ਝੋਨੇ ਦੀ ਖਰੀਦ ਦੇ ਪ੍ਰਬੰਧਾ ਸੰਬੰਧੀ ਸਰਕਾਰ ਦੀ ਪੋਲ ਖੁੱਲੀ

ss1

ਝੋਨੇ ਦੀ ਖਰੀਦ ਦੇ ਪ੍ਰਬੰਧਾ ਸੰਬੰਧੀ ਸਰਕਾਰ ਦੀ ਪੋਲ ਖੁੱਲੀ
ਸੈਦੇਵਾਲਾ ਮੰਡੀ ਵਿੱਚ ਕਿਸਾਨਾਂ ਵੱਲੋਂ ਨਾਅਰੇਬਾਜੀ

photo-1010ਬੋਹਾ 10 ਅਕਤੂਬਰ (ਦਰਸ਼ਨ ਹਾਕਮਵਾਲਾ )-ਭਾਵੇਂ ਪਿਛਲੇ ਦਿਨੀ ਝੋਨੇ ਦੀ ਬੋਲੀ ਸ਼ੁਰੂ ਕਰਵਾਉਣ ਸਮੇਂ ਹਲਕਾ ਵਿਧਾਇਕ ਅਤੇ ਹੋਰਨਾਂ ਅਕਾਲੀ ਆਗੂਆਂ ਵੱਲੋਂ ਜੋਰ ਸ਼ੋਰ ਨਾਲ ਇਹ ਦਾਅਵੇ ਕੀਤੇ ਗਏ ਸਨ ਕਿ ਇਸ ਵਾਰ ਝੋਨੇ ਦੀ ਖਰੀਦ ਸੰਬੰਧੀ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ।ਪਰ ਪੰਜਾਬ ਦੀ ਗੱਠਜੋੜ ਸਰਕਾਰ ਵੱਲੋ ਇਸ ਵਾਰ ਝੋਨੇ ਦੀ ਫਸਲ ਨੂੰ ਲੇ ਕੇ ਮੰਡੀਆ ਵਿਚ ਕੀਤੇ ਪ੍ਰਬੰਧਾ ਦੀ ਫੂਕ ਉਸ ਸਮੇ ਨਿਕਲੀ ਜਦ ਨੇੜਲੇ ਪਿੰਡ ਸੇਦੇਵਾਲਾ ਦੇ ਕਿਸਾਨਾ ਵੱਲੋ ਪਿੰਡ ਦੀ ਮੰਡੀ ਵਿੱਚ ਪਿਛਲੇ 10 ਦਿਨਾ ਤੋ ਮੰਡੀ ਵਿਚ ਫਸਲ ਸੁਟਣ ਤੋ ਬਾਅਦ ਵੀ ਖਰੀਦ ਏਜੰਸੀਆ ਵੱਲੋ ਕੋਈ ਖਰੀਦ ਨਾ ਕਰਨ ਦੇ ਰੋਸ ਵਜੋ ਅਕਾਲੀ-ਭਾਜਪਾ ਸਰਕਾਰ ਖਿਲਾਫ ਰੋਹ ਭਰਭੂਰ ਨਾਅਰੇਬਾਜੀ ਕੀਤੀ।ਕਿਸਾਨ ਸਾਬਕਾ ਸਰਪੰਚ ਕਸ਼ਮੀਰ ਸਿੰਘ, ਮੈਬਰ ਬਲਾਕ ਸੰਮਤੀ ਬਲਵਿੰਦਰ ਸਿੰਘ ਨੰਬਰਦਾਰ, ਸਰਜਾ ਸਿੰਘ,ਤਰਲੋਕ ਸਿੰਘ, ਸੁਖਦੇਵ ਸਿੰਘ, ਹਜੁਰ ਸਿੰਘ,ਜੋਗਾ ਸਿੰਘ, ਬਸੰਤ ਸਿੰਘ, ਬਲਵਿੰਦਰ ਸਿੰਘ ,ਮਨਜਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਦੱਸ ਦਿਨ ਪਹਿਲਾ ਪਿੰਡ ਦੀ ਅਨਾਜ ਮੰਡੀ ਵਿਚ ਝੋਨੇ ਦੀ ਸੁਕੀ ਫਸਲ ਲੇ ਕੇ ਆਏ ਸਨ ਪਰ ਅੱਜ ਤੱਕ ਕੋਈ ਖਰੀਦ ਏਜੰਸੀ ਦਾ ਇਨਪੈਕਟਰ ਬੋਲੀ ਲਾਉਣ ਨਹੀ ਆਇਆ ਜਿਸ ਦੇ ਰੋਸ ਵਜੋ ਉਨ੍ਹਾ ਨੁੰ ਸਰਕਾਰ ਖਿਲਾਫ ਭੜਾਸ ਕੱਢਣੀ ਪਈ ਹੈ।।ਉਨ੍ਹਾ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋ ਆਏ ਦਿਨ ਸਿਆਸੀ ਸਟੇਜਾ ਉਪਰ ਖੜ ਕੇ ਦਾਅਵੇ ਕੀਤੇ ਜਾਦੇ ਹਨ ਕਿ ਇਸ ਵਾਰ ਕਿਸਾਨ ਦੀ ਫਸਲ ਮੰਡੀਆ ਵਿਚ 24 ਘੰਟਿਆ ਤੋ ਜਿਆਦਾ ਨਹੀ ਰਹੇਗੀ ਪਰ ਅਸਲ ਵਿਚ ਕਿਸਾਨ ਨੂੰ ਖੁਜਲ ਖੁਆਰ ਕੀਤਾ ਜਾ ਰਿਹਾ ਹੈ।ਇਕ ਕਿਸਾਨ ਨੇ ਭਰੇ ਮਨ ਨਾਲ ਬੋਲਦਿਆ ਕਿਹਾ ਕਿ ਪਿਛਲੇ ਸਾਲ ਚਿਟੇ ਮੱਛਰ ਦੀ ਚਪੇਟ ਵਿਚ ਉਸ ਦੀ ਨਰਮੇ ਦੀ ਫਸਲ ਆ ਜਾਣ ਕਾਰਨ ਉਹ ਕਾਫੀ ਮੰਦਹਾਲੀ ਦੇ ਦੋਰ ਵਿਚੋ ਗੁਜਰਿਆ ਹੈ ਅਤੇ ਹੁਣ ਜਦ ਇਸ ਵਾਰ ਫਸਲ ਦਾ ਝਾੜ ਵੱਧ ਹੋਇਆ ਹੈ ਤਾ ਹੁਣ ਇਸ ਸਰਕਾਰ ਦੇ ਸਬੰਧਤ ਅਫਸਰ ਕਿਸਾਨਾ ਨੁੰ ਮੰਡੀਆ ਵਿਚ ਰੋਲ ਰਹੇ ਹਨ।ਉਨ੍ਹਾ ਡੀ ਸੀ ਮਾਨਸਾ ਤੋ ਮੰਗ ਕਰਦਿਆ ਕਿਹਾ ਕਿ ਸਬੰਧਤ ਖਰੀਦ ਏਜੰਸੀਆ ਦੇ ਉਚ ਅਫਸਰਾ ਨੂੰ ਹੁਕਮ ਦਿਤੇ ਜਾਣ ਕਿ ਉਹ ਸਬੰਧਤ ਮੰਡੀਆ ਵਿਚ ਖਰੀਦ ਸ਼ੁਰੂ ਕਰਨ ਤਾ ਜੋ ਕਿਸਾਨ ਅਪਣੀ ਫਸਲ ਦਾ ਵਾਜਬ ਮੁੱਲ ਲੇ ਸਕੇ।

Share Button

Leave a Reply

Your email address will not be published. Required fields are marked *