ਜੰਡਿਆਲਾ ਗੁਰੁ ਵਿੱਚ ਵੱਡੇ ਪੱਧਰ ਤੇ ਇੱਕਠੇ ਕੀਤੇ ਜਾ ਰਹੇ ਬਾਰੂਦ ਨਾਲ ਵਾਪਿਰ ਸਕਦੀ ਹੈ ਕੋਈ ਅਣਸੁਖਾਵੀਂ ਘਟਨਾ

ਜੰਡਿਆਲਾ ਗੁਰੁ ਵਿੱਚ ਵੱਡੇ ਪੱਧਰ ਤੇ ਇੱਕਠੇ ਕੀਤੇ ਜਾ ਰਹੇ ਬਾਰੂਦ ਨਾਲ ਵਾਪਿਰ ਸਕਦੀ ਹੈ ਕੋਈ ਅਣਸੁਖਾਵੀਂ ਘਟਨਾ

download-3ਜੰਡਿਆਲਾ ਗੁਰੁ 20 ਸਤੰਬਰ ਵਰਿੰਦਰ ਸਿੰਘ :- ਜੰਡਿਆਲਾ ਗੁਰੁ ਵਿੱਚ ਸਕੂਲੀ ਬੱਚਿਆ ਦੀ ਜਿੰਦਗੀ ਨੂੰ ਅਣਗੋਲਿਆਂ ਕਰਕੇ ਕੁਝ ਸਵਾਰਥੀ ਵਪਾਰੀ ਲੋਕ ਪੈਸਿਆਂ ਦੇ ਲਾਲਚ ਵਿੱਚ ਉਹਨਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ । ਅਜਿਹੇ ਹੀ ਇਕ ਮਾਹੋਲ ਬਾਰੇ ਦਸਦੇ ਹੋਏ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀ ਰੋਜਾਨਾ ਬੱਚਿਆਂ ਨੂੰ ਸਕੂਲ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਭੇਜਦੇ ਹਾਂ ਤਾਂ ਜੋ ਉਹ ਵੱਡੇ ਹੋਕੇ ਕੁਝ ਬਣਕੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਣ ਪਰ ਜਿੱਥੇ ਸਾਡੇ ਬੱਚੇ ਪੜ੍ਹਨ ਜਾਂਦੇ ਹਨ ਉਸਦੇ ਨਾਲ ਹੀ ਇੱਕ ਮਸ਼ਹੂਰ ਵਪਾਰੀ ਵਲੋਂ ਵਿਸਫੋਕਟ ਬਾਰੂਦ ਦਾ ਢੇਰ ਇੱਕਠਾ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਿਰ ਸਕਦੀ ਹੈ। ਸਕੂਲ ਦੇ ਆਸ ਪਾਸ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਬਾਜਾਰ ਕਸ਼ਮੀਰੀਆਂ ਵਿੱਚ ਦਿਖਾਵੇ ਤੇ ਤੋਰ ਤੇ ਮਨਿਆਰੀ ਦੀ ਪ੍ਰਚੂਨ ਦੀ ਦੁਕਾਨ ਕਰਦੇ ਇਕ ਵਪਾਰੀ ਵਲੋਂ ਸਕੂਲ ਦੇ ਨਾਲ ਹੀ ਸਥਿਤ ਦੁਕਾਨਾਂ ਵਿੱਚ ਕਰੋੜਾਂ ਰੁਪਏ ਦਾ ਵਿਸਫੋਕਟ ਬਾਰੂਦ ਇੱਕਠਾ ਕੀਤਾ ਗਿਆ ਹੈ ਅਤੇ ਇਸਦਾ ਸਰਕਾਰ ਨੂੰ ਨਾਮਾਤਰ ਸੇਲ ਟੈਕਸ ਅਦਾ ਕੀਤਾ ਜਾ ਰਿਹਾ ਹੈ। ਕਿਸੇ ਸ਼ਰਾਰਤੀ ਅਨਸਰ ਜਾਂ ਕਿਸੇ ਬਿਜਲੀ ਦੇ ਛੋਟੇ ਜਿਹੇ ਸ਼ਾਰਟ ਸਰਕਟ ਨਾਲ ਵੱਡੇ ਪੱਧਰ ਤੇ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਕਿਉਂ ਕਿ ਅਗਰ ਸਵੇਰ ਦੇ ਸਮੇਂ ਅਣਹੋਣੀ ਵਾਪਰਦੀ ਹੈ ਤਾਂ ਸਕੂਲੀ ਬੱਚਿਆਂ ਦੇ ਨਾਲ ਨਾਲ ਰਿਹਾਇਸ਼ੀ ਵਿਅਕਤੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸਤੋਂ ਇਲਾਵਾ ਇਹ ਵਿਸਫੋਕਟ ਬਾਰੂਦ ਇਕ ਰਿਹਾਇਸ਼ੀ ਭੀੜੀ ਗਲੀ ਜੋ ਉਪਰੋਕਤ ਵਪਾਰੀ ਦੀ ਦੁਕਾਨ ਦੇ ਰੀਬ ਹੀ ਹੈ , ਵਿੱਚ ਵੀ ਇੱਕਠਾ ਕੀਤਾ ਜਾ ਰਿਹਾ ਹੈ ਜਿਥੇ ਐਮਰਜੈਂਸੀ ਦੇ ਸਮੇਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਹੀਂ ਪਹੁੰਚ ਸਕਦੀ। ਇਥੇ ਇਹ ਦੱਸਣਯੋਗ ਹੈ ਕਿ ਹਰ ਸਾਲ ਡਿਪਟੀ ਕਮਿਸ਼ਨਰ ਵਲੋਂ ਦਿਵਾਲੀ ਦੇ ਮੋਕੇ ਚਲਾਉਣ ਵਾਲੇ ਪਟਾਕਿਆਂ ਦੇ ਵਿਸਫੋਕਟ ਸਾਮਾਨ ਨੂੰ ਸ਼ਹਿਰ ਤੋਂ ਬਾਹਰਵਾਰ ਸਟਾਕ ਕਰਨ ਦੇ ਸਖਤ ਨਿਰਦੇਸ਼ ਦਿੱਤੇ ਜਾਂਦੇ ਹਨ ਪਰ ਪੈਸਿਆਂ ਦੀ ਚਮਕ ਵਿੱਚ ਅੰਨ੍ਹੇ ਕੁਝ ਸਵਾਰਥੀ ਲੋਕ ਅਪਨੀ ਲਾਲਸਾ ਪੂਰੀ ਕਰਨ ਲਈ ਮਾਸੂਮ ਬੱਚਿਆਂ ਦੀ ਜਿੰਦਗੀ ਨਾਲ ਵੀ ਖਿਲਵਾੜ ਕਰ ਰਹੇ ਹਨ। ਇਹਨਾਂ ਮਾਸੂਮ ਜਿੰਦੜੀਆਂ ਦੇ ਮਾਪਿਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਸਬੰਧਤ ਮਹਿਕਮੇ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਅਜਿਹੇ ਪਟਾਕਿਆਂ ਰੂਪੀ ਵਿਸਫੋਕਟ ਬਾਰੂਦ ਨੂੰ ਸ਼ਹਿਰ ਤੋਂ ਬਾਹਰਵਾਰ ਭੇਜਕੇ ਮਾਸੂਮ ਬੱਚਿਆਂ ਅਤੇ ਆਂਢ ਗੁਆਂਢ ਰਿਹਾਇਸ਼ੀ ਇਲਾਕੇ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਸਬੰਧੀ ਜੰਡਿਆਲਾ ਥਾਣਾ ਮੁੱਖੀ ਸੁਖਰਾਜ ਸਿੰਘ ਢਿੱਲੋਂ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਕਾਨੂੰਨੀ ਦਾਇਰੇ ਤੋਂ ਬਾਹਰ ਰਹਿਕੇ ਪਟਾਕਿਆਂ ਸਬੰਧੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਅਗਰ ਕੋਈ ੳਲੰਘਣਾ ਕਰੇਗਾ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

Share Button

Leave a Reply

Your email address will not be published. Required fields are marked *