ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਉਹ ਹੰਕਾਰ ਦੇ ਬੋਝ ਤੋਂ ਖਲਾਸੀ ਪਾ ਜਾਂਦੈ:: ਸੰਤ ਲੰਗਰਾਂ ਵਾਲੇ

ss1

ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦਾ ਉਹ ਹੰਕਾਰ ਦੇ ਬੋਝ ਤੋਂ ਖਲਾਸੀ ਪਾ ਜਾਂਦੈ:: ਸੰਤ ਲੰਗਰਾਂ ਵਾਲੇ

08-10-16-gholia-03ਮੋਗਾ, ੦੯ ( ਕੁਲਦੀਪ ਘੋਲੀਆ/ਸਭਾਜੀਤ ਪੱਪੂ ): ਲੋਕ ਭਲਾਈ ਦੇ ਕਾਰਜਾਂ ਅਤੇ ਲੰਗਰਾਂ ਦੀ ਸੇਵਾ ਨਾਲ ਦੇਸ਼-ਵਿਦੇਸ਼ ਦੀ ਪ੍ਰਸਿੱਧ ਸੰਸਥਾ ਨਿਰਮਲਾ ਆਸ਼ਰਮ ਤਪ ਅਸਥਾਨ ਸੰਤ ਬਾਬਾ ਜਮੀਤ ਸਿੰਘ ਜੀ ਲੋਪੋਂ (ਮੋਗਾ) ਦੇ ਮੁਖੀ ਪੂਰਨ ਮਹਾਂਪੁਰਸ਼ ਸੱਚਖੰਡ ਵਾਸੀ ਸ੍ਰੀਮਾਨ ਸੁਆਮੀ ਮਹਿੰਦਰ ਸਿੰਘ ਭਗਤ ਜੀ ਵੱਲੋਂ ਚਲਾਈ ਹੋਈ ਮਰਿਯਾਦਾ ਅਨੁਸਾਰ ‘ਤੋਂ ਵਰੋਸਾਏ ਹੋਏ ਸ੍ਰੀ ਮਾਨ ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਵੱਲੋਂ ਇਲਾਕੇ ਦੀਆਂ ਸਮੂੰਹ ਗੁਰਸੰਗਤਾਂ ਨਾਲ ਮਿਲ ਕੇ ਮਹੀਨਾਵਾਰ ਸਮਾਗਮ ਪੰਚਮੀਂ ਦਾ ਦਿਹਾੜਾ ਮਨਾਇਆ ਗਿਆ ਇਸ ਦੇ ਸਬੰਧ ਵਿੱਚ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰੰੰਡ ਪਾਠ ਸਾਹਿਬ ਪ੍ਰਕਾਸ਼ ਕਰਕੇ ਪੰਚਮੀਂ ਵਾਲੇ ਦਿਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਅਨੇਕਾਂ ਸੰਗਤਾਂ ਦੀ ਹਾਜਰੀ ਵਿੱਚ ਭੋਗ ਪਾਏ ਗਏਉਪਰੰਤ ਰਬਾਬੀ ਭਾਈ aਿeਕਬਾਲ ਜੀ ਲੋਪੋਂ ਵਾਲਿਆਂ ਦੇ ਕੀਰਤਨੀ ਜੱਥੇ ਨੇ ਰਸ ਭਿੰਨਾ ਕੀਰਤਨ ਗਾਇਨ ਕਰਕੇ ਗੁਰਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਆਸ਼ਰਮ ਦੇ ਮੌਜੂਦਾ ਮੁਖੀ ਸ੍ਰੀਮਾਨ ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆਂ ਨੇ ਰੂਹਾਨੀ ਕਥਾ ਕਰਦਿਆਂ ਕਿਹਾ ਕਿ ਜੋ ਕੋਈ ਇਨਸਾਨ ਉਸ ਪ੍ਰਮਾਤਮਾ ਦਾ ਇੱਕ ਹਿਰਦੇ ਅਤੇ ਦਿਲ ਨਾਲ ਸਿਮਰਨ ਕਰਦੇ ਹਨ ਉਹਨਾਂ ਦੇ ਮਨ ਤੋਂ ਹਾਉਮੈ ਦਾ ਬੋਝ ਲਹਿ ਜਾਂਦਾ ਹੈ ਅਤੇ ਉਹਨਾਂ ਇਨਸਾਨਾਂ ਨੂੰ ਵਡਿਆਈ ਮਿਲਦੀ ਹੈ ਜਿਨਾਂ ਨੇ ਗੁਰੁ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ ਮਹਾਂਪੁਰਸ਼ਾਂ ਨੇ ਕਿਹਾ ਕਿ ਜੇ ਕੋਈ ਪੂਰੇ ਸਤਿਗੁਰਾਂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਉਸ ਪ੍ਰਭੂ ਦੀ ਉਸਤਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਨਾਮ ਜਪਣਾ ਚਾਹੀਦਾ ਹੈ ਅੰਤ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਸਮੇਂ ਸੇਵਾਦਾਰ ਗੋਬਿੰਦ ਸਿੰਘ, ਜਗਜੀਤ ਸਿੰਘ ਸਿੱਧੂ ਡਾਇਰੈਕਟਰ ਵਿੱਦਿਅਕ ਸੰਸਥਾਵਾਂ, ਬਾਪੂ ਸੁਰਜਨ ਸਿੰਘ, ਜੋਗਿੰਦਰ ਸਿੰਘ ਸਾਬਕਾ ਸਰਪੰਚ ਰਸੂਲਪੁਰ, ਬਲਵਿੰਦਰ ਸਿੰਘ, ਰਾਜੀਵ ਮੁਹੰਮਦ, ਬਲਦੇਵ ਸਿੰਘ, ਧਰਮਪਾਲ ਸਿੰਘ, ਭਗਵੰਤ ਸਿੰਘ ਸਾਬਕਾ ਪੰਚ ਹਰਦਾਸਪੁਰਾ, ਅਮਨਦੀਪ ਸਿੰਘ ਮੋਗਾ, ਗੁਰਮੇਲ ਸਿੰਘ, ਪ੍ਰਦੀਪ ਸਿੰਘ, ਰਣਜੀਤ ਸਿੰਘ ਲੁਹਾਮ, ਹਰਦੇਵ ਬਿਲਾਸਪੁਰ, ਬਲਜੀਤ ਕਾਉਂਕੇ, ਜਲੌਰ ਸਿੰਘ ਖੋਸਾ ਪਾਂਡੋ, ਕਰਮ ਸਿੰਘ ਦੀਵਾਨਾ, ਗੁਰਪ੍ਰੀਤ ਸਿੰਘ ਦੀਵਾਨਾ, ਅਮਰਿੰਦਰ ਸਿੰਘ, ਤਰਸੇਮ ਸਿੰਘ, ਸਰਪੰਚ ਸੱਤਪਾਲ ਸਿੰਘ ਪੰਡੋਰੀ, ਜਰਨੈਲ ਸਿੰਘ ਰਾਊਕੇ, ਚਰਨ ਸਿੰਘ, ਬਿੰਦਰ ਸਿੰਘ ਰਣੀਆਂ, ਜਗਜੀਤ ਸਿੰਘ ਨੱਥੂਆਣਾਂ, ਸ਼ਿੰਗਾਰਾ ਸਿੰਘ ਚੂਹੜਚੱਕ, ਤੋਂ ਇਲਾਵਾ ਅਨੇਕਾਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਨਤਮਸਤਕ ਹੋਈਆਂ।

Share Button

Leave a Reply

Your email address will not be published. Required fields are marked *