ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਜੀ.ਐਸ.ਟੀ ਬਿਲ ਲਾਗੂ ਹੋਣ ਤੋਂ ਬਾਅਦ ਸੰਭੂ ਬੈਰੀਅਰ ‘ਤੇ ਟਰੱਕਾਂ ਦੀ ਆਮਦ ਅਜੇ ਵੀ ਜਾਰੀ

ਜੀ.ਐਸ.ਟੀ ਬਿਲ ਲਾਗੂ ਹੋਣ ਤੋਂ ਬਾਅਦ ਸੰਭੂ ਬੈਰੀਅਰ ‘ਤੇ ਟਰੱਕਾਂ ਦੀ ਆਮਦ ਅਜੇ ਵੀ ਜਾਰੀ
-ਪੰਜਾਬ ਵਿੱਚ ਦਾਖਣ ਹੋਣ ਲਈ ਟਰੱਕ ਚਾਲਕਾਂ ਨੂੰ ਬਿਲਾਂ ਦੀ ਦੇਣੀ ਪੈ ਰਹੀ ਹੈ ਫੋਟੋ ਕਾਪੀ
-ਸੰਭੂ ਬੈਰੀਅਰ ਨੂੰ ਹਟਾਉਣ ਸਬੰਧੀ ਵਿਭਾਗ ਦੇ ਉਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ-ਏ.ਈ.ਟੀ.ਸੀ
ਆਬਕਾਰੀ ਅਤੇ ਕਰ ਵਿਭਾਗ ਦੀਆਂ ਮੋਬਾਇਲ ਵਿੰਗ ਟੀਮਾਂ ਸ਼ੱਕੀ ਵਾਹਨ ਚਾਲਕਾਂ ‘ਤੇ ਰੱਖਣਗੀਆਂ ਨਜ਼ਰ

ਰਾਜਪੁਰਾ, 4 ਜੁਲਾਈ (ਐਚ.ਐਸ.ਸੈਣੀ)-ਕੇਂਦਰ ਸਰਕਾਰ ਵੱਲੋਂ ਭਾਰਤ ਦੇਸ਼ ਅੰਦਰ (ਜੰਮੂ-ਕਸ਼ਮੀਰ ਨੂੰ ਛੱਡ ਕੇ) 1 ਜੁਲਾਈ ਤੋਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਇੱਕਸਾਰ ਕਰ ਪ੍ਰਣਾਲੀ (ਗੁਡਜ਼ ਐਡ ਸਰਵਿਸ ਟੈਕਸ) ਪੂਰਨ ਤੌਰ ਤੇ ਲਾਗੂ ਕਰ ਦਿੱਤਾ ਹੈ। ਜਿਸਦੇ ਚਲਦਿਆਂ ਭਾਰਤ ਦੇਸ਼ ਅੰਦਰ ਹਰਿਆਣਾ, ਦਿੱਲੀ, ਪੱਛਮੀ ਬੰਗਾਲ ਸਣੇ ਕੁਲ 22 ਰਾਜਾਂ ਨੇ ਬੈਰੀਅਰ ਹਟਾਅ ਦਿੱਤੇ ਹਨ ਪਰ ਪੰਜਾਬ ਦੇ ਪ੍ਰਦੇਸ਼ ਦੁਆਰ ਸੰਭੂ ਬੈਰੀਅਰ ਦੇ ਆਬਕਾਰੀ ਅਤੇ ਕਰ ਵਿਭਾਗ ਨੂੰ ਨਾ ਹਟਾਏ ਜਾਣ ਕਾਰਣ ਪਹਿਲਾਂ ਵਾਂਗੂ ਪੰਜਾਬ ਰਾਜ਼ ਵਿੱਚ ਦਾਖਲ ਹੋਣ ਵਾਲੇ ਭਾਰੀ ਵਾਹਨਾਂ ਨੂੰ ਬੈਰੀਅਰ ‘ਤੇ ਆਪਣੇ ਬਿਲਾਂ ਦੀ ਚੈਕਿੰਗ ਕਰਵਾ ਕੇ ਜਾਣਾ ਪੈ ਰਿਹਾ ਹੈ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ 1 ਜੁਲਾਈ ਤੋਂ ਜੀ.ਐਸ.ਟੀ ਇੱਕਸਾਰ ਕਰ ਪ੍ਰਣਾਲੀ ਲਾਗੂ ਹੋਣ ਨਾਲ ਜਿਥੇ ਕਿਸੇ ਵੀ ਤਰਾਂ ਦੀ ਖਰੀਦ ਕਰਨ ‘ਤੇ ਇਕਸਾਰ ਕਰ ਲੱਗਣ ਦੇ ਚਲਦਿਆਂ ਜਿਥੇ ਵਪਾਰ ਅਤੇ ਖਰੀਦ ਕੀਤੇ ਸਮਾਨ ਦੀ ਢੋਆ ਢੁਆਈ ਵਿੱਚ ਤੇਜੀ ਆਈ ਹੈ। ਜੀ.ਐਸ.ਟੀ ਬਿਲ ਲਾਗੂ ਹੋਣ ਤੋਂ ਬਾਅਦ ਬਿਹਾਰ, ਗੁਜ਼ਰਾਤ, ਉਤਰਪ੍ਰਦੇਸ, ਮੱਧ ਪ੍ਰਦੇਸ, ਆਂਧਰਾ ਪ੍ਰਦੇਸ, ਕਰਨਾਟਕਾ, ਕੇਰਲਾ ਅਤੇ ਤਾਲਿਮਨਾਡੂ ਸਣੇ ਕੁਲ 22 ਰਾਜ਼ਾਂ ਵੱਲੋਂ ਮਾਲ ਦੀ ਢੋਆ ਢੁਆਈ ਕਰਨ ਵਾਲੇ ਭਾਰੀ ਵਾਹਨਾਂ ਵਿੱਚ ਲੱਦੇ ਸਮਾਨ ਦੀ ਚੈਕਿੰਗ ਲਈ ਬਣਾਏ ਗਏ ਬੈਰੀਅਰਾਂ ਨੂੰ ਚੁੱਕ ਲਿਆ ਹੈ। ਜਿਸ ਕਾਰਣ ਮਾਲ ਦੀ ਢੋਆ ਢੁਆਈ ਕਰਨ ਵਾਲੇ ਵਾਹਨ ਚਾਲਕਾਂ ਨੂੰ ਜਿਥੇ ਬੈਰੀਅਰਾਂ ‘ਤੇ ਆਪਣੇ ਕਾਗਜ਼ਾਤ ਦੀ ਚੈਕਿੰਗ ਕਰਵਾਉਣ ਦੇ ਲਈ ਲਾਈਨਾਂ ਵਿੱਚ ਨਹੀ ਲੱਗਣਾ ਪੈਂਦਾ। ਪਰ ਪੰਜਾਬ ਰਾਜ ਦੇ ਪ੍ਰਵੇਸ਼ ਦੁਆਰ ਸੰਭੂ ਬੈਰੀਅਰ ‘ਤੇ ਵਾਹਨ ਚਾਲਕਾਂ ਨੂੰ ਇਥੇ ਤਾਇਨਾਤ ਵਿਭਾਗ ਦੇ ਸਟਾਫ ਨੂੰ ਬਿਲਾਂ ਦੀ ਫੋਟੋ ਕਾਪੀ ਦੇਣ ਤੋਂ ਬਾਅਦ ਹੀ ਬੈਰੀਅਰ ਪਾਰ ਕਰਨਾ ਪੈ ਰਿਹਾ ਹੈ। ਇਸ ਸਬੰਧੀ ਦੂਜੇ ਸੂਬਿਆਂ ਤੋਂ ਪਹੁੰਚੇ ਵਾਹਨ ਚਾਲਕ ਸ੍ਰੀਕਾਂਤ, ਰਮੇਸ਼ ਤਿਆਗੀ ਵਾਸੀ ਬਿਹਾਰ, ਪਾਲਾ ਖਾਨ, ਰਵੀ ਕੁਮਾਰ ਵਾਸੀ ਉਤਰ ਪ੍ਰਦੇਸ, ਰਜਿੰਦਰ ਕੁਮਾਰ, ਅਰਜਨ ਸਿੰਘ, ਰਾਜ ਕੁਮਾਰ, ਓਮ ਪ੍ਰਕਾਸ਼ ਸਣੇ ਹੋਰਨਾ ਨੂੰ ਜਦੋਂ ਜੀ.ਐਸ.ਟੀ ਬਿਲ ਸਬੰਧੀ ਪੁਛਿਆ ਗਿਆ ਤਾਂ ਉਨਾਂ ਬਿਲ ਸਬੰਧੀ ਅਣਜਾਨਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਂਵੇ ਇਥੇ ਪਹਿਲਾ ਵਾਂਗ ਭੀੜ ਘਟੀ ਹੈ ਤੇ ਹੁਣ ਸਿਰਫ ਟਰੱਕਾਂ ਵਿੱਚ ਲੋਡ ਸਮਾਨ ਦੇ ਬਿਲਾ ਦੀ ਫੋਟੋ ਕਾਪੀ ਦੇਣੀ ਪੈ ਰਹੀ ਹੈ। ਜੇਕਰ ਸੰਭੂ ਬੈਰੀਅਰ ਤੇ ਟਰੱਕਾਂ ਦੀ ਆਮਦ ਇਸੇ ਤਰਾਂ ਰਹੀ ਤਾਂ ਸੜਕ ਤੋਂ ਲੰਘਣ ਵਾਲੇ ਹੋਰਨਾ ਵਾਹਨ ਚਾਲਕਾਂ ਨੂੰ ਪਹਿਲਾ ਵਾਂਗ ਸੜਕ ‘ਤੇ ਟਰੱਕਾਂ ਦੀਆਂ ਲੱਗਦੀਆਂ ਲੰਮੀਆਂ ਲਾਈਨਾਂ ਅਤੇ ਟ੍ਰੈਫਿਕ ਦੀ ਸਮੱਸਿਆ ਨਾਲ ਜੂੰਝਣਾ ਪੈ ਸਕਦਾ ਹੈ? ਇਸ ਦੇ ਉਲਟ ਉਥੇ ਮੋਜੂਦ ਕੁਝ ਟਰੱਕ ਚਾਲਕਾਂ ਤੇ ਹੋਰਨਾਂ ਨੇ ਕਿਹਾ ਕਿ ਜੇਕਰ ਸੰਭੂ ਬੈਰੀਅਰ ਹਟਾਇਆ ਜਾਂਦਾ ਹੈ ਤਾਂ ਟਰੱਕਾਂ ਵਿੱਚ ਪਾਸ ਕੀਤੇ ਲੋਡ ਤੋਂ ਵੱਧ ਵਜ਼ਨ ਭਰਕੇ ਅਤੇ ਬਿਨਾਂ ਬਿਲ ਵਾਲੇ ਮਾਲ਼ ਰਾਹੀ ਟੈਕਸ ਦੀ ਚੋਰੀ ਦਾ ਨਵਾ ਰਾਹ ਖੁਲਣ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ?
ਕੀ ਕਹਿੰਦੇ ਹਨ ਅਧਿਕਾਰੀ: ਇਸ ਸਬੰਧੀ ਜਦੋਂ ਆਬਕਾਰੀ ਅਤੇ ਕਰ ਵਿਭਾਗ ਦੇ ਏ.ਈ.ਟੀ.ਸੀ ਇੰਦਰਮੋਹਨ ਸਿੰਘ ਨਾਲ ਸੰਪਰਕ ਕਰਕੇ ਸੰਭੂ ਬੈਰੀਅਰ ਨੂੰ ਹਟਾਉਣ ਸਬੰਧੀ ਪੁਛਿਆ ਗਿਆ ਤਾਂ ਉਨਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਹੈ ਤੇ ਜਲਦ ਸੰਭੂ ਬੈਰੀਅਰ ਹਟਾਏ ਜਾਣ ਦੇ ਅਸਾਰ ਹਨ। ਸੰਭੂ ਬੈਰੀਅਰ ‘ਤੇ ਪੰਜਾਬ ਰਾਜ਼ ਵਿੱਚ ਦਾਖਣ ਹੋਣ ਵਾਲੇ ਵਾਹਨਾਂ ਤੋਂ ਸਿਰਫ ਬਿਲਾਂ ਦੀ ਫੋਟੋ ਸਟੇਟ ਹੀ ਲਈ ਜਾ ਰਹੀ ਹੈ ਕਿਉਂ ਕਿ ਟੈਕਸ ਦੀ ਅਦਾਇਗੀ ਤਾਂ ਆਨ ਲਾਈਨ ਸ਼ੁਰੂ ਹੋ ਗਈ ਹੈ। ਜਦੋਂ ਉਨਾਂ ਤੋਂ ਟੈਕਸ ਚੋਰੀ ਨੂੰ ਰੋਕਣ ਅਤੇ ਟਰੱਕਾਂ ਵਿੱਚ ਲੋਡ ਮਾਲ ਦੀ ਚੈਕਿੰਗ ਅਤੇ ਵਜ਼ਨ ਸਬੰਧੀ ਪੁਛਿਆ ਗਿਆ ਤਾਂ ਉਨਾਂ ਕਿਹਾ ਕਿ ਚੈਕਿੰਗ ਕਰਨ ਲਈ ਵਿਭਾਗ ਵੱਲੋਂ ਮੋਬਾਇਲ ਵਿੰਗ ਟੀਮਾਂ ਵੱਲੋਂ ਜਾਂਚ ਕੀਤੀ ਜਾਇਆ ਕਰੇਗੀ।

Leave a Reply

Your email address will not be published. Required fields are marked *

%d bloggers like this: