ਜਾਤਪਾਤ ਤੇ ਅਧਾਰਿਤ ਰਾਖਵਾਂਕਰਣ ਅਤੇ ਭ੍ਰਿਸ਼ਟਾਚਾਰ ਹੰਢਣਸਾਰ ਆਰਥਿਕ ਵਿਕਾਸ ਦੇ ਰਸਤੇ ਵਿੱਚ ਅਹਿਮ ਰੁਕਾਵਟ: ਪ੍ਰੋ. (ਡਾ.) ਆਰ. ਕੇ. ਉਪੱਲ

ss1

ਜਾਤਪਾਤ ਤੇ ਅਧਾਰਿਤ ਰਾਖਵਾਂਕਰਣ ਅਤੇ ਭ੍ਰਿਸ਼ਟਾਚਾਰ ਹੰਢਣਸਾਰ ਆਰਥਿਕ ਵਿਕਾਸ ਦੇ ਰਸਤੇ ਵਿੱਚ ਅਹਿਮ ਰੁਕਾਵਟ: ਪ੍ਰੋ. (ਡਾ.) ਆਰ. ਕੇ. ਉਪੱਲ

download-1ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਉਸ ਦੇਸ਼ ਦੀ ਆਰਥਿਕ ਵਿਕਾਸ ਦੀ ਦਰ ਤੋਂ ਲੱਗਦੀ ਹੈ। ਕਿਸੇ ਦੇਸ਼ ਦੇ ਆਰਥਿਕ ਵਿਕਾਸ ਨੂੰ ਕਈ ਆਰਥਿਕ ਤੇ ਗੈਰਆਰਥਿਕ ਤੱਤ ਪ੍ਰਭਾਵਿਤ ਕਰਦੇ ਹਨ। ਕਈ ਇਨ੍ਹਾਂ ਵਿਚੋਂ ਆਰਥਿਕ ਵਿਕਾਸ ਲਈ ਲਾਹੇਵੰਦ ਸਾਬਤ ਹੁੰਦੇ ਹਨ ਅਤੇ ਕਈ ਰਸਤੇ ਵਿੱਚ ਰੋੜਾ ਬਣ ਜਾਂਦੇ ਹਨ। ਇਸ ਸਮੇਂ ਲਗਭਗ ਭਾਰਤ ਦੇ ਹਰ ਇੱਕ ਵਿਭਾਗ ਵਿੱਚ ਭਾਵੇਂ ਉਹ ਸਰਕਾਰੀ ਹੈ ਜਾਂ ਗੈਰਸਰਕਾਰੀ, ਜਾਤਪਾਤ ਤੇ ਅਧਾਰਿਤ ਰਾਖਵਾਂਕਰਣ ਅਤੇ ਭ੍ਰਿਸ਼ਟਾਚਾਰ ਨੇ ਹੰਢਣਸਾਰ ਵਿਕਾਸ ਦਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਭਾਰਤ ਜੋ ਇਸ ਸਮੇਂ ਵਿਸ਼ਵ ਵਿੱਚ ਸੁਪਰਪਾਵਰ ਬਣਨ ਦੇ ਸੁਪਨੇ ਲੈ ਰਿਹਾ ਹੈ ਸ਼ਾਇਦ ਇਹ ਇੱਕ ਸੁਪਨਾ ਹੀ ਹੈ ਕਿਉਂਕਿ ਹਰ ਪਾਸੇ ਭ੍ਰਿਸ਼ਟਾਚਾਰ, ਬੇਈਮਾਨੀ, ਅਤੇ ਜਾਤਪਾਤ, ਧਰਮ, ਲਿੰਗ ਤੇ ਅਧਾਰਿਤ ਰਾਖਵੇਂਕਰਣ ਦਾ ਬੋਲਬਾਲਾ ਹੈ। ਸਾਡੇ ਦੇਸ਼ ਵਿੱਚ ਅੱਜ ਕਲ੍ਹ 50 ਫੀਸਦੀ ਤੋਂ ਜਿਆਦਾ ਸਰਕਾਰੀ, ਗੈਰਸਰਕਾਰੀ ਨੌਕਰੀਆਂ ਅਤੇ ਵੱਖਵੱਖ ਕੋਰਸਾਂ ਵਿੱਚ ਦਾਖਲਾ ਜਾਤਪਾਤ, ਧਰਮ ਅਤੇ ਲਿੰਗ ਤੇ ਅਧਾਰਿਤ ਹੈ। ਮੰਡਲ ਕਮਿਸ਼ਨ ਦੀਆਂ ਰਾਖਵਾਂਕਰਨ ਪ੍ਰਤੀ ਦਿੱਤੀਆਂ ਸਿਫਾਰਸ਼ਾਂ ਅੱਜ ਭਾਰਤ ਅੰਦਰ ਖੁਸ਼ੀ ਦੀ ਲਹਿਰ ਜ਼ਰੂਰ ਫੈਲਾ ਰਹੀਆਂ ਹਨ। ਪਰ ਜਨਰਲ ਕੈਟਾਗਿਰੀ ਦੇ ਲੋਕਾਂ ਵਿੱਚ ਈਰਖਾ, ਹੀਣਭਾਵਨਾ ਅਤੇ ਗੁੱਸਾ ਪੈਦਾ ਕਰ ਰਹੀਆਂ ਹਨ। ਉਹਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਜਾਤਪਾਤ ਦਾ ਬੋਲਬਾਲਾ ਘੱਟ ਰਿਹਾ ਹੈ ਪਰ ਰਾਖਵਾਂਕਰਨ ਜਾਤਪਾਤ, ਲਿੰਗ, ਧਰਮ ਆਦਿ ਦੇ ਆਧਾਰ ਤੇ ਕਿਉਂ ਤੇਜੀ ਨਾਲ ਵੱਧ ਰਿਹਾ ਹੈ? ਇੱਕ ਸਰਵੇਂ ਦੇ ਅਨੁਸਾਰ ਭਾਰਤ ਦੇ ਵੱਖਵੱਖ ਰਾਜਾਂ ਵਿੱਚ ਅਨੁਸੂਚਿਤ ਅਤੇ ਪੱਛੜੀਆਂ ਸ਼ੇ੍ਰਣੀਆਂ ਦੀਆਂ ਆਰਥਿਕ ਹਾਲਤਾਂ ਵਿੱਚ ਕੋਈ ਵਾਧਾ ਨਹੀ ਹੋਇਆ ਹੈ। ਬਲਕਿ ਰਾਜਨੀਤਿਕ ਲੋਕਾਂ ਨੂੰ ਵੰਡੋਂ ਅਤੇ ਰਾਜ ਕਰੋ ਦੀ ਨੀਤੀ ਲਾਗੂ ਕਰਨ ਦਾ ਮੋਕਾ ਜਰੂਰ ਮਿਲਿਆ ਹੈ। ਲੀਡਰ ਲੋਕ ਇਸ ਦਾ ਖੂਬ ਫਾਇਦਾ ਉਠਾਂਉਦੇ ਹਨ। ਕਈ ਵਾਰ ਤਾਂ ਅਜਿਹੇ ਆਧਾਰ ਤੇ ਕੀਤੇ ਗਏ ਰਾਖਵੇਂਕਰਣ ਨਾਲ ਕਈ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਦੰਗੇ ਪੈਦਾ ਹੋ ਜਾਂਦੇ ਹਨ ਜਿਵੇਂ ਕਿ ਹਰਿਆਣਾ ਵਿੱਚ ਜਾਟਾਂ ਦਾ ਅੰਨਦੋਲਣ ਅਤੇ ਗੁਜਰਾਤ ਵਿੱਚ ਪੈਦਾ ਹੋਏ ਦੰਗੇ ਕਾਰਨਾਂ ਕਰਕੇ ਸਰਕਾਰ ਵੱਲੋਂ ਫੌਜ ਵੀ ਬੁਲਾਉਣੀ ਪਈ ਸੀ।

ਇੱਕ ਪਾਸੇ ਵੱਖਵੱਖ ਪੱਛੜੀਆਂ ਜਾਤਾਂ ਵਿੱਚ ਆਪਣੇਆਪ ਨੂੰ ਅਨੁਸੂਚਿਤ ਜਾਤੀ ਵਿੱਚ ਸ਼ਾਮਿਲ ਹੋਣ ਲਈ ਹੋੜ ਮੱਚੀ ਹੋਈ ਹੈ, ਦੂਸਰੇ ਪਾਸੇ ਆਰਥਿਕ ਤੌਰ ਤੇ ਮਾੜੇ ਹਲਾਤਾਂ ਵਿੱਚ ਗੁਜ਼ਰ ਰਹੇ ਜਨਰਲ ਵਰਗ ਦੇ ਲੋਕਾਂ ਵਲੋਂ ਆਰਥਿਕ ਅਧਾਰ ਨੂੰ ਮੁੱਖ ਰੱਖ ਕੇ ਰਾਖਵੇਂਕਰਨ ਦੀ ਮੰਗ ਪੂਰੀ ਤਰਾਂ ਜ਼ੋਰ ਫੜਨ ਲੱਗੀ ਹੈ। ਪੰਜਾਬ ਦੇ ਜਨਰਲ ਕੈਟਾਗਿਰੀ ਦੇ ਲੋਕ ਜੋ ਪਹਿਲਾਂ ਆਪਣੇ ਵੱਖਵੱਖ ਵਰਗਾਂ ਜਿਵੇਂ ਬ੍ਰਾਹਮਣ, ਅਰੋੜਾ, ਖੱਤਰੀ, ਜੱਟ, ਅਗਰਵਾਲ ਵਿੱਚ ਵੰਡੇ ਹੋਏ ਹੋਣ ਕਾਰਨ ਵੱਖਵੱਖ ਰਾਜਨੀਤਿਕ ਪਾਰਟੀਆਂ ਨੇ ਇਨ੍ਹਾਂ ਨੂੰ ਅਣਦੇਖਿਆ ਕੀਤਾ, ਅਤੇ ਇਹ ਅੱਜ ਪ੍ਰੇਸ਼ਾਨ ਅਤੇ ਨਿਰਾਸ਼ਾ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ। ਸਿਆਸੀ ਪਾਰਟੀਆਂ ਵਿੱਚ ਮੌਜੂਦ ਜਨਰਲ ਵਰਗ ਦੇ ਲੋਕ ਚੋਣਾਂ ਵੇੇਲੇ ਇਨ੍ਹਾਂ ਨੂੰ ਵਰਤ ਕੇ ਤੁਰਦੇ ਬਣਦੇ ਹਨ। ਜਿਸਦਾ ਸਭ ਤੋਂ ਵੱਡਾ ਨੁਕਸਾਨ ਇਨ੍ਹੇ ਵਰਗਾਂ ਵਿੱਚ ਮੌਜੂਦ ਆਰਥਿਕ ਰੂਪ ਵਿੱਚ ਕਮਜੋਰ ਲੋਕਾਂ ਨੂੰ ਸਹਿਣਾ ਪੈਂਦਾ ਹੈ। ਜਨਰਲ ਵਰਗ ਕਿਸੇ ਵੀ ਭਾਈਚਾਰੇ ਨੂੰ ਮਿਲਣ ਵਾਲੀਆਂ ਸਹੂਲਤਾਂ ਖਿਲਾਫ ਨਹੀਂ ਸਗੋਂ ਸਾਰਿਆ ਨੂੰ ਸਹੂਲਤਾਂ ਸਹੀ ਅਤੇ ਆਰਥਿਕ ਆਧਾਰ ਤੇ ਜਰੂਰਤਮੰਦ ਲੋਕਾਂ ਨੂੰ ਮਿਲਣੀਆਂ ਚਾਹੀਦੀਆ ਹਨ। ਜੇਕਰ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਆਰਥਿਕ ਰੂਪ ਵਿੱਚ ਕਮਜ਼ੋਰ ਲੋਕਾਂ ਦਾ ਗੁੱਸਾ ਜੇਕਰ ਆਉਣ ਵਾਲੀਆਂ ਵਿਧਾਨ ਸਭਾਂ ਚੋਣਾਂ ਦੌਰਾਨ ਮੁੱਖ ਸਿਆਸੀ ਪਾਰਟੀਆਂ ਵਿਰੁੱਧ ਵਰਤਿਆਂ ਗਿਆ ਤਾਂ ਪੰਜਾਬ ਦੀ ਸਿਆਸੀ ਤਸਵੀਰ ਵੀ ਬਦਲ ਸਕਦੀ ਹੈ, ਜਿਸ ਨੂੰ ਲੈ ਕੇ ਅਕਾਲੀਭਾਜਪਾ ਦੇ ਨਾਲਨਾਲ ਕਾਂਗਰਸ ਦੀਆਂ ਚਿੰਤਾਵਾਂ ਵਿੱਚ ਵੀ ਵਾਧਾ ਹੋਇਆ ਹੈ। ਸਰਕਾਰਾਂ ‘ਪਾੜੋਂ ਅਤੇ ਰਾਜ ਕਰੋ’ ਦੀ ਨੀਤੀ ਅਤੇ ਆਪਣੇ ਨਿੱਜੀ ਸੁਆਰਥਾ ਨੂੰ ਛੱਡ ਕੇ ਆਰਥਿਕ ਆਧਾਰ ਤੇ ਰਾਖਵਾਂਕਰਨ ਨੂੰ ਲਾਗੂ ਕਰਨ ਲਈ ਪਹਿਲ ਕਦਮੀ ਕਰੇ। ਜੇਕਰ ਸਰਕਾਰਾਂ ਨੇ ਅਜਿਹਾ ਨਾ ਕੀਤਾ, ਤਾਂ ਉਹ ਦਿਨ ਦੂਰ ਨਹੀਂ ਜਦੋ ਲੋਕਾਂ ਦੇ ਅੱਗੇ ਸਰਕਾਰਾਂ ਨੂੰ ਸਿਰ ਝੁਕਾਉਣਾ ਪਵੇਗਾ।
ਰਾਖਵੇਂਕਰਨ ਦਾ ਆਧਾਰ ਆਰਥਿਕ ਹੋਣਾ ਚਾਹੀਦਾ ਹੈ ਜਾਤਪਾਤ, ਧਰਮ ਜਾਂ ਲਿੰਗ ਤੇ ਆਧਾਰਿਤ ਨਹੀਂ। ਅਗਰ ਸਰਕਾਰ ਨੇ ਜਾਤਪਾਤ ਜਾਂ ਧਰਮ ਤੇ ਅਧਾਰਿਤ ਫਾਇਦਾ ਦੇਨਾ ਹੈ ਤਾਂ ਇਹਨ੍ਹਾਂ ਨੂੰ ਸਪੈਸ਼ਲ ਟ੍ਰੇਨਿੰਗ ਵਿੱਤੀ ਸਹਾਇਤਾ ਆਦਿ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਇਹ ਜਨਰਲ ਵਰਗ ਨੂੰ ਚੁੰਬਣਗੀਆਂ ਨਹੀ ਬਲਕਿ ਅਜਿਹਾ ਕਰਨ ਨਾਲ ਦੇਸ਼ ਦੇ ਆਰਥਿਕ ਵਿਕਾਸ ਤੇ ਚੰਗਾ ਪ੍ਰਭਾਵ ਪਵੇਗਾ ਅਤੇ ਈਰਖਾ ਦੀ ਭਾਵਨਾ ਵੀ ਘਟੇਗੀ।
ਨੇਤਾ ਅਤੇ ਅਫਸਰ ਨਹੀਂ ਪੈਣ ਦਿੰਦੇ ਭ੍ਰਿਸ਼ਟਾਚਾਰ ਨੂੰ ਠੱਲ। ਆਰਥਿਕ ਵਿਕਾਸ ਦੇ ਰਸਤੇ ਵਿਚ ਅਹਿਮ ਰੋਲ ਅਦਾ ਕਰਦੀ ਹੈ, ਬੇਈਮਾਨੀ ਤੇ ਭ੍ਰਿਸ਼ਟਾਚਾਰ। ਭਾਰਤ ਦਾ ਨਾਮ ਵਿਸ਼ਵ ਵਿੱਚ ਭ੍ਰਿਸ਼ਟ ਦੇਸ਼ਾਂ ਵਿਚ ਬਹੁਤ ਅੱਗੇ ਆਉਂਦਾ ਹੈ। ਸਰਕਾਰੀ ਕੰਮਾਂ ਵਿਚ 67% ਹਿੱਸਾ ਨੀਚੇੇ ਤੋਂ ਲੈ ਕੇ ਉੱਪਰ ਤੱਕ ਮੰਤਰੀਸੰਤਰੀ ਹੀ ਛੱਕ ਜਾਂਦੇ ਹਨ। ਨੇਤਾਵਾਂ ਦੇ ਢਿੱਡ ਅਜੇ ਵੀ ਨਹੀਂ ਭਰ ਰਹੇ। ਪੂਰਾ ਦੇਸ਼ ਲੁੱਟਲੁੱਟ ਇਨ੍ਹਾਂ ਨੇ ਖਾ ਲਿਆ ਹੈ। ਜਿਹੜਾ ਭੁੱਖਾ ਨੰਗਾ ਬੰਦਾਂ ਸਿਰਆਸਤ ਵਿਚ ਪੈਰ ਰੱਖ ਲੈਂਦਾ ੳਸ ਦੇ ਚੁਣੇ ਜਾਣ ਤੇ ਉਸ ਦੇ ਸਾਰੇ ਪਰਿਵਾਰ, ਰਿਸ਼ਤੇਦਾਰਾਂ ਦੇ, ਯਾਰਾਂ ਬੇਲੀਆਂ ਦੇ ਵਾਰਨਿਆਰੇ ਹੋ ਜਾਂਦੇ ਹਨ। ਜੇਕਰ ਪੰਜ ਸੱਤ ਸਾਲਾਂ ਬਾਅਦ ਇਨ੍ਹਾਂ ਦੀ ਪ੍ਰਾਪਟੀ ਦੇਖੀ ਜਾਏ ਤਾਂ ਖੁਦਬਖੁਦ ਹੀ ਪਤਾ ਚੱਲ ਜਾਵੇਗਾ ਕਿ ਇਹ ਕਿਨ੍ਹੇ ਕੁ ਈਮਾਨਦਾਰ ਹਨ। ਵੋਟਾਂ ਲੈਣ ਸਮੇਂ ਤਾ ਇਹ ਕਹਿੰਦੇ ਹਨ ਕਿ ‘ਰਾਜ ਨਹੀਂ ਸੇਵਾ’ ਪਰ ਅਸੀਲਅਤ ਅਸੀਂ ਸਾਰੇ ਜਾਣਦੇ ਹਾਂ। ਲੋਕ ਹੁਣ ਜਾਣਦੇ ਹਨ ਕਿ ਸੇਵਾ ਤਾਂ ਫਕੀਰ ਬਣ ਕੇ ਹੁੰਦੀ ਹੈ ਨੇਤਾਂ ਬਣ ਕੇ ਤਾਂ ਬੇਈਮਾਨੀ ਹੀ ਹਿੱਸੇ ਲੱਗਦੀ ਹੈ। ਕੋੜਾ ਸੱਚ ਇਹ ਕਿ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਇੱਕ ਪਾਸੇ ਬੇਈਮਾਨ ਅਤੇ ਭ੍ਰਿਸ਼ਟਾਚਾਰ ਸਿਆਸਤਦਾਨਾਂ ਅਤੇ ਦੂਜੇ ਪਾਸੇ ਕੁਝ ਅਫਸਰਸ਼ਾਹੀ ਨੇ ਇਸ ਦੇਸ਼ ਦਾ ਬੇੜਾ ਗਰਕ ਕਰ ਛੱਡਿਆ। ਲੋਕਾਂ ਅਤੇ ਬੱਚਿਆਂ ਨੂੰ ਇਹ ਮੱਤਾ ਦਿੰਦੇ ਹਨ ਪਰ ਆਪਣੀ ਪੀੜੀ ਥੱਲੇ ਸੋਟਾ ਨਹੀਂ ਮਾਰਦੇ। ਕਿ ਉਹ ਆਪ ਕਿੰਨੇ ਕੁ ਇਮਾਨਦਾਰ ਹਨ। ਲੀਡਰਾਂ ਨੇ ਆਪਣੇ ੲੰਜੇਟ ਪਾਲੇ ਹੋਏ ਹਨ ਤੇ ਉਹ ਉਸੇ ਹੀ ਸਿਫ਼ਾਰਸੀ ਦਾ ਕੰਮ ਕਰਦੇ ਹਨ। ਜਿਹੜੀ ਸਿਫ਼ਾਰਸ ਦੁੱਧ ਪੀਂਦੀ ਲੱਗਦੀ ਹੈ, ਸੁੱਕੀ ਸਿਫਾਰਸ਼ ਤਾਂ ਉਨ੍ਹਾਂ ਨੂੰ ਵਗਾਂਰ ਹੀ ਲੱਗਦੀ ਹੈ, ਭਾਰਤ ਵਿਚ ਸੁਰੇਸ਼ ਕਲਾਮਾੜੀ ਨੇ 70,000 ਕਰੋੜ ਦਾ ਕੋਮਨਵੈਲਥ ਖੇਡਾਂ ਵਿੱਚ ਬੇਈਮਾਨੀ ਕੀਤੀ, ਲਾਲੂ ਪ੍ਰਸ਼ਾਦ ਯਾਦਵ ਨੇ ਪਸੂ ਚਾਰ ਘੁਟਾਲੇ ਵਿਚ 950 ਕਰੋੜ ਦੀ, ਰਾਮਾ ਲੀਗਾ ਰਾਜੂ ਨੇ ਸਤਿਨਮ ਕੇਸ ਵਿੱਚ 14,000 ਕਰੋੜ ਦੀ ਠੱਗੀ ਮਾਰੀ। ਇਸੇ ਤਰ੍ਹਾਂ 2ਜੀ ਘੁਟਾਲਾ, ਸਟੈਪ ਪੇਪਰ ਘੁਟਾਲਾ ਅਤੇ ਭਾਰਤ ਵਿਚ ਤਾਂ ਘੁਟਾਲੇ ਹੀ ਘੁਟਾਲੇ ਨੇ।
ਜੇਕਰ ਭ੍ਹਿਸ਼ਟਾਚਾਰ, ਬੇਈਮਾਨੀ ਨੂੰ ਰੋਕਣਾ ਹੈ ਤਾਂ ਇਹ ਪ੍ਰਰਣ ਕਰਨਾ ਪਵੇਗਾ ਕਿ “ਨਾ ਰਿਸ਼ਵਤ ਦੇਵਾਂਗੇ ਅਤੇ ਨਾ ਹੀ ਰਿਸ਼ਵਤ ਲਵਾਂਗੇਂ ਅਤੇ ਨਾ ਹੀ ਲੈਣ ਦੇਵਾਗਂੇ”। ਇਸ ਦੇ ਲਈ ਸਿੱਖਿਆ ਦਾ ਪ੍ਰਸਾਰ ਕੀਤਾ ਜਾਵੇ ਜਿਵੇਂ ਕਿ ਕੇਰਲਾ ਜਿੱਥੇ ਕਿ ਸਾਰੇ ਹੀ ਲੋਕ ਪੜ੍ਹੇ ਲਿਖੇ ਹਨ। ਇਸ ਲਈ ਭ੍ਰਿਸ਼ਟਾਚਾਰ ਬਹੁਤ ਹੀ ਘੱਟ ਹੈ ਸਰਕਾਰ ਪੂਰੀਆਂ ਨੌਕਰੀਆਂ ਦੇਵੇ ਪੂਰੀ ਤਨਖਾਹ ਦੇਵੇ ਅਤੇ ਰਿਸ਼ਵਤ ਲੈਂਦੇ ਪਕੜੇ ਗਏ ਵਿਅਕਤੀ ਨੂੰ ਉਸੇ ਹੀ ਤਰੀਕੇ ਰਾਂਹੀ ਸਜਾ ਦਿੱਤੀ ਜਾਵੇ ਜਿਸ ਤਰੀਕੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਭ੍ਰਿਸ਼ਟ ਮੰਤਰੀ ਨੂੰ ਦਿੱਤੀ। ਪਰ ਸਾਡੇ ਪੰਜਾਬ ਵਿੱਚ ਅੱਜ ਅਨੇਕਾਂ ਮੰਤਰੀਆਂ ਉਪਰ ਅਤੇ ਅਫ਼ਸਰਾ ਉਪਰ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ ਪਰ ਉਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਕਿਉਂਕਿ ਵੱਡੇਵੱਡੇ ਮੰਤਰੀਆਂ ਦਾ ਅਸ਼ੀਰਵਾਦ ਉਨ੍ਹਾ ਨੂੰ ਪ੍ਰਾਪਤ ਹੈ।
ਇਨਾਂ ਸੰਥ ਭਾਰਤ ਦੇਸ਼ ਦਨੀਆਂ ਦੀ ਮਤ ਤੋਂ ਵੱਡੀ ਸ਼ਕਤੀ ਕਾਇਨਾਤ ਨੇ ਇਸ ਨੂੰ ਦਿੱਤੀ ਹੋਈ ਹੈ ਕੇ ਇਹ ਦੁਨੀਆਂ ਤੇ ਸਵਰਗ ਬਣ ਸਕਦਾ ਹੈ।
ਜਿੰਨੀ ਦੇਰ ਤੱਕ ਜਾਤਪਾਤ ਤੇ ਅਧਾਰਤ ਰਾਖਵਾਕਰਨ ਬੰਦ ਨਹੀਂ ਹੁੰਦਾ ਅਤੇ ਆਰਥਿਕ ਹਾਲਤਾਂ ਨੂੰ ਆਧਾਰ ਨਹੀਂ ਬਣਾਇਆ ਜਾਂਦਾ, ਰਾਜਨੀਤਿਕ ਲੋਕ ਆਪਣੇ ਸੁਆਰਥਾਂ ਨੂੰ ਨਹੀਂ ਤਿਆਗਦੇ ਉਤਨੀ ਦੇਰ ਤੱਕ ਇਹ ਰਾਖਵਾਕਰਨ ਭਾਰਤ ਦੇ ਆਰਥਿਕ ਵਿਕਾਸ ਵਿੱਚ ਇਕੱਠੇ ਦਾ ਕੰਮ ਹੀ ਕਰੇਗਾ। ਇਸੇ ਹੀ ਤਰੀਕੇ ਰਾਹੀਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਰਕਾਰ ਅੱਗੇ ਆਵੇ। ਟਗਾਹ ਸਰਕਾਰ ਈਮਾਨਦਾਰ ਦਾ ਇਹ ਕਾਰਨ ਬਣ ਤਾਂ ਲੋਕ ਆਪਣੇ ਆਪ ਹੀ ਨਹੀਂ ਰਸਤੇ ਤੇ ਚੱਲ ਪੈਣਗੇ।
ਬਿਨਾਂ ਸ਼ੱਕ ਭਾਰਤ ਦੇਸ਼ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਜਿੰਨੇ ਕੁਦਰਤੀ ਵਸੀਲੇ ਅਤੇ ਜ਼ੋਰਦਾਰ ਮਨੁੱਖ ਸ਼ਕਤੀ ਕਾਇਨਾਤ ਨੇ ਇਸ ਨੂੰ ਦਿੱਤੀ ਹੋਈ ਹੈ ਕਿ ਇਥੇ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਨਾ ਹੋਵੇ ਤਾਂ ਸੱਚ ਪੁੱਛੇ ਇਹ ਦੁਨੀਆਂ ‘ਤੇ ਸਵਰਗ ਬਣ ਸਕਦਾ ਹੈ।
ਜਿੰਨੀ ਦੇਰ ਤੱਕ ਜਾਤਪਾਤ ਤੇ ਆਧਾਰਤ ਰਾਖਵੇਂਕਰਣ ਬੰਦ ਨਹੀਂ ਹੁੰਦਾ ਅਤੇ ਆਰਥਿਕ ਹਾਲਤਾਂ ਨੂੰ ਆਧਾਰ ਨਹੀਂ ਬਣਾਇਆ ਜਾਂਦਾ, ਰਾਜਨੀਤਿਕ ਲੋਕ ਆਪਣੇ ਸੁਆਰਥਾਂ ਨੂੰੰ ਨਹੀਂ ਤਿਆਗਦੇ ਉਤਨੀ ਦੇਰ ਤੱਕ ਇਹ ਰਾਖਵਾਂਕਰਣ ਭਾਰਤ ਦੇ ਆਰਥਿਕ ਵਿਕਾਸ ਵਿੱਚ ਇੱਕ ਇੱੜਕੇ ਦਾ ਕੰਮ ਹੀ ਕਰੇਗਾ। ਇਸੇ ਹੀ ਤਰੀਕੇ ਰਾਹੀਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਰਕਾਰ ਅੱਗੇ ਆਵੇ। ਅਗਰ ਸਰਕਾਰ ਈਮਾਨਦਾਰੀ ਦਾ ਇੱਕ ਮਾਡਲ ਬਣੇ ਤਾਂ ਲੋਕ ਆਪਣੇ ਆਪ ਹੀ ਸਹੀ ਰਸਦੇ ਤੇ ਚੱਲ ਪੈਣਗੇ।

img-20161014-wa0016ਪ੍ਰੋ. ਡਾ. ਆਰ ਕੇ ਉਪੱਲ  (ਡੀ.ਲਿੱਟ.)
ਮੁੱਖੀ ਅਰਥਸ਼ਾਸ਼ਤਰ ਵਿਭਾਗ
ਡੀ.ਏ.ਵੀ. ਕਾਲਜ, ਮਲੋਟ
ਮੋ. 9478909640  

rkuppal_mlt@yahoo.com

Share Button

Leave a Reply

Your email address will not be published. Required fields are marked *