Wed. Apr 24th, 2019

ਜੰਡਿਆਲਾ ਗੁਰੂ ਤੋ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਟਿਕਟ ਮਿਲਣ ਕਾਰਨ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਜੰਡਿਆਲਾ ਗੁਰੂ ਤੋ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਟਿਕਟ ਮਿਲਣ ਕਾਰਨ ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਜੰਡਿਆਲਾ ਗੁਰ (ਹਰਿੰਦਰ ਪਾਲ ਸਿੰਘ): ਕਾਂਗਰਸ ਹਾਈਕਮਾਂਡ ਤੇ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋ ਆ ਰਹੀਆ ਵਿਧਾਨ ਸਭਾ ਚੋਣਾ ਸੰਬੰਧੀ ਹਲਕਾ ਜੰਡਿਆਲਾ ਗੁਰੂ ਤੋ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਟਿਕਟ ਮਿਲਣ ਕਾਰਨ ਕਾਂਗਰਸੀ ਵਰਕਰਾਂ ਵਿੱਚ ਇਕ ਦਮ ਖੁਸ਼ੀ ਦੀ ਲਹਿਰ ਦੋੜ ਗਈ।ਜੰਡਿਆਲਾ ਗੁਰੂ ਤੋ ਟਿਕਟ ਮਿਲਣ ਤੋ ਬਾਅਦ ਅੱਜ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦਾ ਗੁਰਦੁਆਰਾ ਬਾਬਾ ਹੁੰਦਾਲ ਜੀ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਆਪਣੀ ਚੋਣ ਮੁਹਿੰਮ ਨੂੰ ਗੁਰੂ ਘਰ ਤੋ ਆਸ਼ੀਰਵਾਦ ਲੈ ਕੀ ਸ਼ੁਰੂ ਕੀਤਾ।ਜਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਡੈਨੀ ਬੰਡਾਲਾ,ਸਰਦੂਲ ਸਿੰਘ ਬੰਡਾਲਾ ਸਾਬਕਾ ਕੈਬਨਿਟ ਮੰਤਰੀ ਦੇ ਫਰਜੰਦ ਹਨ ਜੋ ਕਿ ਹਲਕਾ ਜੰਡਿਆਲਾ ਗੁਰੂ ਤੋ 2002 ਵਿੱਚ ਵਿਧਾਇਕ ਬਣ ਕੇ ਕਾਂਗਰਸ ਪਾਰਟੀ ਵਿੱਚ ਮੰਤਰੀ ਬਣੇ ਸਨ।ਜੰਡਿਆਲਾ ਗੁਰੂ ਵਿਖੇ ਸੁਖਵਿੰਦਰ ਸਿੰਘ ਡੈਨੀ ਬੰਗਾਲਾ ਦੇ ਪਹੁੰਚਣ ਤੇ ਸ਼ਹੀਦ ਊਧਮ ਸਿੰਘ ਚੋਕ ਵਿੱਚ ਸੈਕੜੇ ਕਾਂਗਰਸੀ ਵਰਕਰਾਂ ਦੇ ਇਕੱਠ ਵੱਲੋ ਗਰਮਜੋਸ਼ੀ ਨਾਲ ਹਾਰ ਪਾ ਕੇ ਸਵਾਗਤ ਕੀਤਾ ਗਿਆ ਅਤੇ ਡੈਨੀ ਪੈਦਲ ਚੱਲ ਕੇ ਹਰ ਇੱਕ ਧਰਮ ਦਾ ਆਦਰ ਕਰਦੇ ਹੋਏ ਗੁਰਦੁਆਰਾ ਸਾਹਿਬ ਬਾਬਾ ਹੁੰਦਾਲ ਜੀ ,ਪੀਰ ਬਾਬਾ ਘੋੜੇ ਸ਼ਾਹ ਤੇ ਵੱਖ ਵੱਖ ਮੰਦਰਾਂ ਵਿੱਚ ਪਹੁੰਚੇ।ਹਲਕਾ ਜੰਡਿਆਲਾ ਗੁਰੂ ਤੋ ਇਸ ਵਾਰ ਤੀਸਰੀ ਧਿਰ ਵਜੋ ਉੱਭਰੀ ਆਪ ਵੱਲੋ ਹਰਭਜਨ ਸਿੰਘ ਸਾਬਕਾ ਈਟੀੳ,ਸ਼ੋਮਣੀ ਅਕਾਲੀ ਦਲ (ਬ) ਡਾਂ ਦਲਬੀਰ ਸਿੰਘ ਵੇਰਕਾ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਅਤੇ ਕਾਂਗਰਸ ਪਾਰਟੀ ਵੱਲੋ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਟਿਕਟ ਦੇਣ ਨਾਲ ਜੰਡਿਆਲਾ ਗੁਰੂ ਵਿੱਚ ਤਿਕੋਣਾ ਮੁਕਾਬਲਾ ਹੋਵੇਗਾ ਅਤੇ ਹਲਕੇ ਵਿੱਚ ਹੁਣ ਸਿਆਸਤ ਭਖ ਚੁੱਕੀ ਹੈ।ਇਸ ਮੋਕੇ ਨਿਰਮਲ ਸਿੰਘ ਨਿੰਮਾ ਸਾਬਕਾ ਵਾਈਸ ਪ੍ਰਧਾਨ ਨਗਰ ਕੋਸਲ, ਸੰਜੀਵ ਕੁਮਾਰ ਹੈਪੀ ਸ਼ਹਿਰੀ ਪ੍ਰਧਾਨ, ਰਿੰਕੂ ਜੰਡਿਆਲਾ ਸੀਨੀਅਰ ਕਾਂਗਰਸੀ ਆਗੂ,ਆਸ਼ੂ ਵਿਨਾਇਕ, ਸੰਜੀਵ ਚੋਪੜਾ, ਅਵਤਾਰ ਸਿੰਘ ਟੱਕਰ ,ਸੁਭਾਸ਼ ਚੌਧਰੀ, ਸਵਿੰਦਰ ਸਿੰਘ ਸ਼ਿੰਦ, ਕੁਲਵਿੰਦਰ ਸਿੰਘ ਕਿੰਦਾ ਕੋਸਲਰ, ਹਰਪਾਲ ਸਿੰਘ ਟੱਕਰ ਕਾਂਗਰਸੀ ਆਗੂ, ਨਵ ਸੰਧੂ, ਚਰਨਜੀਤ ਸਿੰਘ ਟੀਟੂ ਕੋਸਲਰ, ਕਸ਼ਮੀਰ ਸਿੰਘ ਜਾਣੀਆ ਸਾਬਕਾ ਸਰਪੰਚ, ਗੁਰਵੇਲ ਸਿੰਘ, ਰਾਣਾ ਜੰਢ ਸਰਪੰਚ, ਗੁਰਭੇਜ ਸਿੰਘ ਭੇਜਾ ਸਾਬਕਾ ਕੋਸਲਰ, ਸੁਖਦੇਵ ਸਿੰਘ ਮੱਟੀ, ਨਿਰਮਲ ਸਿੰਘ ਨਿੰੰਮਾ ਪਹਿਲਵਾਨ, ਪੱਪੀ, ਸਰਬਜੀਤ ਜੰਜੂਆ, ਹਰਪਾਲ ਸਿੰਘ,ਰਿੰਪੂ,ਹਨੀ, ਗੁਰਜੰਟ ਸਿੰਘ ਦੇਵੀਦਾਸਪੁਰਾ, ਅੰਮ੍ਰਿਤਪਾਲ ਸਿੰਘ, ਨਵਦੀਪ ਟੱਕਰ, ਸੋਨੂੰ ਚੱਢਾ, ਰੂਬਲ ਸਿੰਘ , ਮੌਲਾ ਸਿੰਘ, ਅਨਮੋਲ ਸਿੰਘ, ਮਨਬੀਰ ਸਿੰਘ ਮੇਹਰਬਾਨਪੁਰਾ, ਦੀਪਕ ਕੁਮਾਰ ਹਰਭਾਲ ਸਿੰਘ, ਮਹਿੰਦਰਪਾਲ ਸਿੰਘ, ਆਦਿ ਹਾਜਿਰ ਸਨ।
ਕੈਪਸ਼ਨ:ਮੱਥਾ ਟੇਕਣ ਉਪਰੰਤ ਸੁਖਵਿੰਦਰ ਸਿੰਘ ਡੈਨੀ,ਨਿਰਮਲ ਸਿੰਘ ਨਿੰਮਾਹਪਸਵਕਿਰੳਮ1975ਹਪਸਵਕਿਰੳਮ1975,ਸੰਜੀਵ ਕੁਮਾਰ ਹੈਪੀ,ਰਿੰਕੂ ਜੰਡਿਆਲਾ,ਸੰਜੀਵ ਚੋਪੜਾ,ਅਵਤਾਰ ਟੱਕਰ ਤੇ ਹੋਰ।

Share Button

Leave a Reply

Your email address will not be published. Required fields are marked *

%d bloggers like this: