Wed. Oct 23rd, 2019

ਜੈ ਜਵਾਲਾ ਮੰਦਿਰ ਮਲੋਟ ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ

ਜੈ ਜਵਾਲਾ ਮੰਦਿਰ ਮਲੋਟ ਦੀ ਪ੍ਰਬੰਧਕ ਕਮੇਟੀ ਦੀ ਚੋਣ ਹੋਈ

ਮਲੋਟ, 20 ਦਸੰਬਰ (ਆਰਤੀ ਕਮਲ) : ਜੈ ਜਵਾਲਾ ਮੰਦਿਰ ਮਲੋਟ ਦੀ ਪ੍ਰਬੰਧਕ ਕਮੇਟੀ ਦੀ ਅਹਿਮ ਬੈਠਕ ਪੂਜਨੀਯ ਚਾਂਦ ਦੇਵਾ ਜੀ ਦੀ ਪ੍ਰਧਾਨਗੀ ਵਿੱਚ ਮੰਦਿਰ ਵਿਖੇ ਹੋਈ। ਜਿਸ ਦੌਰਾਨ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ। ਇਸ ਬੈਠਕ ਦੌਰਾਨ ਕਾਫ਼ੀ ਵਿਚਾਰ-ਵਟਾਂਦਰਾ ਉਪਰੰਤ ਡਾ: ਰਾਜਪਾਲ ਵਲੇਚਾ ਨੂੰ ਕਮੇਟੀ ਦੀ ਪ੍ਰਧਾਨ ਚੁਣ ਲਿਆ ਗਿਆ। ਇਸਦੇ ਨਾਲ ਹੀ ਗਿਰਧਾਰੀ ਲਾਲ ਡੂਮੜਾ ਨੂੰ ਸਰਪ੍ਰਸਤ ਅਤੇ ਸੁਨੀਲ ਕੁਮਾਰ ਧਮੀਜਾ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੇ ਨਾਲ ਹੀ ਦੀਪਕ ਕਟਾਰੀਆ ਅਤੇ ਸ਼ੰਟੂ ਬਠਲਾ ਨੂੰ ਮੀਤ ਪ੍ਰਧਾਨ, ਸੰਦੀਪ ਵਧਵਾ ਨੂੰ ਜਨਰਲ ਸਕੱਤਰ, ਕਪਿਲ ਧਮੀਜਾ ਨੂੰ ਸਕੱਤਰ, ਕਰਨ ਮੱਕੜ, ਪ੍ਰਿੰਸ ਡੂਮੜਾ ਅਤੇ ਹਨੀ ਖੂੰਗਰ ਨੂੰ ਸਹਾਇਕ ਸਕੱਤਰ, ਰਮਨ ਗਰੋਵਰ ਨੂੰ ਕੈਸ਼ੀਅਰ, ਗੌਰਵ ਵਧਵਾ ਨੂੰ ਸਹਾਇਕ ਕੈਸ਼ੀਅਰ, ਅਨਿਲ ਬਠਲਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ ਹੈ, ਜਦਕਿ ਕਾਰਜਕਾਰਨੀ ਮੈਂਬਰ ਦੀ ਸੂਚੀ ਵਿੱਚ  ਮਾਨਾ ਸ਼ਰਮ, ਮੋਨੂੰ ਗਰਗ, ਜਸਵੰਤ ਮਿੱਡਾ, ਬੌਬੀ ਗਾਬਾ, ਅਨੀਸ਼ ਵਧਵਾ, ਵਿਨੋਦ ਕੁਮਾਰ, ਸੁਭਾਸ਼ ਧਮੀਜਾ, ਸੁਰੇਸ਼ ਧਮੀਜਾ, ਨਹਿਰੂ ਫੁਟੇਲਾ, ਰਿੰਕੂ ਅਨੇਜਾ, ਰਿੰਕੂ ਗਗਨੇਜਾ, ਸਾਗਰ ਡਾਵਰ, ਸੌਰਵ ਖੂੰਗਰ, ਮੌਂਟੂ ਜੱਗਾ, ਰਿੱਕੀ ਵਧਵਾ, ਅਨਿਲ ਡੂਮੜਾ, ਜੱਗਾ ਕਾਲੜਾ, ਕਰਨ ਗਿਰਧਰ, ਪ੍ਰਿੰਸ ਸੇਤੀਆ, ਲਲਿਤ ਕੁਮਾਰ ਸਿੰਗਲਾ, ਕਸ਼ਿਸ਼ ਗੂੰਬਰ ਪਨੀਰ ਵਾਲਾ, ਰਾਜ ਕੁਮਾਰ ਸਿਡਾਨਾ ਅਤੇ ਰਜਨੀਸ਼ ਠਕਰਾਲ ਨੂੰ ਸ਼ਾਮਿਲ ਕੀਤਾ ਗਿਆ। ਇਸ ਦੌਰਾਨ ਨਵੇਂ ਚੁਣੇ ਅਹੁਦੇਦਾਰਾਂ ਨੇ ਇਕ ਦੂਜੇ ਨੂੰ ਵਧਾਈ ਦਿੱਤੀ। ਇਸ ਮੌਕੇ ਡਾ: ਵਲੇਚਾ, ਸ਼੍ਰੀ ਵਧਵਾ ਅਤੇ ਪ੍ਰੈਸ ਸਕੱਤਰ ਅਨਿਲ ਬਠਲਾ ਨੇ ਦੱਸਿਆ ਕਿ ਮਾਤਾ ਜੀ ਦੇ ਜਨਮ ਦਿਵਸ ਮੌਕੇ 1 ਜਨਵਰੀ ਤੋਂ 31 ਜਨਵਰੀ ਤੱਕ ਰੋਜਾਨਾ ਸਵੇਰੇ 10 ਵਜੇ ਤੋਂ 12 ਵਜੇ ਤੱਕ ਕੀਰਤਨ ਹੋਇਆ ਕਰੇਗਾ ਅਤੇ 31 ਜਨਵਰੀ ਨੂੰ ਕੀਰਤਨ ਉਪਰੰਤ ਵਿਸ਼ਾਲ ਭੰਡਾਰਾ ਵੀ ਹੋਵੇਗਾ।

Leave a Reply

Your email address will not be published. Required fields are marked *

%d bloggers like this: