ਝੱਜੋਂ ਪਿੰਡ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗਲੀਆਂ ਵਿੱਚ ਭਰਿਆ ਗੋਡੇ-ਗੋਡੇ ਪਾਣੀ; ਗੁਰਦੁਆਰੇ ਤੇ ਹੋਰ ਜਨਤਕ ਥਾਵਾਂ ਦੇ ਆਲੇ ਦੁਆਲੇ ਵੀ ਪਾਣੀ ਹੋਇਆ ਜਮਾਂ

ss1

ਝੱਜੋਂ ਪਿੰਡ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਗਲੀਆਂ ਵਿੱਚ ਭਰਿਆ ਗੋਡੇ-ਗੋਡੇ ਪਾਣੀ; ਗੁਰਦੁਆਰੇ ਤੇ ਹੋਰ ਜਨਤਕ ਥਾਵਾਂ ਦੇ ਆਲੇ ਦੁਆਲੇ ਵੀ ਪਾਣੀ ਹੋਇਆ ਜਮਾਂ

11banur-1ਬਨੂੜ, 11 ਅਕਤੂਬਰ (ਰਣਜੀਤ ਸਿੰਘ ਰਾਣਾ): ਨਜ਼ਦੀਕੀ ਪਿੰਡ ਝੱਜੋਂ ਦੇ ਰਮਦਾਈਆ ਮਹੁੱਲੇ ਅਤੇ ਗਰੀਬ ਪਰਿਵਾਰਾਂ ਦੇ ਜ਼ਿਆਦਾਤਰ ਵਸਨੀਕ ਪਿਛਲੇ ਕਈਂ ਮਹੀਨਿਆਂ ਤੋਂ ਨਰਕ ਭਰਿਆ ਜੀਵਨ ਜਿਉਣ ਲਈ ਮਜ਼ਬੂਰ ਹਨ। ਪਿੰਡ ਦੇ ਪਾਣੀ ਦਾ ਕਿਸੇ ਵੀ ਪਾਸੇ ਨੂੰ ਕੋਈ ਨਿਕਾਸ ਨਾ ਹੋਣ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਗੋਡੇ ਗੋਡੇ ਪਾਣੀ ਭਰ ਗਿਆ ਹੈ। ਪਿੰਡ ਦੇ ਗੁਰਦੁਆਰੇ, ਖੇੜੇ ਤੇ ਹੋਰ ਸਾਝੀਆਂ ਥਾਵਾਂ ਦੇ ਆਲੇ-ਦੁਆਲੇ ਪਾਣੀ ਭਰ ਗਿਆ ਹੈ। ਪਿੰਡ ਦੇ ਰਮਦਾਸੀਆ ਮੁਹੱਲੇ ਦੇ ਪਰਿਵਾਰਾਂ ਨੂੰ ਆਪਣੇ ਘਰਾਂ ਅੰਦਰ ਦਾਖਲ ਹੋਣ ਲਈ ਵੀ ਗੰਦੇ ਪਾਣੀ ਵਿੱਚੋਂ ਲੰਘਕੇ ਜਾਣਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਿੰਡ ਵਿੱਚ ਬਿਮਾਰੀਆਂ ਫ਼ੈਲਣ ਦਾ ਖ਼ਦਸ਼ਾ ਪ੍ਰਗਟ ਕਰਦਿਆਂ ਜ਼ਿਲਾ ਪ੍ਰਸ਼ਾਸ਼ਨ ਤੋਂ ਤੁਰੰਤ ਪਿੰਡ ਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ।
ਪੱਤਰਕਾਰਾਂ ਦੀ ਟੀਮ ਨੂੰ ਪਿੰਡ ਦੀਆਂ ਮਹਿਲਾਵਾਂ ਬੇਬੀ, ਚਰਨ ਕੌਰ, ਸ਼ੀਲਾ ਦੇਵੀ, ਰਕਸ਼ਾ ਦੇਵੀ, ਜਸਵੀਰ ਕੌਰ, ਨੈਬੋ, ਬਚਨੀ, ਅਜਮੇਰ ਕੌਰ, ਚਰਨੋ, ਮੇਵਾ ਸਿੰਘ, ਗੁਰਮੇਲ ਸਿੰਘ, ਸਿੰਦਰ ਕੌਰ, ਸਵਰਨ ਸਿੰਘ ਨੰਬਰਦਾਰ ਆਦਿ ਨੇ ਦੱਸਿਆ ਕਿ ਪਿਛਲੇ ਕਈਂ ਮਹੀਨਿਆਂ ਤੋਂ ਉਨਾਂ ਦਾ ਇਹੀਉ ਹਾਲ ਹੈ। ਉਨਾਂ ਕਿਹਾ ਕਿ ਗਲੀਆਂ ਵਿੱਚ ਭਰੇ ਪਾਣੀ ਕਾਰਨ ਇਸ ਵਿੱਚ ਬਦਬੋ ਆ ਰਹੀ ਹੈ ਤੇ ਉਨਾਂ ਨੂੰ ਆਪਣੇ ਘਰਾਂ ਅਮਦਰ ਰਹਿਣਾ ਵੀ ਔਖਾ ਹੋਇਆ ਪਿਆ ਹੈ। ਉਨਾਂ ਕਿਹਾ ਕਿ ਗੰਦੇ ਪਾਣੀ ਕਾਰਨ ਇਸ ਵਿੱਚ ਤਰਾਂ-ਤਰਾਂ ਦੇ ਕੀੜੇ ਮਕੌੜੇ ਪੈਦਾ ਹੋ ਰਹੇ ਹਨ ਤੇ ਉਨਾਂ ਦੇ ਘਰਾਂ ਵਿੱਚ ਵੜਦੇ ਹਨ। ਉਨਾਂ ਦੱਸਿਆ ਕਿ ਹਰ ਸਮੇਂ ਗੰਦੇ ਪਾਣੀ ਵਿੱਚੋਂ ਲੰਗਦੇ ਰਹਿਣ ਕਾਰਨ ਉਨਾਂ ਦੇ ਪੈਰ ਵੀ ਖਰਾਬ ਹੋ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੁਆਰੇ ਦੇ ਤਿੰਨ ਪਾਸੇ ਪਾਣੀ ਭਰਨ ਨਾਲ ਗੁਰੂ ਘਰ ਆਉਂਦੀ ਸੰਗਤ ਨੂੰ ਵੀ ਬਹੁਤ ਮੁਸ਼ਕਿਲ ਹੋ ਆ ਰਹੀ ਹੈ। ਪਿੰਡ ਵਾਸੀਆਂ ਨੇ ਆਖਿਆ ਕਿ ਉਹ ਅਨੇਕਾਂ ਵਾਰ ਇਹ ਮਾਮਲਾ ਪਿੰਡ ਦੀ ਪੰਚਾਇਤ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਪਿੰਡ ਵਾਸੀਆਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਸਾਰੇ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਪਿੰਡ ਦੇ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਵਿਸ਼ੇਸ਼ ਯੋਜਨਾ ਬਣਾਉਣ ਦੀ ਮੰਗ ਕੀਤੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪਿੰਡ ਵਾਸੀਆਂ ਨੇ ਕੌਮੀ ਮਾਰਗ ਤੇ ਜਾਮ ਲਾਉਣ ਦੀ ਵੀ ਚਿਤਾਵਨੀ ਦਿੱਤੀ ਹੈ।
ਪਿੰਡ ਦੇ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਇੱਕ ਏਕੜ ਦੇ ਟੋਭੇ ਉੱਤੇ ਕੁੱਝ ਪਰਿਵਾਰਾਂ ਨੇ ਕਬਜ਼ਾ ਕਰ ਲਿਆ ਹੈ ਤੇ ਰੂੜੀਆਂ ਲਗਾਈਆਂ ਹੋਈਆਂ ਹਨ। ਉਨਾਂ ਕਿਹਾ ਕਿ ਪਹਿਲਾਂ ਪਾਣੀ ਦੀ ਨਿਕਾਸੀ ਟੋਭੇ ਵਿੱਚ ਹੁੰਦੀ ਸੀ ਪਰ ਹੁਣ ਕਬਜ਼ਾ ਹੋਣ ਕਾਰਨ ਸਾਰਾ ਪਾਣੀ ਗਲੀਆਂ ਅਤੇ ਗੁਰਦੁਆਰੇ ਦੇ ਇਰਦ-ਗਿਰਦ ਇਕੱਠਾ ਹੋ ਗਿਆ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਨੂੰ ਤੁਰੰਤ ਕਬਜ਼ਾ ਹਟਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਜਦੋਂ ਤੱਕ ਕਬਜ਼ੇ ਨਹੀਂ ਹਟਦੇ ਉਨਾਂ ਪਿੰਡ ਦੀ ਸ਼ਾਮਲਾਤ ਜ਼ਮੀਨ ਵਿੱਚ ਨਵਾਂ ਟੋਭਾ ਪੁਟਾਉਣ ਲਈ ਮੰਨਜ਼ੂਰੀ ਲੈ ਲਈ ਹੈ ਤੇ ਜਲਦੀ ਹੀ ਟੋਭਾ ਪੁਟਾ ਦਿੱਤਾ ਜਾਵੇਗਾ, ਜਿਸ ਮਗਰੋਂ ਪਾਣੀ ਦਾ ਨਿਕਾਸ ਸੰਭਵ ਹੋ ਸਕੇਗਾ।

Share Button

Leave a Reply

Your email address will not be published. Required fields are marked *