Sat. Apr 20th, 2019

ਜਿਲ੍ਹੇ ਵਿੱਚ ਪ੍ਰਸ਼ਾਸਨ ਨਾਮ ਦੀ ਕੋਈ ਚੀਜ ਹੀ ਨਹੀਂ

ਜਿਲ੍ਹੇ ਵਿੱਚ ਪ੍ਰਸ਼ਾਸਨ ਨਾਮ ਦੀ ਕੋਈ ਚੀਜ ਹੀ ਨਹੀਂ

untitled-1ਮਾਨਸਾ (ਜਗਦੀਸ/ਰੀਤਵਾਲ) ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ (ਸੀਟੂ) ਦੀ ਜਿਲ੍ਹਾ ਇਕਾਈ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਬਰਖਿਲਾਫ ਲਾਇਆ ਪੱਕਾ ਮੋਰਚਾ ਅੱਜ 16 ਵੇਂ ਦਿਨ ਵੀ ਜਾਰੀ ਰਿਹਾ ਜੰਗਲਾਤ ਵਰਕਰਾਂ ਨੇ ਸ਼ਹਿਰ ਅੰਦਰ ਰੋਸ ਮਾਰਚ ਕਰਨ ਉਪਰੰਤ ਜਿਲ੍ਹਾ ਪ੍ਰਸ਼ਾਸਨ ਦੀ ਅਰਥੀ ਫੂਕੀ ਨਾਅਰੇਬਾਜ਼ੀ ਕਰਦਿਆ ਜੰਗਲਾਤ ਕਾਮਿਆਂ ਮੰਗ ਕੀਤੀ ਕਿ ਜਾਅਲੀ ਮਸਟਰੋਲਾਂ ਤੇ ਬਿਲਾਂ ਰਾਹੀਂ ਕਰੋੜਾਂ ਦਾ ਘਪਲਾ ਕਰਨ ਵਾਲੇ ਜੰਗਲਾਤ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਰਹਿੰਦੀਆਂ ਤਨਖਾਹਾਂ ਦਿੱਤੀਆਂ ਜਾਣ, ਕੰਮ ਤੋਂ ਜਬਰੀ ਹਟਾਏ ਕਾਮੇ ਕੰਮ ਤੇ ਰੱਖੇ ਜਾਣ ਤੇ ਸੀਨੀਆਰਤਾਂ ਸੂਚੀ ਸੋਧ ਕੇ ਬਣਾਈ ਜਾਵੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉਡੱਤ, ਜੰਗਲਾਤ ਵਿਭਾਗ ਫੀਲਡ ਵਰਕਰ ਯੂਨੀਅਨ ਸੀਟੂ ਦੇ ਜਿਲ੍ਹਾ ਪ੍ਰਧਾਨ ਘੋਕਾ ਦਾਸ ਰੱਲਾ, ਜਿਲ੍ਹਾ ਚੇਅਰਮੈਨ ਕਾਲਾ ਖਾਂ ਭੰਮੇ, ਪ.ਸ.ਸ.ਫ. ਵਿਗਿਆਨਕ ਗਰੁੱਪ ਦੇ ਜਿਲ੍ਹਾ ਪ੍ਰਧਾਨ ਬਿੱਕਰ ਸਿੰਘ ਮਾਖਾ, ਕਰਮਜੀਤ ਫਫੜੇ, ਜਨਵਾਦੀ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਹੀਰੇਵਾਲਾ, ਆਂਗਨਵਾੜੀ ਮੁਲਾਜਮ ਯੂਨੀਅਨ ਸੀਟੂ ਦੇ ਜਿਲ੍ਹਾ ਸਕੱਤਰ ਚਰਨਜੀਤ ਕੌਰ ਮਾਨਸਾ ਨੇ ਕਿਹਾ ਕਿ ਜੰਗਲਾਤ ਵਰਕਰਾਂ ਦੇ ਲਗਾਤਾਰ ਦਿਨ ਰਾਤ 16 ਦਿਨ ਧਰਨਾ ਜਾਰੀ ਰੱਖਣ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸਨ ਵੱਲੋਂ ਦੋਸੀ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਗਈ ਤੇ ਨਾ ਹੀ ਮਜਦੂਰਾਂ ਦੀਆਂ ਤਨਖਾਹਾਂ ਸਬੰਧੀ ਉਹਨਾਂ ਨੂੰ ਇੰਨਸਾਫ ਦਿੱਤਾ ਗਿਆ। ਇਸ ਤੋਂ ਸਾਫ ਹੁੰਦਾ ਹੈ ਕਿ ਜਿਲ੍ਹੇ ਮਾਨਸਾ ਵਿੱਚ ਪ੍ਰਸ਼ਾਸਨ ਨਾਮ ਦੀ ਕੋਈ ਚੀਜ ਨਹੀਂ ਤੇ ਇੱਥੇ ਹੱਕ ਮੰਗਦੇ ਲੋਕਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਤੇ ਚੋਰਾਂ ਤੇ ਡਾਕੂਆਂ ਦੀ ਸਰਦਾਰੀ ਹੈ ਆਗੂਆਂ ਨੇ ਐਲਾਨ ਕੀਤਾ ਕਿ ਜੰਗਲਾਤ ਕਾਮਿਆਂ ਦੀਆਂ ਹੱਕੀ ਤੇ ਜਾਇਜ ਮੰਗਾਂ ਮਨਾਉਣ ਤੱਕ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੱਗਾ ਸਿੰਘ ਅਲੀਸੇyਰ, ਨਿਰਮਲ ਸਿੰਘ ਬੱਪੀਆਣਾ, ਜਗਤਾਰ ਸਿੰਘ ਤਾਰਾ, ਰਾਜਾ ਸਿੰਘ ਦੂਲੋਵਾਲਾਂ, ਸਲੁੱਖਣ ਕੋਟਧਰਮੂ, ਚਾਨਣ ਖਾ ਹੀਰੋ, ਹਾਕਮ ਸਿੰਘ ਭੀਖੀ, ਸੱਤਨਾਮ ਬੋਹਾ, ਬਾਬੂ ਸਿੰਘ ਚੱਕਫਾਰਮ, ਜੱਸਾ ਸਿੰਘ ਅੱਕਾਵਾਲੀ ਆਦ ਨੇ ਵੀ ਆਪਣੇ ਵਿਚਾਰ ਰੱਖੇ।

Share Button

Leave a Reply

Your email address will not be published. Required fields are marked *

%d bloggers like this: