ਝੋਨੇ ਦੀ ਖਰੀਦ ਸ਼ੁਰੂ, ਅਨਾਜ਼ ਮੰਡੀ ਮੌੜ ਨਾਭਾ ‘ਚ ਪ੍ਰਬੰਧ ਖਾਨਾਪੂਰਤੀ ਤੱਕ ਸੀਮਿਤ

ss1

ਝੋਨੇ ਦੀ ਖਰੀਦ ਸ਼ੁਰੂ, ਅਨਾਜ਼ ਮੰਡੀ ਮੌੜ ਨਾਭਾ ‘ਚ ਪ੍ਰਬੰਧ ਖਾਨਾਪੂਰਤੀ ਤੱਕ ਸੀਮਿਤ
ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਮੀਟਿੰਗਾਂ ਏ.ਸੀ. ਕਮਰਿਆਂ ਤੱਕ ਸੀਮਿਤ

1ਭਦੌੜ 03 ਅਕਤੂਬਰ (ਵਿਕਰਾਂਤ ਬਾਂਸਲ) ਸਰਕਾਰੀ ਤੌਰ ਤੇ ਪੰਜਾਬ ਭਰ ਵਿਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਖਰੀਦ ਸ਼ੁਰੂ ਹੋਣ ਦੇ ਦੂਸਰੇ ਦਿਨ ਐਤਵਾਰ ਨੂੰ ਮਾਰਕੀਟ ਕਮੇਟੀ ਤਪਾ ਅਧੀਨ ਪੈਂਦੀ ਅਨਾਜ਼ ਮੰਡੀ ਮੌੜ ਨਾਭਾ ਦਾ ਪੱਤਰਕਾਰਾਂ ਦੀ ਟੀਮ ਵੱਲੋਂ ਦੌਰਾ ਕਰਕੇ ਦੇਖਿਆ ਗਿਆ ਕਿ ਮੰਡੀ ‘ਚ ਸਾਫ ਸਫਾਈ ਦੇ ਕੀਤੇ ਪ੍ਰਬੰਧ ਸਿਰਫ ਖਾਨਾਪੂਰਤੀ ਤੱਕ ਹੀ ਸੀਮਿਤ ਸਨ ਕਿਉਂਕਿ ਮੰਡੀ ਵਿਚ ਸਫਾਈ ਅੱਧ ਕੁ ਹੋਈ ਹੋਣ ਕਰਕੇ ਕਈ ਪਾਸੇ ਗੰਦਗੀ ਪਈ ਸੀ ਇਹੀ ਨਹੀਂ ਬਿਜਲੀ ਸਪਲਾਈ ਲਈ ਲੱਗਿਆ ਖਸਤਾ ਹਾਲ ਬਕਸਾ ਵੀ ਵੀ ਖੁੱਲਾ ਪਿਆ ਸੀ ਅਨਾਜ਼ ਮੰਡੀ ‘ਚ ਨਲਕਾ ਰੂਪੀ ਹੈਡ ਪੰਪ ਤਾਂ ਸੀ, ਪਰ ਅਜੇ ਚਾਲੂ ਨਹੀਂ ਸੀ ਕੁੱਲ ਮਿਲਾ ਕੇ ਇਹੀ ਜਾਪਦਾ ਸੀ ਕਿ ਸਫਾਈ ਅਤੇ ਪ੍ਰਬੰਧਾਂ ਦੀ ਸਿਰਫ ਖਾਨਾਪੂਰਤੀ ਹੀ ਕੀਤੀ ਹੋਵੇ ਇਸ ਸਬੰਧੀ ਕਿਸਾਨ ਯੂਨੀਅਨ ਦੇ ਆਗੂਆਂ ਭੋਲਾ ਸਿੰਘ, ਦਰਸ਼ਨ ਸਿੰਘ, ਮੇਵਾ ਸਿੰਘ, ਲਖਵੀਰ ਸਿੰਘ ਆਦਿ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਜ਼ਿਲਾ ਮੰਡੀ ਅਫਸਰ ਬਰਨਾਲਾ ਸਿਰਫ ਏ.ਸੀ. ਕਮਰਿਆਂ ਵਿਚ ਮੀਟਿੰਗਾਂ ਤੱਕ ਸੀਮਿਤ ਹਨ ਕਿਉਂਕਿ ਅਧਿਕਾਰੀ ਖੁਦ ਅਨਾਜ਼ ਮੰਡੀਆਂ ਵਿਚ ਜਾ ਕੇ ਹਕੀਕਤ ਨਹੀਂ ਦੇਖਦੇ ਉਨਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ‘ਚ ਹਿੰਮਤ ਹੈ ਤਾਂ ਉਹ ਜ਼ਿਲਾ ਮੰਡੀ ਦਫਤਰ ਵੱਲੋਂ ਦਿੱਤੇ ਜਾਂਦੇ ਸਾਫ ਸਫਾਈ ਅਤੇ ਹੋਰ ਪ੍ਰਬੰਧ ਕਰਨ ਦੇ ਠੇਕਿਆਂ ਦੀ ਜਾਂਚ ਕਰਵਾਉਣ ਅਤੇ ਏ.ਸੀ. ਕਮਰਿਆਂ ‘ਚ ਬੈਠ ਕੇ ਸਿਰਫ ਬਿਆਨ ਨਾ ਦੇਣ
ਸੈਕਟਰੀ ਨੇ ਫੋਨ ਔਨ ਕਰਨ ਦੀ ਨਹੀਂ ਸਮਝੀ ਲੋੜ2
ਇਸ ਸਬੰਧੀ ਮਾਰਕੀਟ ਕਮੇਟੀ ਤਪਾ ਦੇ ਸੈਕਟਰੀ ਗੁਰਬਿੰਦਰ ਸਿੰਘ ਦੇ ਮੋਬਾਇਲ ‘ਤੇ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨਾਂਂ ਨੇ ਮੋਬਾਇਲ ਔਨ ਕਰਨ ਦੀ ਲੋੜ ਤੱਕ ਨਹੀਂ ਸਮਝੀ
ਸਫਾਈ ਮੁਕੰਮਲ ਹੋਣ ਦੀ ਐਨਓਸੀ ਆ ਚੁੱਕੀ ਹੈ-ਡੀ.ਐਮ.ਓ.
ਇਸ ਸਬੰਧੀ ਜ਼ਿਲਾ ਮੰਡੀ ਅਫਸਰ ਬਰਨਾਲਾ ਸਿਕੰਦਰ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਕਿ ਉਨਾਂ ਕੋਲ ਜ਼ਿਲੇ ਭਰ ਵਿਚ ਮੰਡੀਆਂ ਦੀ ਸਫਾਈ ਮੁਕੰਮਲ ਹੋਣ ਦੀ ਐਨ.ਓ.ਸੀ. ਆ ਚੁੱਕੀ ਹੈ ਉਨਾਂ ਕਿਹਾ ਕਿ ਕਈ ਮੰਡੀਆਂ ਦਾ ਨਿਰੀਖਣ ਵੀ ਕੀਤਾ ਗਿਆ ਹੈ ਅਤੇ ਇਸ ਸਾਈਡ ਮੰਡੀਆਂ ਦਾ ਨਿਰੀਖਣ ਜਲਦ ਕੀਤਾ ਜਾਵੇਗਾ

Share Button

Leave a Reply

Your email address will not be published. Required fields are marked *