ਜੰਮੂ ਕਸ਼ਮੀਰ ਦੇ ਉੜੀ ਖੇਤਰ ਵਿਚ ਅਤਿਵਾਦੀ ਹਮਲੇ ਦੀ ਸਖਤ ਨਿੰਦਾ

ss1

ਜੰਮੂ ਕਸ਼ਮੀਰ ਦੇ ਉੜੀ ਖੇਤਰ ਵਿਚ ਅਤਿਵਾਦੀ ਹਮਲੇ ਦੀ ਸਖਤ ਨਿੰਦਾ
ਪਾਕਿ ਨਾਲ ਸਾਰੇ ਸਬੰਧ ਖਤਮ ਕੀਤੇ ਜਾਣ ਤੇ ਉਸ ਨੂੰ ਅਤਿਵਾਦੀ ਦੇਸ਼ ਘੋਸ਼ਿਤ ਕੀਤਾ ਜਾਵੇ ਤੇ ਭਾਰਤੀ ਫੋਜ਼ ਉਤੇ ਹਮਲੇ ਦਾ ਬਦਲਾ ਲਿਆ ਜਾਵੇ : ਧੀਮਾਨ

usep-182016ਗੜਸ਼ੰਕਰ 18 ਸਤੰਬਰ (ਅਸ਼ਵਨੀ ਸ਼ਰਮਾ): ਲੇਬਰ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਵਲੋਂ ਜੰਮੂ ਕਸ਼ਮੀਰ ਦੇ ਉੜੀ ਖੇਤਰ ਵਿਚ ਫੋਜ਼ ਦੇ ਕੈਂਪ ਉਤੇ ਅਤਿਵਾਦੀਆਂ ਹਮਲੇ ਵਿਚ ਇਕ ਮੀਟਿੰਗ ਕਰਕੇ ੧੭ ਸ਼ਹੀਦ ਹੋਏ ਭਾਰਤੀ ਜਵਾਨਾ ਨੂੰ ਸ਼ਰਧਾਂਜਲੀ ਭੈਂਟ ਕੀਤੀ ਅਤੇ ਪਾਕਿਸਤਾਨ ਵਲੋਂ ਵਾਰ ਵਾਰ ਦੇਸ਼ ਅੰਦਰ ਹਮਲੇ ਕਰਵਾਉਣ ਤੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਮੋਦੀ ਸਰਕਾਰ ਅਜਿਹੇ ਹਮਲੇ ਰੋਕਣ ਵਿਚ ਬੁਰੀ ਤਰਾਂ ਫੇਲ ਸਿੱਧ ਹੋਈ ਹੈ, ਉਨਾਂ ਕਿਹਾ ਕਿ ਇੱਟ ਦਾ ਜਵਾਬ ਪਥੱਰ ਨਾਲ ਦੇਣ ਦਾ ਸਮਾਂ ਹੈ ਨਾ ਕਿ ਟਵੀਟਾਂ ਉਤੇ ਸੰਦੇਸ਼ ਦੇਣ ਦਾ ਅਤੇ ਨਾਲ ਅਪਣੀਆਂ ਗਲੱਤੀਆਂ ਵਿਚ ਸੁਧਾਰ ਕਰਨ ਦਾ ਵੀ ਤੇ ਫੋਜ਼ ਉਤੇ ਹਮਲਾ ਦੇਸ਼ ਉਤੇ ਹਮਲਾ ਹੈ। ਜਦੋਂ ਸੁਰਖਿਆ ਏਜੰਸੀਆਂ ਨੇ ਭਾਰਤ ਵਿਚ ਅਤਿਵਾਦੀ ਦਾਖਲ ਹੋਣ ਦੀ ਸੂਚਨਾ ਦਿਤੀ ਸੀ ਤਾਂ ਉਸ ਉਤੇ ਕਿਉਂ ਅਮਲ ਨਹੀਂ ਕੀਤਾ ਗਿਆ ਤੇ ਫਿਰ ਸਰਹਦ ਪਾਰ ਕਰਕੇ ਅਤਿਵਾਦੀ ਕਿਵੇਂ ਦੇਸ਼ ਵਿਚ ਦਾਖਲ ਹੋ ਗਏ ਤੇ ਫੋਜ ਦੇ ਕੈਂਪ ਵਿਚ ਲਗੀ ਸਕਿਊਰਟੀ ਕੀ ਕਰਦੀ ਰਹੀ। ਚਾਹੀਦਾ ਤਾਂ ਅਤਿਵਾਦੀਆਂ ਨੂੰ ਦੇਸ਼ ਵਿਚ ਦਾਖਲ ਹੁੰਦੇ ਸਾਰ ਹੀ ਦਬੋਚ ਲਿਆ ਜਾਂਦਾ। ਧੀਮਾਨ ਨੇ ਕਿਹਾ ਕਿ ਕੇਂਦਰ ਦੀ ਅਗਵਾਈ ਭਾਜਪਾ ਸਰਕਾਰ ਵੀ ਸ਼ਬਦਾਂ ਦੀਆਂ ਫੋਕੀਆਂ ਮਜਾਇਲਾਂ ਦਾਗਣ ਤਕ ਹੀ ਸੀਮਤ ਹੈ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਨਾਗਰਿਕਾਂ ਨੂੰ 56 ਇੰਚ ਛਾਤੀ ਚੋੜੀ ਕਰਕੇ ਵਿਖਾਉਣ ਤਕ। ਉਨਾਂ ਕਿਹਾ ਕਿ ਜਿਨਾਂ ਦੇਸ਼ਾਂ ਉਤੇ ਅਤਿਵਾਦੀਆਂ ਨੇ ਹਮਲੇ ਕੀਤੇ ਹਨ ਉਨਾਂ ਦੇਸ਼ਾਂ ਨੇ ਅਤਿਵਾਦੀ ਪੈਦਾ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿਤਾ ਹੈ, ਫਰਾਂਸ ਤੋਂ ਸਿੱਖ ਲੈਣਾ ਚਾਹੀਦਾ ਹੈ। ਲੋਕਾਂ ਦੇ ਮਨਾਂ ਵਿਚ ਭਾਰੀ ਅਕਰੋਸ਼ ਹੈ ਕਿ ਆਏ ਦਿਨ ਪਾਕਿ ਅਜਿਹੇ ਡਰਾਮੇ ਕਰਨ ਤੋਂ ਵਾਜ਼ ਨਹੀਂ ਆ ਰਿਹਾ। ਇਹ ਬਹੁਤ ਦੁਖਦਾਈ ਹੈ ਕਿ ਜੇ ਦੇਸ਼ ਵਿਚ ਫੋਜ਼ ਹੀ ਫੋਜ਼ ਸੁਰਿਖਅਤ ਨਹੀਂ ਹੈ ਤੇ ਫਿਰ ਦੇਸ਼ ਕਿਵੇਂ ਸੁਰਿਖਅਤ ਹੋ ਸਕਦਾ ਹੈ। ਧੀਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪਾਕਿ ਵਿਚ ਸਾਰੇ ਅਤਿਵਾਦੀ ਟਿਕਾਣੇ ਜਿਹੜੇ ਕੇ ਭਾਰਤ ਦੇ ਵਿਰੁਧ ਵਰਤੇ ਜਾ ਰਹੇ ਹਨ ਉਹ ਅਮਰੀਕਾ ਜਾਂ ਕਿਸੇ ਹੋਰ ਦੇਸ਼ ਨੇ ਤਹਿਸ ਨਹਿਸ ਨਹੀਂ ਕਰਨੇ ਉਹ ਭਾਰਤ ਨੂੰ ਕਰਨੇ ਪੈਣੇ ਹਨ, ਉਨਾਂ ਕਿਹਾ ਕਿ ਸਾਰਾ ਦੇਸ਼ ਅਪਣੀ ਤਾਕਤਵਰ ਫੋਜ਼ ਨਾਲ ਡੱਟ ਕੇ ਖੜਾ ਹੈ। ਉਨਾਂ ਕਿਹਾ ਕਿ ਹੁਣ ਐਕਸ਼ਨ ਕਰਨ ਦਾ ਸਮਾਂ ਹੈ ਨਾ ਕਿ ਦੁਸਰੇ ਦੇਸ਼ਾਂ ਕੋਲ ਡਿਪਲੋਮੈਟਿਕ ਚਾਲਾਂ ਚਲਣ ਦਾ। ਧੀਮਾਨ ਨੇ ਕਿਹਾ ਕਿ ਲੇਬਰ ਪਾਰਟੀ ਪਾਕਸਤਾਨ ਦੇ ਥਾਂ ਥਾਂ ਪੁਤਲੇ ਫੂਕੇਗੀ ਤੇ ਮੰਗ ਕਰੇਗੀ ਕਿ ਪਾਕਿ ਨੂੰ ਅਤਿਵਾਦ ਪੈਦਾ ਕਰਨ ਦੀ ਨਰਸਰੀ ਘੋਸ਼ਿਤ ਕੀਤਾ ਜਾਵੇ ਤੇ ਸਾਰੀ ਤਰਾਂ ਦੇ ਸਬੰਧ ਖਤਮ ਕੀਤੇ ਜਾਣੇ ਚਹੀਦੇ ਹਨ ਤੇ ਭਾਰਤ ਨੂੰ ਪਿੱਠ ਵਿਚ ਛੁਰਾ ਮਾਰਨ ਵਾਲਿਆਂ ਨਾਲ ਕੋਈ ਸਬੰਧ ਦੀ ਜਰੂਰਤ ਨਹੀਂ ਹੈ। ਇਸ ਮੇਕੋ ਪਾਰਟੀ ਦੇ ਜਨਰਲ ਸਕਤਰ ਮਨੀਸ਼ ਸਤੀਜਾ, ਲਖੱਵਿੰਦਰ ਸਿੰਘ, ਮਨੋਜ ਬਦੀ, ਰਮਨ ਖਾਬੜਾ ਅਤੇ ਪਾਰਟੀ ਮੀਤੀ ਪ੍ਰਧਾਨ ਜਸਵਿੰਦਰ ਧੀਮਾਨ ਹਾਜਰ ਸਨ।

Share Button

Leave a Reply

Your email address will not be published. Required fields are marked *