ਜੰਗਲਾਤ ਵਿਭਾਗ ਦਾ ਸਿੰਘਮ ਆਈਐਫਐਸ ਚਰਚਿਲ ਕੁਮਾਰ

ss1

ਜੰਗਲਾਤ ਵਿਭਾਗ ਦਾ ਸਿੰਘਮ ਆਈਐਫਐਸ ਚਰਚਿਲ ਕੁਮਾਰ
ਚਰਚਿਲ ਕੁਮਾਰ ਦੀ ਸ਼ਿਵਾਲਿਕ ਵਣ ਪਾਲ ਨਿਯੁਕਤੀ ਤੋਂ ਵਾਅਦ ਖੈਰ ਮਾਫਿਆ ਸਮੇਤ ਜੰਗਲਾਤ ਵਿਭਾਗ ਦੇ ਭ੍ਰਸ਼ਟ ਅਧਿਕਾਰਿਆ ਤੇ ਕਰਮਚਾਰਿਆ ਦੀ ਰਾਤਾ ਦੀ ਨੀਂਦ ਹੋਈ ਹਾਰਾਮ

ਰੂਪਨਗਰ (ਵਰਿੰਦਰ ਪ੍ਰਤਾਪ ਸਿੰਘ): ਜੰਗਲਾ ਨੂੰ ਖਤਮ ਕੰਮ ਕਰਨ ਵਾਲਿਆ ਖਿਲਾਫ ਇਮਾਨਦਾਰੀ ਤੇ ਸਖਤੀ ਨਾਲ਼ ਆਪਣਾ ਫਰਜ ਨਿਵਾਉਣ ਕਾਰਣ ਆਈਐਫਐਸ ਅਧਿਕਾਰੀ ਚਰਚਿਲ ਕੁਮਾਰ ਨੂੰ ਜੰਗਲਾਤ ਵਿਭਾਗ ਦਾ ਸਿੰਘਮ ਕਹਿਣਾ ਗਲਤ ਨਹੀਂ ਹੋਵੇਗਾ। ਆਈਐਫਐਸ ਚਰਚਿਲ ਕੁਮਾਰ ਦੀ ਜਦੋਂ ਤੋਂ ਸ਼ਿਵਾਲਿਕ ਵਣ ਪਾਲ ਦੇ ਉਹਦੇ ਤੇ ਨਿਯੁਕਤੀ ਹੋਈ ਹੈ। ਉਦੋਂ ਤੋ ਖੈਰ ਮਾਫਿਆ ਸਮੇਤ ਜੰਗਲਾਤ ਵਿਭਾਗ ਦੇ ਭ੍ਰਸ਼ਟ ਅਧਿਕਾਰਿਆ ਤੇ ਕਰਮਚਾਰਿਆ ਦੀ ਰਾਤਾਂ ਦੀ ਨੀਂਦ ਹਾਰਾਮ ਹੋ ਗਈ ਹੈ। ਨਿਯੁਕਤੀ ਤੋਂ ਬਾਅਦ ਉਹ ਆਪਣੇ ਦਫਤਰ ਵਿੱਚ ਬੈਠਣ ਦੀ ਵਜਾਏ ਜੰਗਲਾ ਵਿੱਚ ਘੁੰਮਣਾ ਪਸੰਦ ਕਰਦੇ ਹਨ। ਉਹਨਾਂ ਦੀ ਨਿਯੁਕਤੀ ਦੇ ਦਸ ਦਿਨਾਂ ਦੇ ਅੰਦਰ ਉਹਨਾਂ ਅਧਿਕਾਰ ਖੇਤਰ ਇਲਾਕਿਆ ਵਿੱਚ ਕਈ ਨਜਾਇਜ ਖੈਰ ਦੀ ਗੱਡੀਆ ਫੜਿਆ ਜਾ ਚੁੱਕੀਆ ਹਨ। ਕਈ ਖੈਰ ਚੋਰੀ ਦੇ ਮਾਮਲੇ ਦਰਜ ਹੋ ਗਏ ਹਨ। ਇਸ ਸਮੇਂ ਦੌਰਾਨ ਉਹਨਾ ਕਈ ਜੰਗਲਾ ਦੀ ਜਾਂਚ ਸ਼ੁਰੂ ਕੀਤੀ ਹੋਈ ਹੈ। ਜਿਸ ਵਿੱਚ ਉਹ ਨਜਾਇਜ ਕੱਟੇ ਖੈਰ ਦਰਖਤਾਂ ਦੀ ਰਿਪੋਰਤ ਤਿਆਰ ਕਰ ਆਪਣੇ ਉੱਚ ਅਧਿਕਾਰਿਆ ਸਮੇਤ ਪੰਜਾਬ ਸਰਕਾਰ ਨੂੰ ਦੇਣ ਗੇ।
ਰੇਤ ਮਾਫਿਆ ਤੋ ਬਾਅਦ ਪੰਜਾਬ ਵਿੱਚ ਖੈਰ ਮਾਫਿਆ ਆਪਣੀਆ ਨਜਾਇਜ ਗਤੀਵਿਧਿਆ ਦੇ ਕਾਰਣ ਪੰਜਾਬ ਸਰਕਾਰ ਲਈ ਸਿਰਦਰਦ ਬਣਿਆ ਹੋਇਆ ਹੈ। ਕਿਉਕਿ ਖੈਰ ਮਾਫਿਆ ਨੇ ਪਿਛਲੇ ਦਸ ਸਾਲਾ ਤੋ ਆਪਣੇ ਪੈਰ ਪਸਾਰੇ ਹੋਏ ਹਨ। ਮੌਜੂਦਾ ਕੈਪਟਨ ਸਰਕਾਰ ਇਸ ਖੈਰ ਮਾਫਿਆ ਤੇ ਕਿਸੀ ਵੀ ਤਰਾਂ ਕਾਬੂ ਪਾਣ ਲਈ ਯੋਜਨਾ ਬਣਾ ਰਹੀ ਸੀ। ਪਰ ਜੰਗਲਾਤ ਵਿਭਾਗ ਵਿੱਚ ਭ੍ਰਸ਼ਟਾਚਾਰ ਦਾ ਬੋਲਵਾਲਾ ਹੋਣ ਕਰਕੇ ਪੰਜਾਬ ਸਰਕਾਰ ਜਿੱਥੇ ਨਾਕਾਮ ਹੋ ਰਹੀ ਸੀ ਉਥੇ ਕਾਫੀ ਪਰੇਸ਼ਾਨ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਵਿਨਟ ਮੰਤਰੀ ਸਾਧੂ ਸਿੰਘ ਧਰਮ ਸੋਤ ਜੰਗਲਾਤ ਵਿਭਾਗ ਵਿੱਚ ਨਵੀ ਜਾਨ ਫੂਕਣ ਲਈ। ਕੁਝ ਇਮਾਨਦਾਰ ਅਧਿਕਾਰਿਆ ਨੂੰ ਇਸ ਦੀ ਜਿੰਮੇਵਾਰੀ ਦਿੱਤੀ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਮਿਲ ਕੇ ਇਮਾਨਦਾਰ ਅਫਸਰਾ ਨੂੰ ਜੰਗਲਾਤ ਵਿਭਾਗ ਵਿੱਚ ਅਹਮ ਜਿੰਮੇਵਾਰੀਆ ਦਿੱਤੀਆ ਉਹਨਾਂ ਵਿੱਚ ਆਈਐਫਐਸ ਮੁੱਖ ਵਣ ਪਾਲ ਜਤਿੰਦਰ ਸ਼ਰਮਾ ਤੇ ਆਈਐਫਐਸ ਚਰਚਿਲ ਕੁਮਾਰ ਦੋ ਮੁੱਖ ਨਾਵ ਹਨ। ਆਈਐਫਐਸ ਜਤਿੰਦਰ ਸ਼ਰਮਾ ਨੂੰ ਚੀਫ ਕੰਜਰਵੇਟਿਵ(ਮੁੱਖ ਵਣ ਪਾਲ) ਪੰਜਾਬ ਦਾ ਉਹਦਾ ਦੇ ਕੇ ਪੂਰਾ ਪੰਜਾਬ ਦੇ ਜੰਗਲਾ ਦੀ ਜਿੰਮੇਵਾਰੀ ਦਿੱਤੀ। ਅੱਗੇ ਜਤਿੰਦਰ ਸ਼ਰਮਾ ਜੀ ਨੇ ਆਪਣੀ ਟੀਮ ਵਿੱਚੋਂ ਸਭ ਤੋ ਅਹਮ ਜਿੰਮੇਵਾਰੀ ਚਰਚਿਲ ਕੁਮਾਰ ਨੂੰ ਵਣ ਪਾਲ ਸ਼ਿਵਾਲਿਕ ਵਜੋਂ ਦਿੱਤੀ। ਪੰਜਾਬ ਦਾ ਜਿਆਦਾ ਤਰ ਜੰਗਲ ਕੰਡੀ ਇਲਾਕੇ ਵਿੱਚ ਹੈ। ਪੂਰੇ ਕੰਡੀ ਇਲਾਕੇ ਦੀ ਜਿੰਮੇਵਾਰੀ ਚਰਚਿਲ ਕੁਮਾਰ ਕੋਲ ਹੈ। ਇਸ ਲਈ ਉਹਨਾ ਨੂੰ ਵਣ ਪਾਲ ਸ਼ਿਵਾਲਿਕ ਤੈਨਾਤ ਕੀਤਾ ਗਿਆ ਹੈ। ਆਈਐਫਐਸ ਚਰਚਿਲ ਕੁਮਾਰ ਨੇ ਆਪਣੀ ਨਿਯੁਕਤੀ ਦੇ ਦਸ ਦਿਨਾਂ ਵਿੱਚ ਜਿਲਾ ਰੋਪੜ,ਨਵਾਸ਼ਹਿਰ,ਹੁਸ਼ਿਆਰਪੁਰ ਦੇ ਜੰਗਲਾ ਵਿੱਚ ਕੰਮ ਕਰਨ ਵਾਲੇ ਖੈਰ ਮਾਫਿਆ ਦੀ ਰਾਤਾਂ ਦੀ ਨੀਂਦ ਹਾਰਾਮ ਕੀਤੀ ਹੋਈ ਹੈ। ਇੱਥੋ ਤੱਕ ਹਿਮਾਚਲ ਤੋ ਖੈਰ ਸਪਲਾਈ ਕਰਨ ਵਾਲਾ ਖੈਰ ਮਾਫਿਆ ਦੇ ਵੀ ਸਾਹ ਸੂਤੇ ਗਏ ਹਨ। ਮਾਹਿਰ ਲੋਕਾ ਦਾ ਕਹਿਣਾ ਹੈ ਕੇ ਅਗਰ ਜੰਗਲਾਤ ਵਿਭਾਗ ਦਾ ਹਰ ਅਧਿਕਾਰੀ ਤੇ ਕਰਮਚਾਰੀ ਚਰਚਿਲ ਕੁਮਾਰ ਦੀ ਤਰਾਂ ਕਮ ਕਰੇ ਤਾਂ ਪੰਜਾਬ ਦੇ ਜੰਗਲ ਕਦੀ ਵੀ ਬਰਵਾਦ ਨਾਂ ਹੋਣ। ਕੁਝ ਭ੍ਰਸ਼ਟ ਅਧਿਕਾਰੀਆ ਤੇ ਕਰਮਚਾਰੀਆ ਦੇ ਕਾਰਣ ਪੰਜਾਬ ਵਿੱਚ ਜੰਗਲ 6 ਪ੍ਰਤਿਸ਼ਤ ਤੋ ਵੀ ਘੱਟ ਗਿਆ ਹੈ।
ਆਈਐਫਐਸ ਚਰਚਿਲ ਕੁਮਾਰ ਸ਼ਿਵਾਲਿਕ ਵਣ ਪਾਲ ਦਾ ਕਹਿਣਾ ਹੈ ਕੇ ਉਹ ਆਪਣਾ ਫਰਜ ਨਿਭਾ ਰਹੇ ਹਨ। ਉਹਨਾਂ ਦੀ ਜੋ ਡਿਉਟੀ ਹੈ ਉਹ ਉਸਦੇ ਅਨੁਸਾਰ ਕੰਮ ਕਰ ਰਹੇ ਹਨ। ਬਾਕੀ ਮੇਰੀ ਕੋਸ਼ਿਸ਼ ਹੈ ਕੇ ਪੰਜਾਬ ਵਿੱਚ ਜੰਗਲ ਵਧਾਉਣ ਲਈ ਤੇ ਪਰਿਆਵਰਣ ਵਚਾਉਣ ਲਈ ਜੋ ਹੋ ਸਕਿਆ ਮੈਂ ਕਰਾਂਗਾ।

Share Button

Leave a Reply

Your email address will not be published. Required fields are marked *