ਜਾਤੀ ਸੂਚਕ ਸ਼ਬਦ ਬੋਲਣ ‘ਤੇ ਅਕਾਲੀ ਮੰਤਰੀ ਵਿਰਸਾ ਸਿੰਘ ਵਲਟੋਹਾ ਦਾ ਫੁਕਿਆ ਪੁਤਲਾ

ss1

ਜਾਤੀ ਸੂਚਕ ਸ਼ਬਦ ਬੋਲਣ ‘ਤੇ ਅਕਾਲੀ ਮੰਤਰੀ ਵਿਰਸਾ ਸਿੰਘ ਵਲਟੋਹਾ ਦਾ ਫੁਕਿਆ ਪੁਤਲਾ
ਵਲਟੋਹਾ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ

img-20160918-wa0016ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਤਲਵੰਡੀ ਸਾਬੋ ਦੇ ਖੰਡਾ ਚੌਂਕ ਵਿੱਚ ਵਿਧਾਇਕ ਤ੍ਰਿਲੋਚਨ ਸਿੰਘ ਸੂੰਡ ਵਿਰੁੱਧ ਪੰਜਾਬ ਵਿਧਾਨ ਸਭਾ ਅੰਦਰ ਜਾਤੀ ਤੇ ਗਲਤ ਟਿੱਪਣੀ ਕਰਨ ਵਾਲੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ ਕਾਰਵਾਈ ਕਰਨ ਅਤੇ ਉਸਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਕ੍ਰਿਸਨ ਸਿੰਘ ਭਾਗੀਵਾਂਦਰ ਦੀ ਅਗਵਾਈ ਵਿੱਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਵਿਰਸਾ ਸਿੰਘ ਵਲਟੋਹਾ ਅਤੇ ਅਕਾਲੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਕਾਫੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਮੌਜੂਦ ਸਨ। ਪਾਰਟੀ ਵਰਕਰਾਂ ਅਤੇ ਆਗੂਆਂ ਅਤੇ ਵਰਕਰਾਂ ਨੇ ਵਲਟੋਹਾ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਗਈ।
ਇਸ ਮੌਕੇ ਪ੍ਰਧਾਨ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਅਜਿਹੇ ਲੋਕ ਦਲਿਤ ਵਿਰੋਧੀ ਹਨ ਅਤੇ ਇਹਨਾਂ ਦੇ ਅਜਿਹੇ ਕਾਰਨਾਮਿਆਂ ਤੋਂ ਹੀ ਸਾਫ ਹੋ ਜਾਂਦਾ ਹੈ ਕਿ ਇਹ ਲੋਕ ਕਦੇ ਪੰਜਾਬ ਦਾ ਅਤੇ ਗਰੀਬ ਲੋਕਾਂ ਦਾ ਭਲਾ ਨਹੀਂ ਸੋਚ ਸਕਦੇ।ਸ. ਕ੍ਰਿਸ਼ਨ ਨੇ ਦੱਸਿਆ ਕਿ ਵਲਟੋਹਾ ਇੱਕ ਅਪਰਾਧੀ ਵਿਅਕਤੀ ਹੈ ਜਿਸਨੇ ਅੱਤਵਾਦ ਦੌਰਾਨ ਸੱਤ ਵਿਅਕਤੀਆਂ ਦਾ ਕਤਲ ਕੀਤਾ ਸੀ। ਪੁੱਛੇ ਜਾਣ ‘ਤੇ ਪ੍ਰਧਾਨ ਨੇ ਕਿਹਾ ਕਿ ਕਿਸੇ ‘ਤੇ ਜੁੱਤੀ ਸੁੱਟਣਾ ਵੀ ਸਹੀ ਨਹੀਂ ਹੈ ਪ੍ਰੰਤੂ ਅਸਲ ਵਿੱਚ ਵਿਧਾਨ ਸਭਾ ਅੰਦਰ ਕਿਸੇ ਪ੍ਰਤੀ ਜਾਤੀ ਸਬੰਧੀ ਸ਼ਬਦ ਬੋਲਣਾ ਵੀ ਬਹੁਤ ਗ਼ਲਤ ਹੈ ਜਿਸ ਦੀ ਭੜਕਾਹਟ ਵਜੋਂ ਇਹ ਘਟਨਾ ਵਾਪਰੀ ਹੈ।
ਇਸ ਮੌਕੇ ਦਿਲਪ੍ਰੀਤ ਸਿੰਘ ਰੂਰਲ ਡਿਵੈਲਪਮੈਂਟ ਪ੍ਰਧਾਨ ਤਲਵੰਡੀ ਸਾਬੋ, ਗੋਰਾ ਸਰਾਂ, ਹਰਦੀਪ ਸਿੰਘ ਭਾਗੀਵਾਂਦਰ ਐਨ ਐਸ ਯੂ ਆਈ, ਨੈਬ ਸਿੰਘ ਸਾਬਕਾ ਸਰਪੰਚ ਗੋਲੇਵਾਲਾ, ਜਸਕਰਨ ਸਿੰਘ ਨੰਬਰਦਾਰ ਗੁਰੂਸਰ ਜਰਨਲ ਸਕੱਤਰ, ਗੁਰਪ੍ਰੀਤ ਸਿੰਘ ਆਦਿ ਇਸ ਮੋਕੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *