ਜੋਨ ਪੱਧਰੀ ਅਥਲੈਟਿਕਮੀਟ ਵਿੱਚ ਸੀ. ਐਮ.ਐਸ.ਪਬਲਿਕ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

ss1

ਜੋਨ ਪੱਧਰੀ ਅਥਲੈਟਿਕਮੀਟ ਵਿੱਚ ਸੀ. ਐਮ.ਐਸ.ਪਬਲਿਕ ਸਕੂਲ ਦੇ ਬੱਚਿਆਂ ਨੇ ਮਾਰੀਆਂ ਮੱਲਾਂ

img-20160914-wa0037ਭਗਤਾ ਭਾਈ ਕਾ 14 ਸਤੰਬਰ (ਸਵਰਨ ਸਿੰਘ ਭਗਤਾ): ਸੀ.ਐਮ.ਐਸ.ਪਬਲਿਕ ਸਕੂਲ ਭਗਤਾ ਦੇ ਵਿਦਿਆਰਥੀਆਂ ਨੇ ਮਲੂਕਾ ਵਿਖੇ ਹੋਏ ਜ਼ੋਨ ਅਥਲੈਟਿਕ ਮੁਕਾਬਲਿਆਂ ਵਿੱਚ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਲਾਕੇ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਇਸ ਅਤਲੈਟਿਕ ਮੀਟ ਦੀਆਂ ਵੱਖ ਵੱਖ ਪ੍ਰਤੀਯੋਗਤਾਵਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ। ਅੰਡਰ-14 (ਲੜਕੇ) ਵਿੱਚ ਜਸਪ੍ਰੀਤ ਸਿੰਘ ਨੇ ਸ਼ਾਟਪੁੱਟ ਅਤੇ ਡਿਸਕਸਥ੍ਰੋ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦ ਕਿਪਵਨਪ੍ਰੀਤ ਸਿੰਘ ਨੇ ਸ਼ਾਟਪੁੱਟ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਗੁਰਨੂਰਪ੍ਰਤਾਪ ਸਿੰਘ ਨੇ ਲੌਂਗ ਜੰਪ ਵਿੱਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ਼ ਨੂੰ ਮਾਣ ਦੁਆਇਆ । ਅੰਡਰ-17 ਵਿੱਚ ਲੜਕਿਆਂ ਨੇ ਜੈਵਲਿਨ ਥੌ੍ਰ ਵਿੱਚ ਹਰਵਿੰਦਰ ਸਿੰਘ ਨੇ ਪਹਿਲਾ ਸਥਾਨ ਅਤੇ ਖੁਸ਼ਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਹਾਈ ਜੰਪ ਵਿੱਚ ਸਤਨਾਮ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ । ਅੰਡਰ-14 ਅਤੇ ਅੰਡਰ-17 ਵਿੱਚ ਖੇਡਦਿਆਂ ਲੜਕੀਆ ਨੇ ਵੀ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਜਿੱਤਾਂ ਪ੍ਰਾਪਤ ਕੀਤੀਆਂ । ਜਸਦੀਪ ਕੌਰ ਨੇ 1500 ਮੀਟਰ ਦੌੜ ਵਿੱਚ ਪਹਿਲਾ ਅਤੇ 5000 ਮੀਟਰ ਦੌੜ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜਸਰੀਨ ਕੌਰ ਨੇ 5000 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ , ਸਿਮਰਨਜੀਤ ਕੌਰ ਨੇ ਜੈਵਲਿਨ ਥਰੋ ਵਿੱਚ ਅਤੇ ਪ੍ਰਨੀਤ ਕੌਰ ਨੇ ਹੈਮਰ ਥਰੋ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਈਸ਼ਾ ਰਾਣੀ ਨੇ ਹੈਮਰ ਥਰੋ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ । ਲਵਪ੍ਰੀਤ ਕੌਰ ਨੇ 100 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ।ਸਕੂਲ ਦੇ ਐਮ. ਡੀ. ਝੈ ਸਿੰਘ ਅਤੇ ਪ੍ਰਿੰਸੀਪਲ ਸ਼੍ਰੀ ਰਮਨ ਕੁਮਾਰ ਨੇ ਸਕੂਲ ਦੇ ਡੀ.ਪੀ.ਈ ਸੁਰਜੀਤ ਸਿੰਘ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਸਫਲਤਾ ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੀ ਮਿਹਨਤ ਕਰਕੇ ਖੇਡਾਂ ਅਤੇ ਪੜ੍ਹਾਈ ਦੇ ਖੇਤਰ ਵਿੱਚ ਸਕੂਲ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ।

Share Button

Leave a Reply

Your email address will not be published. Required fields are marked *