏ ਤੇ ਸਿੱਧੇ ਤੌਰ ਤੇ ਉਸਨੂੰ ਚੈਲਿੰਜ ਕਰਦਿਆਂ ਕਿਹਾ ਕਿ ਜਾਂ ਤਾਂ ਮੈਨੂੰ ਗ੍ਰਿਫਤਾਰ ਕਰੋ ਨਹੀਂ ਤਾਂ ਮੈਂ ਆਪਣੀ ਸਰਕਾਰ ਬਣਨ ਤੇ ਕਾਲਰ ਤੋਂ ਫੜ ਕੇ ਜੇਲ੍ਹ ਵਿੱਚ ਡੱਕਾਂਗਾ।ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਮਚਾ ਗਿਰੀ ਕਰਦਾ ਹੈ।ਪੰਜਾਬ ਵਾਸਤੇ ਇੱਕ ਵੀ ਪੈਸਾ ਨਹੀਂ ਲਿਆ ਸਕਿਆ।ਅਸੀਂ ਆਪਣੀ ਸਰਕਾਰ ਬਣਨ ਤੇ ਕੇਂਦਰ ਨਾਲ ਲੜਾਂਗੇ ਅਤੇ ਆਪਣਾ ਹੱਕ ਖੋਹ ਕੇ ਲਵਾਂਗੇ।ਮੈਂ ਕਿਸੇ ਮੋਦੀ ਤੋਂ ਨਹੀਂ ਡਰਦਾ।ਪੰਜਾਬ ਵਿੱਚ ਦਿੱਲੀ ਵਰਗਾ ਮਾਡਲ ਲਾਗੂ ਕਰਾਂਗਾ।ਦਵਾਈਆਂ ਇਲਾਜ ਫਰੀ ਸਰਕਾਰੀ ਸਕੂਲਾਂ ਦਾ ਪ੍ਰਬੰਧ ਸੁਧਾਰ ਕੇ ਲੋਕਾਂ ਨੂੰ ਸਹੂਲਤਾਂ ਦੇਵਾਂਗਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਦਿੱਲੀ ਵਿੱਚ ਜਿਨਾਂ ਪੁਲਾਂ ਦੇ ਉੱਤੇ ਤਿੰਨ ਸੌ ਕਰੋੜ ਦਾ ਖਰਚਾ ਆਉਂਦਾ ਸੀ ਉਸਨੂੰ 200 ਕਰੋੜ ਵਿੱਚ ਬਣਾ ਕੇ ਬੱਚਤ ਕਰਕੇ ਇਹ ਪੈਸਾ ਲੋਕਾਂ ਤੇ ਖਰਚ ਕੀਤਾ ਹੈ।ਜੋ ਲੋਕ ਪੁੱਛਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਪੈਸਾ ਕਿੱਥੋਂ ਆਵੇਗਾ।ਪੰਜਾਬ ਦੇ ਭ੍ਰਿਸ਼ਟ ਪ੍ਰਬੰਧ ਨੂੰ ਸੁਧਾਰ ਕੇ ਇਹ ਸਾਰਾ ਪੈਸਾ ਇੱਥੋਂ ਹੀ ਨਿਕਲੇਗਾ।ਇਸ ਸਮੇਂ ਪ੍ਰਮੁੱਖ ਆਗੂ ਹਰਭਜਨ ਸਿੰਘ ਪੀ.ਸੀ.ਐੱਸ ਉਮੀਦਵਾਰ ਜੰਡਿਆਲਾ ਗੁਰੁ,ਮੈਡਮ ਸੁਰਿੰਦਰ ਕਮਲ,ਦਲਬੀਰ ਸਿੰਘ ਟੌਂਗ ਬਾਬਾ ਬਕਾਲਾ,ਕਰਤਾਰ ਸਿੰਘ ਪਹਿਲਵਾਨ ਤਰਨਤਾਰਨ,ਭੁਪਿੰਦਰ ਸਿੰਘ ਬਿੱਟੂ ਖਡੂਰ ਸਾਹਿਬ,ਸੱਜਣ ਸਿੰਘ ਚੀਮਾ,ਪੂਰਨ ਸਿੰਘ ਖਿਲਚੀਆਂ,ਅਨਮੋਲ ਸਿੰਘ ਛਾਪਾ,ਸੰਜੇ ਸਿੰਘ,ਰੋਮੀ ਭਾਟੀ,ਜੇਤ ਰਾਮ ਆਰੀਆ,ਕੁਲਵੰਤ ਸਿੰਘ ਸੰਗਰਾਵਾਂ,ਜਗਦੀਸ਼ ਸਿੰਘ ਬਿੱਟੂ ਕੋਟਲਾ,ਬਲਜੀਤ ਸਿੰਘ ਖਾਲਸਾ,ਦਵਿੰਦਰ ਸਿੰਘ ਦੁਸਾਂਝ,ਜਥੇਦਾਰ ਬਲਦੇਵ ਸਿੰਘ ਬੋਦੇਵਾਲ,ਅਵਤਾਰ ਸਿੰਘ ਨਿੱਜਰ,ਰਣਜੀਤ ਸਿੰਘ ਚੀਮਾ ਪੱਟੀ,ਸੁਰਜੀਤ ਸਿੰਘ ਕੰਗ,ਨਿਸ਼ਾਨ ਸਿੰਘ ਬੋਦੇਵਾਲ,ਨਵਦੀਪ ਸਿੰਘ ਢੋਟਾ,ਜਗੀਰ ਸਿੰਘ ਸੰਘਰ ਕੋਟ,ਸਰਬਜੀਤ ਸਿੰਘ ਡਿੰਪੀ,ਨਰੇਸ਼ ਪਾਠਕ,ਅਮਰਦੀਪ ਸਿੰਘ ਗੋਪੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *

%d bloggers like this: