ਟਰੱਕ ਯੁਨੀਅਨ ਬਣ ਚੁੱਕੀ ਸਕੂਲਾਂ ਵਾਲੀ ਸੜਕ ਨੂੰ ਕਰਵਾਇਆ ਟਰੱਕ ਮੁਕਤ

ss1

ਟਰੱਕ ਯੁਨੀਅਨ ਬਣ ਚੁੱਕੀ ਸਕੂਲਾਂ ਵਾਲੀ ਸੜਕ ਨੂੰ ਕਰਵਾਇਆ ਟਰੱਕ ਮੁਕਤ

img_3320
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ) ਸਥਾਨਕ ਸ਼ਹਿਰ ਦੇ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਸੜਕ ਜਿਸ ਉੱਪਰ ਕਈ ਸਰਕਾਰੀ , ਪ੍ਰਾਈਵੇਟ ਸਕੂਲਾਂ ਤੋ ਇਲਾਵਾ ਟਿਉਸ਼ਨ ਸੈਂਟਰ, ਨਿੱਜੀ ਹਸਪਤਾਲ ,ਮੰਦਰ, ਪੀਰਖਾਨਾ ਤੇ ਕਈ ਵਪਾਰਕ ਅਦਾਰੇ ਹਨ।ਇਹ ਸੜਕ ਸਕੂਲ ਦੇ ਬੱਚਿਆ ਨਾਲ ਹਰ ਸਮੇਂ ਭਰੀ ਰਹਿਣ ਵਾਲੀ ਕਾਫੀ ਸਾਲਾ ਤੋਂ ਟਰੱਕਾਂ ਦਾ ਅੱਡਾ ਬਣ ਕੇ ਰਹਿ ਗਈ ਸੀ ਕਿਉਂਕਿ ਇਸ ਸੜਕ ਨਾਲ ਲਗਦੇ ਖੇਤਰ ਵਿੱਚ ਟਰੱਕ ਉਪਰੇਟਰਾਂ ਦੇ ਘਰ ਹੋਣ ਕਾਰਨ ਉਹ ਆਪਣੇ ਟਰੱਕ ਇਸ ਸੜਕ ਤੇ ਖੜੇ ਕਰ ਦਿੰਦੇ ਸਨ। ਕਈ ਵਾਰ ਇਹ ਟਰੱਕ ਕਈ ਕਈ ਦਿਨ ਖੜੇ ਰਹਿੰਦੇ ਸਨ।ਇਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਸੀ। ਇਹਨਾ ਟਰਕਾਂ ਕਾਰਨ ਕਈ ਵਾਰ ਆਪਸ ਵਿੱਚ ਲੜਾਈਆਂ ਵੀ ਹੋਈਆਂ ਹਨ ਤੇ ਲੋਕਾਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਜ ਉਸ ਸਮੇਂ ਬਹੁਤ ਹੀ ਸਾਫ ਸੁਥਰੀ ਅਤੇ ਵੱਡੀ ਵੱਡੀ ਲੱਗਣ ਲਗੀ ਜਦ ਟਰੈਫਿਕ ਪੁਲਿਸ ਇੰਚਾਰਜ ਸ਼ਿੰਗਾਰਾ ਸਿੰਘ ਵੱਲੋ ਇਸ ਨੂੰ ਟਰੱਕ ਮੁਕਤ ਕਰਵਾਇਆ ਗਿਆ। ਇਸ ਦੌਰਾਨ ਉਹਨਾਂ ਨੇ ਟਰੱਕਾਂ ਵਾਲਿਆ ਨੂੰ ਘਰਾਂ ਵਿਚੋ ਸੱਦ ਸੱਦ ਕੇ ਚਿਤਾਵਨੀ ਦਿੱਤੀ ਅਤੇ ਉਹਨਾਂ ਨੂੰ ਇਸ ਟਰੈਫਿਕ ਨਾਲ ਭਰੀ ਸੜਕ ਤੇ ਅੱਗੇ ਤੋਂ ਟਰੱਕ ਨਾ ਖੜੇ ਕਰਨ ਲਈ ਚਿਤਾਵਨੀ ਵੀ ਦਿੱਤੀ। ਉਨਾਂ ਨੇ ਕੋਲ ਖੜ ਕੇ ਟਰੱਕਾਂ ਨੂੰ ਉਥੋ ਭੇਜਿਆ।

Share Button

Leave a Reply

Your email address will not be published. Required fields are marked *