ਝੁਗੀਆ ਝੋਪੜੀਆ ਵਿਚ ਰਹਿਣ ਵਾਲੇ ਬੱਚਿਆ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ ਜੰਟਾ ਸਿੰਘ

ss1

ਝੁਗੀਆ ਝੋਪੜੀਆ ਵਿਚ ਰਹਿਣ ਵਾਲੇ ਬੱਚਿਆ ਲਈ ਮਸੀਹੇ ਦੀ ਭੂਮਿਕਾ ਨਿਭਾਅ ਰਿਹਾ ਹੈ ਜੰਟਾ ਸਿੰਘ

img-20161116-wa0139ਬੋਹਾ 24 ਨਵੰਬਰ(ਸਿਕੰਦਰ): ਭਾਵੇਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਬੱਚੇ ਲਈ ਮੁੱਢਲੀ ਸਿੱਖਿਆ ਜਰੂਰੀ ਤੇ ਲਾਮੀ ਕਰਾਰ ਦਿੱਤੀ ਗਈ ਹੈ ਪਰ ਪੰਜਾਬ ਦੇ ਝੁੱਗੀ ਝੋਪੜੀ ਖੇਤਰ ਵਿਚ ਰਹਿਣ ਵਾਲੇ ਹਜਾਰਾਂ ਬੱਚੇ ਆਪਣੀ ਮਜਬੂਰੀ ਕਾਰਨ ਸਰਕਾਰ ਦੀ ਇਸ ਪਹਿਲਕਦਮੀ ਦਾ ਲਾਭ ਨਹੀਂ ਉੱਠਾ ਸਕਦੇ ।ਸੱਲਮ ਵਰਗ ਦੇ ਬੱਚਿਆਂ ਨੂੰ ਪੜਾਉਣ ਦਾ ਜਿਹੜਾ ਕਾਰ ਸਰਕਾਰ ਨਹੀਂ ਕਰ ਸਕੀ ਉਸ ਨੂੰ ਕਰਨ ਲਈ ਦਿਨ ਰਾਤ ਮਿਹਨਤ ਕਰ ਰਿਹਾਂ ਹੈ ਗੁਆਂਢੀ ਪਿੰਡ ਰਿਉਂਦ ਕਲਾਂ ਦਾ ਅਧਿਆਪਾਕ ਜੰਟਾ ਸਿੰਘ। ਜਿਲਾਂ ਮਾਨਸਾ ਦੇ ਬੋਹਾਂ ਹਿਰ ਨਾਲ ਸਬੰਧਤ ਝੁੱਗੀ ਝੋਪੜੀ ਵਿਚ ਰਹਿਣ ਵਾਲੇ ਬੱਚਿਆ ਲਈ ਤਾਂ ਉਹ ਮਸੀਹਾ ਬਣ ਕੇ ਹੀ ਆਇਆ ਹੈ।ਇਸ ਖੇਤਰ ਦੇ ਝੁੱਗੀ ਝੋਪੜੀ ਵਿਚ ਰਹਿਣ ਵਾਲੇ ਬੱਚੇ ਹੀ ਨਹੀਂ ਸਗੋਂ ਉਹਨਾਂ ਦੇ ਮਾਪੇ ਵੀ ਉਸਦੀ ਬੇਬਸਰੀ ਨਾਲ ਉਡੀਕ ਕਰਦੇ ਹਨ। ਭਾਵੇਂ ਉਹ ਆਪ ਗਰੀਬ ਪਰਿਵਾਰ ਵਿੱਚੋਂ ਹੈ ਤੇ ਉਸ ਕੋਲ ਆਮਦਨ ਦੇ ਸੀਮਤ ਸਾਧਣ ਹਨ ਪਰ ਮਨੁੱਖਤਾ ਲਈ ਕੁਝ ਕਰ ਗੁਜਰਣ ਦਾ ਬਾ ਉਸ ਨੂੰ ਝੁਗੀ ਝੋਪੜੀ ਵਾਲੇ ਬੱਚਿਆ ਨੂੰ ਪੜ੍ਹਾਉਣ ਔਖੇ ਰਾਹ ਤੇ ਤੋਰਣ ਵਿਚ ਕਾਮਯਾਬ ਹੋਇਆ ਹੈ। ਅੱਜ ਕੱਲ ਜੰਟਾ ਸਿੰਘ ਆਪਣੀ ਸਕੂਲ ਡਿਊਟੀ ਤੋਂ ਬਾਦ ਝੁਗੀ ਖੇਤਰ ਤੋਂ 100 ਕੁ ਗ ਦੀ ਦੂਰੀ ਤੇ ਖੁਲ੍ਹੇ ਅਸਮਾਨ ਹੇਠ ਬਣੀ ਇਕ ਚਾਰ ਦਿਵਾਰੀ ਵਿਚ ਇਹਨਾਂ ਬੱਚਿਆ ਨੂੰ ਪੜ੍ਹਾ ਰਿਹਾ ਹੈ।ਉਹ ਝੁਗੀਆ ਦੇ ਲਿਬੜੇ ਤਿਬੜੇ ਬੱਚਿਆ ਨੂੰ ਪੜਾਂਉਂਦਾ ਵੀ ਹੈ ਤੇ ਉਹਨਾਂ ਦੀ ਸਰੀਰਕ ਸਫਾਈ ਦਾ ਵੀ ਪੂਰਾ ਖਿਆਲ ਰੱਖਦਾ ਹੈ। ਬੱਚਿਆ ਨੂੰ ਆਪਣੇ ਹੱਥੀ ਇਸਨਾਨ ਕਰਾਉਣ ਵਿਚ ਵੀ ਉਸ ਨੂੰ ਪੂਰੀ ਮਾਨਸਿਕ ਰਾਹਤ ਮਿਲਦੀ ਹੈ।ਜਦੋ ਉਸ ਵੱਲੋਂ ਆਪਣੇ ਪੱਧਰ ਤੇ ਖੋਲ੍ਹੇ ਇਸ ਬਿਨਾਂ ਸਹੂਲਤਾਂ ਵਾਲੇ ਸਕੂਲ ਵਿਚ ਪਹੁੰਚ ਕੇ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਦੱਸਿਆ ਕਿ ਪਹਿਲੇ ਪੜਾਅ ਤੇ ਉਸਨੂੰ ਬੱਚਿਆ ਦੇ ਮਾਪਿਆਂ ਨੂੰ ਮਣਾਉਣ ਵਿਚ ਵੀ ਮੁਕਿਲ ਪੇ ਆਈ, ਕਿਉਂ ਕਿ ਬੱਚਿਆ ਦੇ ਮਾਪਿਆ ਲਈ ਉਹਨਾਂ ਦੀ ਪੜ੍ਹਾਈ ਨਾਲੋਂ ਉਹਨਾਂ ਵੱਲੋਂ ਕਾਗ ਚੁੱਗ ਕੇ ਕੀਤੀ ਕਮਾਈ ਵਿੇ ਅਹਿਮੀਅਤ ਰੱਖਦੀ ਸੀ। ਬੱਚਿਆ ਤੇ ਉਹਨਾਂ ਦੇ ਮਾਪਿਆ ਦੀਵਿੇ ਪ੍ਰਕਾਰ ਦੀ ਭਾਾ ਸਮਝਣੀ ਵੀ ਉਸ ਲਈ ਅਸਾਨ ਕਾਰ ਨਹੀਂ ਸੀ। ਬੱਚੀਆ ਨਾਲ ਅੰਕਲ ਦਾ ਰਿਤਾ ਜੋੜਣ ਵਾਲੇ ਇਸ ਅਧਿਆਪਕ ਨੇ ਆਪਣੇ ਇਸ ਸਮਾਜ ਸੇਵੀ ਕਾਰ ਦੌਰਾਨ ਹਾਸਿਲ ਹੋਏ ਹੋਰ ਵੀ ਕੌੜੇ ਮਿੱਠੇ ਤੱਜਰਬੇ ਸਾਂਝੇ ਕੀਤੇ।ਉਸ ਕਿਹਾ ਕਿ ਹੁਣ ਉਸਨੂੰ ਕੁਝ ਸਮਾਜ ਸੇਵੀ ਲੋਕਾਂ ਦਾ ਸਹਿਯੋਗ ਮਿਲਣ ਲੱਗ ਪਿਆ ਹੈ ਤੇ ਬੱਚਿਆ ਦੀ ਗਿਣਤੀ ਵੀ ਵੱਧ ਰਹੀ ਹੈ।ਉਸ ਦਾ ਇਹ ਵੀ ਕਹਿਣਾ ਹੈ ਕਿ ਜੇ ਸਰਕਾਰ ਇਹ ਸਕੂਲ ਚਲਾਉਣ ਲਈ ਉਸਦੀ ਥੋੜੀ ਬਹੁਤੀ ਸਹਾਇਤਾਂ ਕਰੇ ਤਾਂ ਉਹ ਸਮਾਜ ਤੋਂ ਲੱਗ ਭੱਗ ਛੇਕੇ ਹੋਣ ਦੀ ਹੋਣੀ ਹੰਢਾ ਰਹੇ ਇਹਨਾਂ ਬੱਚਿਆ ਨੂੰ ਸਮਾਜ ਦੇ ਜਿੰਮੇਵਾਰ ਨਾਗਰਿਕ ਬਣਾ ਸਕਦਾ ਹੈ।

Share Button

Leave a Reply

Your email address will not be published. Required fields are marked *