ਜਿਲ੍ਹਾ ਬਾਲ ਸੁਰੱਖਿਆ ਦਫਤਰ ਬਠਿੰਡਾ ਵੱਲੋਂ ਇੱਕ ਹੋਰ ਲਾਵਾਰਿਸ ਬੱਚੀ ਨੂੰ ਸਪੈਸ਼ਲਾਈਜਡ ਅਡਾਪਸ਼ਨ ਫਰੀਦਕੋਟ ਦੇ ਹਵਾਲੇ ਕੀਤਾ ਗਿਆ

ss1

ਜਿਲ੍ਹਾ ਬਾਲ ਸੁਰੱਖਿਆ ਦਫਤਰ ਬਠਿੰਡਾ ਵੱਲੋਂ ਇੱਕ ਹੋਰ ਲਾਵਾਰਿਸ ਬੱਚੀ ਨੂੰ ਸਪੈਸ਼ਲਾਈਜਡ ਅਡਾਪਸ਼ਨ ਫਰੀਦਕੋਟ ਦੇ ਹਵਾਲੇ ਕੀਤਾ ਗਿਆ

ਬਠਿੰਡਾ: 16 ਸਤੰਬਰ (ਪਰਵਿੰਦਰ ਜੀਤ ਸਿੰਘ) ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼ੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕੋਟ ਸ਼ਮੀਰ ਨੇੜੇ ਫੂਲ ਰਜਵਾਹਾ ਦੇ ਇੱਕ ਕਿਸਾਨ ਜਗਰੂਪ ਸਿੰਘ ਪੁੱਤਰ ਗੁਰਨਾਮ ਸਿੰਘ ਨੂੰ ਇੱਕ ਲਾਵਾਰਿਸ ਬੱਚੀ (ਉਮਰ ਤਕਰੀਬਨ 02 ਸਾਲ) ਕੋਟ ਸ਼ਮੀਰ ਤੋਂ ਕੈਲੇਬਾਂਦਰ ਨੂੰ ਜਾਂਦੇ ਸੂਏ ਵਿੱਚ ਸੁੱਟੀ ਹੋਈ ਮਿਲੀ। ਉਨ੍ਹਾਂ ਨੇ ਤੁਰੰਤ ਇਸ ਬੱਚੀ ਨੂੰ ਸਿਵਲ ਹਸਪਤਾਲ ਬਠਿੰਡਾ ਵਿੱਖੇ ਭਰਤੀ ਕਰਵਾਇਆ। ਇਸ ਲਾਵਾਰਿਸ ਬੱਚੀ ਦੇ ਸਬੰਧ ਵਿੱਚ ਪੁਲਿਸ ਸਟੇਸ਼ਨ ਕੋਟਫੱਤਾ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਇਸ ਲਾਵਾਰਿਸ ਬੱਚੀ ਦੇ ਸਬੰਧ ਵਿੱਚ ਜਿਲ੍ਹਾ ਬਾਲ ਸੁਰੱਖਿਆ ਦਫਤਰ, ਬਠਿੰਡਾ ਨੂੰ ਜਾਣੂ ਕਰਵਾਇਆ ਗਿਆ ਅਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਬੱਚੀ ਦੇ ਸਬੰਧ ਵਿੱਚ ਜਿਲ੍ਹਾ ਬਾਲ ਸੁਰੱਖਿਆ ਦਫਤਰ, ਬਠਿੰਡਾ ਵੱਲੋਂ ਜਾਂਚਪੜ੍ਹਤਾਲ ਕੀਤੀ ਗਈ ਅਤੇ ਪੁਲਿਸ ਸਟੇਸ਼ਨ ਕੋਟਫੱਤਾ, ਜਿਲ੍ਹਾ ਬਠਿੰਡਾ ਵਿਖੇ ਡੀ.ਡੀ.ਆਰ ਨੰ: 033 ਮਿਤੀ 16/09/2016 ਦਰਜ ਕਰਵਾਈ ਗਈ। ਇਸ ਤਰ੍ਹਾਂ ਬੱਚੀ ਦੇ ਮੈਡੀਕਲੀ ਫਿੱਟ ਹੋਣ ਅਤੇ ਚਾਈਲਡ ਵੈਲਫੇਅਰ ਕਮੇਟੀ, ਬਠਿੰਡਾ ਦੇ ਹੁਕਮਾਂ ਨਾਲ ਮਿਤੀ 16/09/2016 ਨੂੰ ਜਿਲ੍ਹਾ ਬਾਲ ਸੁਰੱਖਿਆ ਦਫਤਰ, ਬਠਿੰਡਾ ਵੱਲੋਂ ਇਸ ਬੱਚੀ ਦੇ ਹਿੱਤ ਨੂੰ ਮੁੱਖ ਰਖਦੇ ਹੋਏ ਚੰਗੇ ਭਵਿੱਖ ਲਈ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ) ਐਕਟ 2000 ਤਹਿਤ ਇਸ ਲਾਵਾਰਿਸ ਬੱਚੀ ਨੂੰ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਸ਼੍ਰੀ ਰਾਧਾ ਕ੍ਰਿਸ਼ਨ ਧਾਮ, ਫਰੀਦਕੋਟ ਨੂੰ ਸਪੁਰਦ ਕੀਤਾ ਗਿਆ ਅਤੇ ਬੱਚੀ ਦੇ ਵਾਰਸਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਸ਼੍ਰੀ ਰਾਕੇਸ਼ ਵਾਲੀਆ (ਜਿਲ੍ਹਾ ਪ੍ਰੋਗਰਾਮ ਅਫਸਰ ਬਠਿੰਡਾ), ਰਾਜਵਿੰਦਰ ਸਿੰਘ (ਲੀਗਲਕਮਪ੍ਰੋਬੇਸ਼ਨ ਅਫਸਰ), ਮੈਡਮ ਐਸ.ਐਲ ਲਾਟੀਕਾ (ਮੈਂਬਰ ਬਾਲ ਭਲਾਈ ਕਮੇਟੀ), ਹੌਲਦਾਰ ਸੁਖਮੰਦਰ ਸਿੰਘ (ਪੁਲਿਸ ਵਿਭਾਗ) ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਮੈਂਬਰ ਕਾਲਾ ਸਿੰਘ ਤੇ ਕੁਲਦੀਪ ਸਿੰਘ ਆਦਿ ਮੈਂਬਰਾਨ ਹਾਜਰ ਸਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵਿਅਕਤੀ ਨੂੰ ਇਸ ਬੱਚੀ ਜਾਂ ਉਸਦੇ ਮਾਪਿਆਂ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਜਿਲ੍ਹਾ ਬਾਲ ਸੁਰੱਖਿਆ ਦਫਤਰ, ਬਠਿੰਡਾ ਵਿੱਖੇ ਸੰਪਰਕ ਕੀਤਾ ਜਾਵੇ।

Share Button

Leave a Reply

Your email address will not be published. Required fields are marked *