ਜਿਲਾ ਸਿਹਤ ਵਿਭਾਗ ਵਲੋਂ ਦੁਕਾਨਦਾਰਾ ਦੇ ਸੈਂਪਲ ਭਰੇ

ss1

ਜਿਲਾ ਸਿਹਤ ਵਿਭਾਗ ਵਲੋਂ ਦੁਕਾਨਦਾਰਾ ਦੇ ਸੈਂਪਲ ਭਰੇ

ਰਾਜਪੁਰਾ (ਧਰਮਵੀਰ ਨਾਗਪਾਲ) ਦੁਸ਼ਹਿਰਾ ਤੇ ਦਿਵਾਲੀ ਵਰਗੇ ਤਿਉਹਾਰਾਂ ਨੂੰ ਮਦੇਨਜਰ ਰੱਖਦੇ ਹੋਏ ਕੋਈ ਵੀ ਹਲਵਾਈ ਜਾ ਦੁਕਾਨਦਾਰ ਘਟੀਆਂ ਜਾ ਡੁਪਲੀਕੇਟ ਜਿਆਦਾ ਮੁਨਾਫੇ ਵਾਲਾ ਸਮਾਨ ਜਾ ਮਿਠਾਈਆਂ ਨਾ ਵੇਚੇ ਜਿਸ ਨਾਲ ਲੋਕਾ ਦੀ ਸਿਹਤ ਨਾਲ ਖਿਲਵਾੜ ਹੋਵੇ ਨੂੰ ਮਦੇਨਜਰ ਰੱਖਦੇ ਹੋਏ ਜਿਲਾ ਪਟਿਆਲਾ ਦੇ ਸਿਹਤ ਵਿਭਾਗ ਦੇ ਮੁੱਖ ਅਫਸਰ ਡਾ. ਤਰਸ਼ੇਮ ਖੁਰਾਨਾ ਦੀ ਅਗਵਾਈ ਵਿੱਚ ਰਾਜਪੁਰਾ ਦੇ ਕਈ ਮਿਠਾਈਆਂ ਵਾਲੀਆਂ ਦੁਕਾਨਾ ਤੇ ਛਾਪੇਮਾਰੀ ਕਰਕੇ ਉਹਨਾਂ ਦੇ ਸੈਂਪਲ ਭਰੇ ਗਏ ਤੇ ਜਦੋਂ ਵੀ ਇਹਨਾਂ ਦੇ ਆਉਣ ਦੀ ਖਬਰ ਦੁਕਾਨਦਾਰਾ ਦੇ ਕੰਨਾ ਵਿੱਚ ਪਈ ਤਾਂ ਬਹੁਤ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਭੱਜ ਗਏ ਪਰ ਫਿਰ ਵੀ ਸਿਹਤ ਵਿਭਾਗ ਵਲੋਂ ਫੁਰਤੀਆਂ ਦਿਖਾਉਂਦੇ ਹੋਏ ਪੁਰਾਣਾ ਰਾਜਪੁਰਾ ਦੇ ਮਹਿੰਦਰਗੰਜ ਬਜਾਰ ਅਤੇ ਰਾਜਪੁਰਾ ਟਾਊਨ ਦੇ ਤਕਰੀਬਨ 6 ਹਲਵਾਈਆਂ ਦੇ ਸੈਂਪਲ ਭਰਕੇ ਉਹਨਾਂ ਦੀ ਜਾਂਚ ਲਈ ਚੰਡੀਗੜ ਲਬਾਰਟੀ ਵਿੱਖੇ ਭੇਜਿਆ ਅਤੇ ਇਸ ਦੀ ਜਾਣਕਾਰੀ ਫੂਡ ਸੇਫਟੀ ਅਫਸਰ ਮੈਡਮ ਗਗਨਦੀਪ ਕੌਰ ਨੇ ਪੱਤਰਕਾਰਾ ਨੂੰ ਦਸਦਿਆ ਕਿਹਾ ਕਿ ਇਹ ਚੈਕਿੰਗ ਅਭਿਆਨ ਤਿਉਹਾਰਾ ਦੇ ਮਦੇਨਜਰ ਰੱਖਕੇ ਚਲਾਇਆ ਗਿਆ ਹੈ ਤਾਂ ਕਿ ਕੋਈ ਵੀ ਦੁਕਾਨਦਾਰ ਨਕਲੀ ਅਤੇ ਘਟੀਆਂ ਕਿਸਮ ਦੀ ਮਿਠਾਈ ਨਾ ਵੇਚੇ ਤੇ ਉਹਨਾਂ ਕਿਹਾ ਕਿ ਮਿਲਾਵਟੀ ਸਮਾਨ ਨੂੰ ਬਜਾਰਾਂ ਵਿੱਚ ਆਉਣ ਤੇ ਰੋਕਣ ਲਈ ਸ਼ਹਿਰ ਦੀਆਂ ਕਈ ਦੁਕਾਨਾ ਤੇ ਸੇੈਂਪਲਿੰਗ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਗਏ ਦੁਕਾਨਦਾਰਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਜਿਲਾ ਹੈਲਥ ਅਫਸਰ ਸ੍ਰੀ ਤਰਸ਼ੇਮ ਖੁਰਾਨਾ ਨੇ ਵੀ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਉਹ ਮਿਲਾਵਟੀ ਸਮਾਨ ਨੂੰ ਨਾ ਵੇਚਣ ਅਤੇ ਉਹਨਾਂ ਕਿਹਾ ਕਿ ਕੋਈ ਵੀ ਦਲਾਲ ਕਿਸਮ ਦਾ ਵਿਅਕਤੀ ਸਾਡੇ ਮਹਿਕਮੇ ਨਾਲ ਸੈਟਲਮੈਂਟ ਕਰਾਉਣ ਦੀ ਗਲ ਕਰੇ ਤਾਂ ਉਹ ਉਸਤੋਂ ਸਾਵਧਾਨ ਰਹਿਣ ਅਤੇ ਇਸਦੀ ਰਿਪੋਰਟ ਪੁਲਿਸ ਨੂੰ ਜਰੂਰ ਕਰਨ ਤਾਂ ਕਿ ਲੋਕਾ ਨੂੰ ਚੰਗਾ ਤੇ ਵਧਿਆ ਖਾਣਪੀਣ ਵਾਲਾ ਸਮਾਨ ਮਿਲ ਸਕੇ ਤੇ ਸਾਰੇ ਲੋਕੀ ਤੰਦਰੁਸ਼ਤ ਰਹਿਣ।

Share Button