ਜੀਤਪੁਰ ਵਿੱਚ ਅਣਪਛਾਤੇ ਨੌਜਵਾਨ ਮੀਹਲਾ ਤੋ ਵਾਲੀਆਂ ਖੋਹ ਕੇ ਫਰਾਰ

ss1

ਜੀਤਪੁਰ ਵਿੱਚ ਅਣਪਛਾਤੇ ਨੌਜਵਾਨ ਮੀਹਲਾ ਤੋ ਵਾਲੀਆਂ ਖੋਹ ਕੇ ਫਰਾਰ

jitpurਗੜ੍ਹਸ਼ੰਕਰ 1 ਦਸੰਬਰ(ਅਸ਼ਵਨੀ ਸ਼ਰਮਾ) ਬਜੁਰਗ ਮਾਤਾ ਨਸੀਬੋ ਦੇਵੀ ਵਾਸੀ ਜੀਤਪੁਰ (ਬਲਾਕ ਸੜੋਆਂ) ਦੀਆਂ ਕੰਨਾਂ ਦੀਆਂ ਵਾਲੀਆ ਉਸ ਸਮੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਖੋਹ ਕੇ ਫਰਾਰ ਹੋ ਗਏ,ਜਦੋ ਮਾਤਾ ਘਰ ਤੋ ਖੇਤ ਵੱਲ ਜਾ ਰਹੀ ਸੀ।ਘਟਨਾ ਸਬੰਧੀ ਜਾਣਕਾਰੀ ਦਿੰਦਿਆ ਮਾਤਾ ਨਸੀਬੋ ਦੇਵੀ ਧਰਮਪਤਨੀ ਚੋਧਰੀ ਕਰਮ ਚੰਦ ਨੇ ਦੱਸਿਆ ਕਿ ਸਾਡੇ ਪਿੰਡ ਵਿਚੋ ਬਹੁਤੇ ਲੋਕੀ ਬਰਾਤ ਨੂੰ ਗਏ ਹੋਏ ਸਨ।ਮੈ ਵਕਤ ਕਰੀਬ 4:40 ਵਜੇ ਸ਼ਾਮ ਆਪਣੇ ਖੇਤ ਨੂੰ ਗਈ, ਤਾਂ ਦੋ ਮੋਟਰਸਾਇਕਲ ਦੇ ਸਵਾਰ ਨੋਜਵਾਨ ਮੇਰੇ ਖੇਤ ਦੇ ਕੋਲ ਆ ਕੇ ਰੁਕੇ,ਤਾਂ ਉਨਾ ਵਿਚੋ ਇਕ ਸੜਕ ਤੇ ਹੀ ਮੋਟਰਸਾਈਕਲ ਕੋਲ ਹੀ ਖੜਾ ਰਿਹਾ,ਜਦੋ ਕਿ ਦੂਸਰੇ ਨੇ ਮੈਨੂੰ ਖੇਤ ਵਿਚ ਆ ਕੇ ਪੁਛਿਆ ਕਿ ਮਾਤਾ ਇੱਥੇ ਲ’ਕੜ ਦੀ ਕਟਾਈ ਕਿੱਥੇ ਚੱਲ ਰਹੀ ਹੈ,ਮੈ ਕਿਹਾ ਕਿ ਇੱਥੇ ਕੋਈ ਕਟਾਈ ਨਹੀ ਚੱਲ ਰਹੀ।ਇੰਨੀ ਦੇਰੀ ਨੂੰ ਉਸ ਨੌਜਵਾਨ ਜੋ ਕਰੀਵ 23-24 ਸਾਲ ਦਾ ਹੋਵੇਗਾ,ਨੇ ਮੇਰੀਆਂ ਅੱਖਾਂ ਵਿਚ ਕੁਝ ਪਾ ਕੇ ਮੇਰੀਆ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਲਾਹ ਲਈਆ।ਜਦੋ ਮੈ ਰੋਲਾ ਪਾਇਆ,ਤਾਂ ਇੰਨੇ ਦੇਰ ਨੂੰ ਉਹ ਦੋਨੋ ਨੌਜਵਾਨ ਮੋਟਰਸਾਈਕਲ ਤੇ ਫਰਾਰ ਹੋ ਗਏ।ਪਿੰਡ ਵਾਸੀਆਂ ਨੇ ਪੁਲਿਸ ਤੋ ਮੰਗ ਕੀਤੀ ਹੈ ਕਿ ਚੋਰਾ ਦਾ ਪਤਾ ਲਗਾ ਕੇ ਲੋਕਾਂ ਅੰਦਰ ਪਾਏ ਜਾ ਰਹੇ ਡਰ ਨੂੰ ਦੁਰ ਕੀਤਾ ਜਾਵੇ।

Share Button

Leave a Reply

Your email address will not be published. Required fields are marked *