ਝੋਨਾ ਖਰੀਦਣ ਲਈ ਮੰਡੀਆਂ ‘ਚ ਨਹੀਂ ਪੁਹੰਚਿਆ ਕੋਈ ਖਰੀਦਦਾਰ

ss1

ਝੋਨਾ ਖਰੀਦਣ ਲਈ ਮੰਡੀਆਂ ‘ਚ ਨਹੀਂ ਪੁਹੰਚਿਆ ਕੋਈ ਖਰੀਦਦਾਰ
ਕਿਸਾਨ ਆਸੇ ਪਾਸੇ ਦੀਆਂ ਮੰਡੀਆਂ ‘ਚ ਲਿਜਾ ਰਹੇ ਨੇ ਝੋਨਾ
ਬਦਲਦੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ

019ਤਲਵੰਡੀ ਸਾਬੋ, 6 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਭਾਵੇਂ ਕਿ ਪੰਜਾਬ ਸਰਕਾਰ ਇਹ ਕਹਿੰਦੀ ਨਹੀਂ ਥਕਦੀ ਕਿ ਇਸ ਵਾਰ ਕਿਸਾਨਾਂ ਨੂੰ ਝੋਨਾ ਵੇਚਣ ਤੋਂ ਲੈ ਕੇ ਪੇਮੈਂਟ ਹੋਣ ਤੱਕ ਕੋਈ ਦਿੱਕਤ ਨਹੀਂ ਆਵੇਗੀ ਪ੍ਰੰਤੂ ਦੂਜੇ ਪਾਸੇ ਤਲਵੰਡੀ ਸਾਬੋ ਖੇਤਰ ਦੇ ਹਰਿਆਣਾ ਦੇ ਨਾਲ ਲੱਗਦੀ ਸਥਾਨਕ ਮੰਡੀ, ਨਥੇਹਾ ਅਤੇ ਲਹਿਰੀ ਪਿੰਡਾਂ ਦੀਆਂ ਦਾਣਾ ਮੰਡੀਆਂ ‘ਚ ਝੋਨਾ ਖਰੀਦਣ ਅਜੇ ਤੱੱਕ ਕੋਈ ਆੜਤੀਆ ਜਾਂ ਸਰਕਾਰੀ ਏਜੰਸੀ ਝੋਨਾ ਖਰੀਦਣ ਲਈ ਨਹੀਂ ਆ ਰਹੀ ਜਿਸਦੇ ਚਲਦਿਆਂ ਖੇਤਰ ਦੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸ਼ਕਿਲ ਦੇ ਕਾਰਨ ਅਜੇ ਕਿਸਾਨਾਂ ਨੇ ਜਾਂ ਤਾਂ ਆਪਣਾ ਝੋਨਾ ਕੱਟਣ ਤੋਂ ਰੋਕ ਰੱਖਿਆ ਹੈ ਜਾਂ ਫਿਰ ਬਹੁਤੇ ਕਿਸਾਨ ਦੂਸਰੇ ਪਿੰਡਾਂ ਦੀਆਂ ਮੰਡੀਆਂ ‘ਚ ਝੋਨਾ ਲੈ ਕੇ ਜਾ ਰਹੇ ਹਨ, ਕਈ ਕਿਸਾਨ ਤਾਂ ਮੰਡੀ ‘ਚ ਆੜਤੀਏ ਅਤੇ ਖਰੀਦਦਾਰ ਨਾ ਆਉਣ ਕਾਰਨ ਰਾਮਾਂ ਮੰਡੀ ਵੀ ਲਿਜਾਣ ਨੂੰ ਤਿਆਰ ਹਨ ਜੋ ਕਿ ਇਸ ਮੰਡੀ ਤੋਂ ਲਗਭਗ 35-40 ਕਿਲੋਮੀਟਰ ਦੀ ਦੂਰੀ ‘ਤੇ ਹੈ।
ਪਿੰਡ ਨਥੇਹਾ ਦੇ ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਝੋਨਾ ਕਟਾਈ ਲਈ ਬਿਲਕੁੱਲ ਤਿਆਰ ਹੈ ਪ੍ਰੰਤੂ ਝੋਨੇ ਨੂੰ ਖਰੀਦਣ ਵਾਲਾ ਮੰਡੀ ਵਿੱਚ ਅਜੇ ਕੋਈ ਨਹੀਂ ਆਇਆ। ਉਹਨਾਂ ਕਿਹਾ ਕਿ ਇਸ ਗੱਲ ਦਾ ਡਰ ਹੈ ਕਿ ਮੌਸਮ ਦੇ ਖਰਾਬੇ ਕਾਰਨ ਅਤੇ ਮੰਡੀ dana-mandi-picਦੇ ਚੱਲਣ ਦੀ ਉਡੀਕ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਕਿਤੇ ਖਰਾਬ ਨਾ ਹੋ ਜਾਵੇ। ਕਿਸਾਨ ਨੇ ਦੱਸਿਆ ਕਿ ਉਹ 40 ਕਿਲੋਮੀਟਰ ਦੂਰ ਰਾਮਾਂ ਮੰਡੀ ਵਿਖੇ ਝੋਨਾ ਵੇਚਣ ਜਾਣਗੇ। ਜਿਸ ਕਾਰਨ ਉਹਨਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਇੱਕ ਹੋਰ ਕਿਸਾਨ ਬਿੱਕਰ ਸਿੰਘ ਦੱਸਿਆ ਕਿ ਮੰਡੀਆਂ ‘ਚ ਬੋਲੀ ਨਾ ਲੱਗਣ ਕਾਰਨ ਉਹ ਆਪਣਾ ਕੁੱਝ ਝੋਨਾ ਹਰਿਆਣਾ ਦੇ ਕਾਲਾਂਵਾਲੀ ਦੇ ਸ਼ੈਲਰਾਂ ‘ਚ ਵੇਚ ਕੇ ਆਏ ਹਨ ਜਿੱਥੇ ਕਿਸਾਨਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ। ਕਿਸਾਨ ਨੇ ਦੱਸਿਆ ਕਿ ਪ੍ਰਤੀ ਇੱਕ ਕੁਇੰਟਲ 9 ਕਿਲੋ ਤੋਂ ਲੈ ਕੇ 15 ਕਿਲੋ ਤੱਕ ਦੀ ਕਾਟ ਕੱਟ ਰਹੇ ਹਨ ਅਤੇ ਪੇਮੈਂਟ 10 ਦਿਨਾਂ ਬਾਅਦ ਦੇਣ ਦੀ ਗੱਲ ਕਰਦੇ ਹਨ ਜੋ ਕਿ ਕਿਸਾਨਾਂ ਨਾਲ ਸ਼ਰੇਆਮ ਧੱਕਾ ਹੈ।
ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬਲਾਕ ਆਗੂ ਦਲਜੀਤ ਸਿੰਘ ਲਹਿਰੀ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀ ਹੋ ਰਹੀ ਪ੍ਰੇਸ਼ਾਨੀ ਦੇ ਹੱਲ ਲਈ ਜਲਦੀ ਝੋਨੇ ਦੀ ਤੁਲਾਈ ਕਰਵਾਈ ਜਾਵੇ। ਦੂਜੇ ਪਾਸੇ ਫੂਡ ਸਪਲਾਈ ਇੰਸਪੈਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜਲਦੀ ਹੀ ਤੋਲ ਸ਼ੁਰੂ ਕੀਤੇ ਜਾਣਗੇ।

 

Share Button

Leave a Reply

Your email address will not be published. Required fields are marked *