Thu. Jun 20th, 2019

ਜੈਕਾਰਿਆਂ ਦੀ ਗੂੰਜ ਵਿਚ ਸ਼ਸ਼ਤਰਾਂ ਵਾਲੀ ਬੱਸ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਹੋਈ ਰਵਾਨਾ

ਜੈਕਾਰਿਆਂ ਦੀ ਗੂੰਜ ਵਿਚ ਸ਼ਸ਼ਤਰਾਂ ਵਾਲੀ ਬੱਸ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਹੋਈ ਰਵਾਨਾ
12 ਨਵੰਬਰ ਨੂੰ ਪਹੁੰਚੇਗੀ ਤਖਤ ਸ਼੍ਰੀ ਦਮਦਮਾ ਸਾਹਿਬ, ਹਰਿਆਣੇ ਦੀਆਂ ਸੰਗਤਾਂ ਨੂੰ ਕਰਵਾਏ ਜਾਣਗੇ ਸ਼ਸ਼ਤਰਾਂ ਦੇ ਦਰਸ਼ਨ

bussਸ਼੍ਰੀ ਅਨੰਦਪੁਰ ਸਾਹਿਬ, 1 ਨਵੰਬਰ (ਦਵਿੰਦਰਪਾਲ ਸਿੰਘ/ਅੰਕੁਸ਼):ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਸ਼ਤਰਾਂ ਵਾਲੀ ਵਿਸ਼ੇਸ਼ ਬੱਸ ਨੂੰ ਅੱਜ ਤਖਤ ਸ਼੍ਰੀ ਕੇਸਗੜ ਸਾਹਿਬ ਤੋ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਕੀਤਾ ਗਿਆ। ਹਰਿਆਣਾ ਦੀਆਂ ਸੰਗਤਾਂ ਵਲੋਂ ਸ਼ਸ਼ਤਰਾਂ ਦੇ ਦਰਸ਼ਨਾਂ ਦੀ ਕੀਤੀ ਗਈ ਮੰਗ ਤੋ ਬਾਅਦ ਰਵਾਨਾ ਕੀਤੀ ਗਈ ਇਹ ਬੱਸ ਪਹਿਲਾਂ ਗੁਰਦੁਆਰਾ ਨਾਢਾ ਸਾਹਿਬ ਜਾਵੇਗੀ, ਜਿਥੋ ਬਾਅਦ ਵਿਚ 12 ਨਵੰਬਰ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਪੁੱਜੇਗੀ ਜਿੱਥੇ ਸੰਗਤਾਂ ਇਨਾਂ ਪਵਿੱਤਰ ਸ਼ਸ਼ਤਰਾਂ ਦੇ ਦਰਸ਼ਨ ਕਰਨਗੀਆਂ। ਅੱਜ ਬੱਸ ਨੂੰ ਰਵਾਨਾ ਕਰਨ ਮੋਕੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਨੇ ਅਰਦਾਸ ਕੀਤੀ ਅਤੇ ਜੈਕਾਰੇ ਗਜਾ ਕੇ ਬੱਸ ਨੂੰ ਰਵਾਨਾ ਕੀਤਾ। ਇਸ ਮੋਕੇ ਉਨਾਂ ਕਿਹਾ ਕਿ ਗੁਰੂ ਪਾਤਸ਼ਾਹ ਨੇ ਸਰਬ ਮਨੁਖਤਾ ਦੇ ਭਲੇ ਲਈ ਆਪਣਾ ਸਰਬੰਸ ਵਾਰ ਦਿਤਾ ਤੇ ਸ਼ਹਾਦਤ ਦਾ ਜਾਮ ਪੀਤਾ। ਜਿਸ ਲਈ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਦੀ ਤਾਂਘ ਹਰੇਕ ਦੇ ਹਿਰਦੇ ਵਿਚ ਹੁੰਦੀ ਹੈ। ਉਨਾਂ ਕਿਹਾ ਸੰਗਤਾਂ ਦੀ ਮੰਗ ਤੇ ਇਹ ਬੱਸ ਹਰਿਆਣੇ ਭੇਜੀ ਜਾ ਰਹੀ ਹੈ ਜੋ ਬਾਅਦ ਵਿਚ ਦੁਬਾਰਾ ਤਖਤ ਸ਼੍ਰੀ ਕੇਸਗੜ ਸਾਹਿਬ ਆਵੇਗੀ ਤੇ ਫਿਰ ਇਥੇ ਹੀ ਗੁਰੂ ਸਾਹਿਬ ਦੇ ਸ਼ਸ਼ਤਰ ਸਜਾਏ ਜਾਣਗੇ। ਇਸ ਮੋਕੇ ਹੈਡ ਗ੍ਰੰਥੀ ਗਿ:ਫੂਲਾ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ, ਮੈਨੇਜਰ ਮੁਖਤਾਰ ਸਿੰਘ, ਮੀਤ ਮੈਨੇਜਰ ਹਰਜਿੰਦਰ ਸਿੰਘ ਪੱਟੀ, ਪ੍ਰੋ:ਕਰਤਾਰ ਸਿੰਘ,ਸੂਚਨਾ ਅਫਸਰ ਹਰਦੇਵ ਸਿੰਘ ਹੈਪੀ, ਨਿਜੀ ਸਹਾਇਕ ਅਮਨਦੀਪ ਸਿੰਘ, ਮਨਜਿੰਦਰ ਸਿੰਘ ਬਰਾੜ,ਜਗੀਰ ਸਿੰਘ,ਭਾਈ ਹਰਜੀਤ ਸਿੰਘ, ਸੁਖਵਿੰਦਰ ਸਿੰਘ ਸਾਗਰ, ਭਾਈ ਚਰਨਜੀਤ ਸਿੰਘ, ਭੁਪਿੰਦਰ ਸਿੰਘ, ਹਰਦੇਵ ਸਿੰਘ, ਦਵਿੰਦਰ ਸਿੰਘ, ਹਰਜੀਤ ਸਿੰਘ ਅਚਿੰਤ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: