Sat. Jul 13th, 2019

ਝਿੰਜੜੀ ਸਕੂਲ ਵਿਖੇ ਸ਼ਹੀਦ ਹੋਮਗਾਰਡ ਜਵਾਨ ਗੁਰਦਿਆਲ ਸਿੰਘ ਨੂੰ ਪੰਜਾਬ ਪੁਲਿਸ ਵਲੋ ਸ਼ਰਧਾਜਲੀ

ਝਿੰਜੜੀ ਸਕੂਲ ਵਿਖੇ ਸ਼ਹੀਦ ਹੋਮਗਾਰਡ ਜਵਾਨ ਗੁਰਦਿਆਲ ਸਿੰਘ ਨੂੰ ਪੰਜਾਬ ਪੁਲਿਸ ਵਲੋ ਸ਼ਰਧਾਜਲੀ

21-nikkuwal-4-rprਸ਼੍ਰੀ ਅਨੰਦਪੁਰ ਸਾਹਿਬ 21 ਅਕਤੂਬਰ :ਇਥੋ ਦੇ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਹਾਈ ਸਕੂਲ ਝਿੰਜੜੀ ਵਿਖੇ ਪੰਜਾਬ ਸਰਕਾਰ ਦੀਆ ਹਦਾਇਤਾ ਤੇ ਅਨੰਦਪੁਰ ਸਾਹਿਬ ਪੁਿਲਸ ਵੱਲੋ ਪਿੰਡ ਅਪੱਰ ਮੀਢਵਾ ਦੇ ਹੋਮਗਾਰਡ ਜਵਾਨ ਗੁਰਦਿਆਲ ਸਿੰਘ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਪੁਲਿਸ ਥਾਣਾ ਤੋ ਵਿਸ਼ੇਸ਼ ਤੋਰ ਤੇ ਪਹੁੰਚੇ ਬਹਾਦਰ ਸਿੰਘ ਸਰਾ ਨੇ ਕਿਹਾ ਕਿ ਹੋਮਗਾਰਡ ਜਵਾਨ ਗੁਰਦਿਆਲ ਸਿੰਘ ਪੁੱਤਰ ਬੁੱਧ ਰਾਮ ਵੱਲੋ ਚੈਹੜੀਆ ਵਿਖੇ 14 ਫਰਵਰੀ 1992 ਵਿੱਚ 20 ਸਾਲ ਦੀ ਉਮਰ ਵਿੱਚ ਹੀ ਅੱਤਵਾਦੀਆ ਨਾਲ ਲੋਹਾ ਲੈਦੇ ਹੋਏ ਸਹਾਦੱਤ ਦਾ ਜਾਮ ਪੀਤਾ ਸੀ। ਇਸ ਤੋ ਬਾਅਦ ਉਹਨਾ ਅੱਤਵਾਦ ਦੇ ਕਾਲੇ ਦੋਰ ਦੋਰਾਨ ਪੁਲਿਸ ਮੁਲਾਜਮਾ ਦੇ ਬਹਾਦਰੀ ਦੇ ਕਿਸੇ ਵੀ ਵਿਦਿਆਰਥੀਆ ਨੂੰ ਸੁਣਾਏ। ਇਸ ਤੋ ਪਹਿਲਾ ਪਿੰਡ ਮੀਢਵਾ ਦੇ ਸਰਪੰਚ ਸ਼ਾਮ ਸਿੰਘ ਨੰਬਰਦਾਰ ਨੇ ਕਿਹਾ ਕਿ ਪੰਚਾਇਤ ਵੱਲੋ ਸ਼ਹੀਦ ਗੁਰਦਿਆਲ ਸਿੰਘ ਦੀ ਯਾਦ ਵਿੱਚ ਪਹਿਲਾ ਹੀ ਇੱਕ ਚੋਕ ਬਣਾਇਆ ਹੋਇਆ ਹੈ। ਉਹਨਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਸ਼ਹੀਦ ਦੀ ਯਾਦ ਵਿੱਚ ਇੱਕ ਵੱਡਾ ਗੇਟ ਬਣਾਉਣ ਲਈ ਉਹਨਾ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇ। ਇਸ ਤੋ ਬਾਅ ਸ਼ਹੀਦ ਦੇ ਭਰਾ ਲਛਮਣ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੋਕੇ ਮੁੱਖ ਅਧਿਆਪਕ ਮੋਹਣ ਲਾਲ ਸ਼ਰਮਾ, ਰਾਧੇ ਸਾਮ, ਵੀਰ ਸਿੰਘ, ਸਰਵੇਸ਼ ਪਾਠਕ, ਸੋਮਨਾਥ, ਮੁਕੇਸ਼ ਸ਼ਰਮਾ, ਹੁਸਨ ਚੰਦ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਪ੍ਰੀਤੀ ਸ਼ਰਮਾ, ਰਮਨ ਸ਼ਰਮਾ ,ਹਰਿੰਦਰ ਸ਼ਰਮਾ,ਚੰਦਰ ਸ਼ੇਖਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: