ਜੋਤਿਸ਼ ਵਿੱਦਿਆ ਰਾਹੀਂ ਕੋਈ ਭਵਿਖ ਨਹੀਂ ਜਾਣਿਆ ਜਾ ਸਕਦਾ : ਰਜਿੰਦਰ ਭਦੌੜ

ਜੋਤਿਸ਼ ਵਿੱਦਿਆ ਰਾਹੀਂ ਕੋਈ ਭਵਿਖ ਨਹੀਂ ਜਾਣਿਆ ਜਾ ਸਕਦਾ : ਰਜਿੰਦਰ ਭਦੌੜ

2222ਰਾਮਪੁਰਾ ਫੂਲ 10 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਤਰਕਸ਼ੀਲ ਸੁਸਾਇਟੀ, ਪੰਜਾਬ ਦੀ ਇਕਾਈ ਰਾਮਪੁਰਾ ਫੂਲ ਵਲੋਂ ਦੇਵ ਸਮਾਜ ਗਰਲਜ਼ ਹਾਈ ਸਕੂਲ, ਰਾਮਪੁਰਾ ਫੂਲ ਵਿਖੇ ‘ਤਰਕਸ਼ੀਲ ਜੀਵਨ ਜਾਚ’ ਉੱਪਰ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਸ਼੍ਰੀ ਰਜਿੰਦਰ ਭਦੌੜ ਜੀ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ। ਇਸ ਮੌਕੇ ਤਰਕਸ਼ੀਲ ਸਾਹਿਤ ਵੈਨ ਤੋਂ ਲੋਕਾਂ ਨੇ ਕਾਫੀ ਮਾਤਰਾ ਵਿੱਚ ਤਰਕਸ਼ੀਲ ਸਾਹਿਤ ਦੀਆਂ ਪੁਸਤਕਾਂ ਲਈਆਂ। ਇਸ ਪੋ੍ਰਗਰਾਮ ਵਿੱਚ 106 ਸਾਥੀਆਂ ਨੇ ਭਾਗ ਲਿਆ। ਰਜਿੰਦਰ ਭਦੌੜ ਜੀ ਨੇ ਤਰਕਸ਼ੀਲ ਨਜ਼ਰੀਏ ਤੋਂੇ ਜੀਵਨ ਜਾਚ ਦੇ ਵੱਖ ਵੱਖ ਪਹਿਲੂਆਂ ਬਾਰੇ ਗੱਲਬਾਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਤਰਕਸ਼ੀਲ ਨਜ਼ਰੀਏ ਤੋਂ ਸੋਚਣ ਨਾਲ ਸਾਨੂੰ ਸਮਝ ਆ ਸਕਦੀ ਕਿ ਜੋਤਿਸ਼ ਵਿੱਦਿਆ ਰਾਹੀਂ ਕੋਈ ਭਵਿਖ ਨਹੀਂ ਜਾਣਿਆ ਜਾ ਸਕਦਾ। ਜੇਕਰ ਭਵਿਖ ਪਹਿਲਾਂ ਤੋਂ ਹੀ ਤਹਿ ਹੈ ਤਾਂ ਫੇਰ ਜੋਤਿਸ਼ੀ ਕਿਵੇਂ ਕੋਈ ਉਪਾਅ ਕਰਕੇ ਇਸ ਨੂੰ ਬਦਲ ਸਕਦੇ ਹਨ ? ਉਹਨਾਂ ਕਿਹਾ ਕਿ ਇਨਸਾਨ ਦੀਆਂ ਸਮਾਜਿਕ ਆਰਥਿਕ ਹਾਲਤਾਂ ਨੂੰ ਪਿਛਲੇ ਕਰਮਾਂ ਨਾਲ ਜੋੜਨ ਵਾਲਾ, ਧਾਰਮਿਕ ਸੰਸਥਾਵਾਂ ਦਾ ਪ੍ਰਚਾਰ, ਇਥੋਂ ਦੇ ਰਾਜ ਪ੍ਰਬੰਧ ਨੂੰ ਚਲਾਉਣ ਵਾਲੀਆਂ ਹਾਕਮ ਤਾਕਤਾਂ ਦੀਆਂ ਲੋੜਾਂ ਨੂੰ ਵੀ ਪੂਰੀਆਂ ਕਰਦਾ ਹੈ। ਉਹਨਾ ਕਿਹਾ ਸਾਨੂੰ ਸਮਾਜ ਦੀਆਂ ਸਾਰੀਆਂ ਸਮਾਜਿਕ ਰਸਮਾਂ ਨੂੰ ਤਰਕਸ਼ੀਲ ਨਜ਼ਰੀਏ ਤੋਂ ਦੇਖਦੇ ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਰਸਮਾਂ ਤੋਂ ਪਿਛਾ ਛੜਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੁਮਿਕਾ ਮਾਸਟਰ ਰੂਪ ਸਿੰਘ ਨੇ ਨਿਭਾਈ,ਅੰਤ ਵਿੱਚ ਸੁਸਾਇਟੀ ਮੁੱਖੀ ਸ਼੍ਰੀ ਗਗਨ ਦੀਪ ਕਾਂਗੜ ਨੇ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਸੁਸਾਇਟੀ ਮੈਂਬਰ ਮਾਸਟਰ ਸੁਰਿੰਦਰ ਗੁਪਤਾ, ਪ੍ਰਲਾਦ ਕੁਮਾਰ, ਮੇਹਰ ਬਾਹੀਆ, ਸੰਦੀਪ ਕੁਮਾਰ, ਜੰਟਾ ਸਿੰਘ, ਜਗਦੇਵ ਸਿੰਘ, ਗਗਨ ਗਰੋਵਰ, ਅਮਰਜੀਤ ਸਿੰਘ, ਮੇਜਰ ਸਿੰਘ, ਨਵਦੀਪ ਸਿੰਘ ਤੇ ਰਾਜ ਕੁਮਾਰ ਨੇ ਮੁੱਖ ਯੋਗਦਾਨ ਪਾਇਆ।ਪੋ੍ਰਗਰਾਮ ਵਿੱਚ ਤਰਕਸ਼ੀਲ ਇਕਾਈ ਭਾਈ ਰੂਪਾ ਦੇ ਸਾਰੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏੇ।

Share Button

Leave a Reply

Your email address will not be published. Required fields are marked *

%d bloggers like this: