Mon. Jul 15th, 2019

ਜੈਨ ਸਥਾਨਕ ਰਾਜਪੁਰਾ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ

ਜੈਨ ਸਥਾਨਕ ਰਾਜਪੁਰਾ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ

jain-smarak-samelan-18-septਰਾਜਪੁਰਾ 18 ਸਤੰਬਰ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਜ਼ੈਨ ਸਮਾਜ ਵੱਲੋਂ ਸ੍ਰੀ ਆਤਮਾ ਰਾਮ ਮਹਾਰਾਜ ਜੀ ਅਤੇ ਡਾ ਸ਼ਿਵ ਮੂਨੀ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਜੈਨ ਸਥਾਨਕ ਰਾਜਪੁਰਾ ਵਿਖੇ ਸਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ।ਇਸ ਮੋਕੇ ਹੋਏ ਧਾਰਮਿਕ ਸਮਾਗਮ ਵਿਚ ਪਰਮ ਪੁੂਜਯ ਗੁਰੁ ਦੇਵ ਗਿਆਨ ਮੂਨੀ ਮਹਾਰਾਜ ਜੀ ਦੀ ਕ੍ਰਿਪਾ ਨਾਲ ਮਹਾ ਸਾਧਵੀ ਸ੍ਰੀ ਪੁਸ਼ਪਾ ਜੀ ਅਤੇ ਆਸ਼ਾ ਜੀ,ਮਹਾਰਾਜ ਜੀ ਦੀ ਸ਼ਿਸ਼ਯਾ ਸਾਧਵੀ ਸ੍ਰੀ ਮੰਮਤਾ ਜੀ, ਨੇਹਾ ਜੀ ਅਤੇ ਗੋਰੀ ਜੀ ਮਹਾਰਾਜ ਵੱਲੋਂ ਕਥਾ ਕੀਤੀ ਗਈ ਉਨਾ ਕਿਹਾ ਕਿ ਮਹਾਪੁਰਸ਼ਾ ਦੇ ਜਨਮ ਦਿਨ ਮਨਾਉਣ ਦਾ ਅਰਥ ਇਸ ਲਈ ਹੈ ਕਿਉਕਿ ਉਨਾ ਨੇ ਆਮ ਮਨੁੱਖਾ ਜਾਤੀ ਨਾਲੋ ਮਾਨਵਤਾ ਦੀ ਭਲਾਈ ਲਈ ਵਧੀਆ ਅਤੇ ਉੇਚੇਚੇ ਸਮਾਜ ਸੁਧਾਰਕ ਅਤੇ ਧਾਰਮਿਕ ਕੰਮ ਕੀਤੇ ਹਨ।ਉਨਾ ਕਿਹਾ ਕਿ ਸਾਨੂੰ ਮਹਾਪੁਰਸ਼ਾ ਦੇ ਜਨਮ ਦਿਹਾੜਿਆ ਤੇ ਮਨਾਏ ਜਾਣ ਵਾਲੇ ਧਾਰਮਿਕ ਸਮਾਗਮਾ ਸਮੇਂ ਮਹਾਪੁਰਸ਼ਾ ਵੱਲੋ ਦਰਸਾਏ ਮਾਨਵ ਜਾਤੀ ਦੇ ਕਲਿਆਣ ਉਨਾ ਦੇ ਧਾਰਮਿਕ ਉਦਾਰ ਅਤੇ ਸਰਬ ਸਾਂਝੀ ਵਾਲਤਾ ਦੇ ਉਪਦੇਸ਼ਾ ਨੂੰ ਆਪਣੇ ਜੀਵਨ ਵਿਚ ਗ੍ਰਹਿਣ ਕਰਕੇ ਜਾਣਾ ਚਾਹੀਦਾ ਹੈ।ਉਨਾ ਕਿਹਾ ਕਿ ਡਾ ਸ਼ਿਵ ਮੂਨੀ ਜੀ ਮਹਾਰਾਜ ਲਗਾਤਾਰ 25 ਸਾਲਾ ਤੋ ਸਰਬਤ ਦੇ ਭਲੇ ਲਈ ਤੱਪ ਸਾਧਨਾ ਕਰ ਰਹੇ ਹਨ ਅਤੇ ਇਹ ਸਾਧਨਾ ਲਗਾਤਾਰ ਜਾਰੀ ਹੈ।ਉਨਾ ਕਿਹਾ ਕਿ ਜੇ ਅਸੀ ਮਹਾਪੁਰਾਸ਼ਾ ਵਾਗ ਲਗਾਤਾਰ ਤੱਪ ਸਾਧਨਾ ਨਹੀ ਕਰ ਸਕਦੇ ਤਾ ਸਾਨੂੰ ਆਪਣੇ ਜੀਵਨ ਦੀਆ ਅਨਮੋਲ ਘੜੀਆ ਵਿਚੋ ਕੁਝ ਨਾ ਕੁਝ ਸਮਾਂ ਪ੍ਰਾਮਤਮਾ ਦਾ ਨਾਮ ਲੈਣ ਲਈ ਜਰੂਰ ਕੱਢਣਾ ਚਾਹੀਦਾ ਹੈ।ਇਸ ਮੋਕੇ ਭਾਜਪਾ ਆਗੂ ਜਗਦੀਪ ਸਿੰਘ ਸੋਢੀ, ਚੈਅਰਮੇਨ ਕ੍ਰਿਸਨ ਮਹਿਤਾ, ਭਾਜਪਾ ਆਗੂ ਸ਼ਾਮ ਸੁੰਦਰ ਵਧਵਾ, ਰਜਿੰਦਰ ਕੁਮਾਰ, ਹਰੀ ਚੰਦ ਫੌਜੀ ਦਾ ਸਮਾਗਮ ਦੇ ਪ੍ਰਬੰਧਕਾ ਵੱਲੋਂ ਵਿਸ਼ੇਸ ਤੋਰ ਤੇ ਸਨਮਾਨ ਕੀਤਾ ਗਿਆ।ਇਸ ਮੋਕੇ ਜੈਨ ਸਭਾ ਦੇ ਪ੍ਰਧਾਨ ਰਵੀ ਬਾਂਸਲ, ਸੰਦੀਪ ਜੈਨ, ਬਲਦੇਵ ਜੈਨ, ਸੰਜੀਵ ਜੈਨ ਕੁਲਦੀਪ ਨਗਰ, ਬੁੱਧ ਰਾਮ ਜੈਨ, ਦੀਪਕ ਬਾਂਸਲ, ਸੰਯਮ ਗੁਪਤਾ, ਰਚਿਤ ਗੁਪਤਾ, ਵਿਸ਼ਾਲ ਗੁਪਤਾ, ਪਾਰਸ ਕਿਰਨ ਬਾਲਾ,ਰੀਤੂ ਜੈਨ, ਸਪਨਾ ਗੁਪਤਾ,ਜਾਗਰੀਤੀ ਗੁਪਤਾ, ਰੇਖਾ ਜੈਨ, ਮੋਨਾ ਰਾਣੀ, ਸੁਨੀਤਾ ਜੈਨ ਸਮੇਤ ਹੋਰ ਸਖਸੀਅਤਾ ਮੋਜਦੂ ਸਨ।

Leave a Reply

Your email address will not be published. Required fields are marked *

%d bloggers like this: