Fri. Apr 19th, 2019

ਜੱਸੋਵਾਲ ਯਾਦਗਾਰੀ 37ਵਾਂ ਪ੍ਰੋਫੈਸਰ ਮੋਹਨ ਸਿੰਘ ਮੇਲਾ 04 ਦਸੰਬਰ ਨੂੰ ਬਠਿੰਡਾ ਵਿਖੇ

ਜੱਸੋਵਾਲ ਯਾਦਗਾਰੀ 37ਵਾਂ ਪ੍ਰੋਫੈਸਰ ਮੋਹਨ ਸਿੰਘ ਮੇਲਾ 04 ਦਸੰਬਰ ਨੂੰ ਬਠਿੰਡਾ ਵਿਖੇ

ਬਠਿੰਡਾ 30 ਨਵੰਬਰ (ਪਰਵਿੰਦਰ ਜੀਤ ਸਿੰਘ) ਪੰਜਾਬੀ ਸੱਭਿਆਚਾਰ ਦੀ ਸੇਵਾ ਅਤੇ ਪਰਫੁੱਲਤਾ ਲਈ ਅਰੰਭੇ ਸ. ਜਗਦੇਵ ਸਿੰਘ ਜੱਸੋਵਾਲ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ 37ਵਾਂ ਜੱਸੋਵਾਲ ਯਾਦਗਾਰੀ ਪੋ. ਮੋਹਨ ਸਿੰਘ ਅੰਤਰ ਰਾਸ਼ਟਰੀ ਸੱਭਿਆਚਾਰਕ ਮੇਲਾ ਬਠਿੰਡਾ ਵਿਖੇ ਮਿਤੀ 4 ਦਸੰਬਰ ਨੂੰ ਥਰਮਲ ਸਟੇਡੀਅਮ ਬਠਿੰਡਾ ਵਿਖੇ ਸ. ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫਾਊਡੇਸ਼ਨ ਵੱਲੋਂ ਯੂਥ ਕਲੱਬਜ ਆਰਗੇਨਾਈਜੇਸ਼ਨ ਪੰਜਾਬ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੇ ਵੱਖਵੱਖ ਰੰਗਾਂ ਤੋਂ ਇਲਾਵਾਂ ਪੰਜਾਬ ਅਤੇ ਪੰਜਾਬ ਮਾਂ ਬੋਲੀ ਦਾ ਦੁਨੀਆਂ ਭਰ ਵਿੱਚ ਨਾਮ ਰੌਸ਼ਨ ਕਰਨ ਵਾਲੀਆਂ ਧਾਰਮਿਕ ਸਾਹਿਤਕ ਪੰਜਾਬੀ ਵਿਰਾਸਤ, ਪੰਜਾਬੀ ਗੀਤਸੰਗੀਤ ਅਤੇ ਹੋਰ ਵੱਖਵੱਖ ਖੇਤਰਾ ਦੀਆਂ ਸਖਸੀਅਤਾਂ ਨੂੰ ਅਵਾਰਡ ਦੇ ਕੇ ਨਵਾਜਿਆ ਜਾਵੇਗਾ।

        ਮੇਲੇ ਸਬੰਧੀ ਹੋਰ ਜਾਣਕਾਰੀ ਦਿੰਦਿਆ ਫਾਊਡੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਹ ਮੇਲਾ ਸਵ: ਚਰਨਜੀਤ ਸਿੰਘ ਮਲੂਕਾ ਅਤੇ ਪੰਜਾਬੀ ਹਾਸਰਸ ਦੀ ਪ੍ਰਸਿੱਧ ਹਸਤੀ ਮੇਹਰ ਮਿੱਤਲ ਦੀ ਨਿੱਘੀ ਯਾਦ ਨੂੰ ਸਮਰਪਤ ਹੋਵੇਗਾ।ਇਸ ਮੇਲੇ ਵਿੱਚ 15 ਤੋਂ ਵੱਧ ਪੰਜਾਬੀ ਲੋਕ ਗਾਇਕ ਸਰੋਤਿਆ ਨੂੰ ਮੰਤਰ ਮੁਘਦ ਕਰਨਗੇ।

        ਇਸ ਮੌਕੇ ਰਜਿੰਦਰ ਸਿੰਘ ਜਿੰਦੂ ਜਨਰਲ ਸਕੱਤਰ, ਰਜਿੰਦਰ ਸਿੰਘ ਗਰੇਵਾਲ, ਬੰਤ ਸਿੰਘ ਢਿੱਲੋਂ, ਗਿੰਨੀ ਸੰਗਤ, ਸ. ਸਿਵਰਾਜ ਸਿੰਘ ਸੰਧੂ, ਗਗਨ ਬੰਗੀ, ਇਕਬਾਲ ਸਿੰਘ ਫੂਲੋ ਮਿੱਠੀ, ਰਾਏ ਸਿੰਘ ਸਿੱਧੂ, ਰਾਕੇਸ਼ ਨਰੂਲਾ, ਰਮਨੀਕ ਵਾਲੀਆਂ, ਬਰਜਿੰਦਰ ਸਿੰਘ ਪੂਹਲਾ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: