ਜ਼ਿਲ੍ਹਾ ਮੀਡੀਆ ਕਲੱਬ ਦੀ ਹੋਈ ਚੋਣ; ਜਗਦੀਸ਼ ਬਾਂਸਲ ਸਰਵਸੰਮਤੀ ਨਾਲ ਚੁਣੇ ਗਏ ਜ਼ਿਲ੍ਹਾ ਪ੍ਰਧਾਨ

ss1

ਜ਼ਿਲ੍ਹਾ ਮੀਡੀਆ ਕਲੱਬ ਦੀ ਹੋਈ ਚੋਣ; ਜਗਦੀਸ਼ ਬਾਂਸਲ ਸਰਵਸੰਮਤੀ ਨਾਲ ਚੁਣੇ ਗਏ ਜ਼ਿਲ੍ਹਾ ਪ੍ਰਧਾਨ

img-20161120-wa0044ਮਾਨਸਾ 20 ਨਵੰਬਰ (ਰੀਤਵਾਲ) ਮੀਡੀਆ ਕਲੱਬ ਜ਼ਿਲ੍ਹਾ ਮਾਨਸਾ ਦੀ ਮਹੀਨਾਵਾਰ ਮੀਟਿੰਗ ਬੱਚਤ ਭਵਨ ਮਾਨਸਾ ਵਿਖੇ ਜਗਦੀਸ਼ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਟੇਸ਼ਨਾ ਮਾਨਸਾ,ਝੁਨੀਰ, ਸਰਦੂਲਗੜ੍ਹ ,ਬੋਹਾ,ਬੁਢਲਾਡਾ, ਬਰੇਟਾ, ਭੀਖੀ, ਜੋਗਾ ਆਦਿ ਤੋਂ ਵੱਡੀ ਗਿਣਤੀ ਵਿੱਚ ਪੱਤਰਕਾਰਾ ਨੇ ਭਾਗ ਲਿਆ। ਮੀਟਿੰਗ ਦੌਰਾਨ ਪੱਤਰਕਾਰਾ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾ ਸਮੱਸਿਆਵਾ ਦੇ ਹੱਲ ਲਈ ਖੁੱਲ ਕੇ ਚਰਚਾ ਕੀਤੀ ਗਈ। ਇਸ ਮੌਕੇ ਮੀਡੀਆ ਕਲੱਬ ਜ਼ਿਲ੍ਹਾ ਮਾਨਸਾ ਲਈ ਪਹਿਲਾਂ ਕੰਮ ਕਰ ਰਹੀ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਨੂੰ ਭੰਗ ਕਰਕੇ ਨਵੇ ਸਿਰੇ ਤੋਂ ਜ਼ਿਲ੍ਹਾ ਅਹੁੱਦੇਦਾਰਾ ਦੀ ਚੋਣ ਕਰਵਾਈ ਗਈ ਜਿਸ ਵਿੱਚ ਸਰਵ ਸੰਮਤੀ ਨਾਲ ਜਗਦੀਸ਼ ਬਾਂਸਲ ਜ਼ਿਲ੍ਹਾ ਪ੍ਰਧਾਨ, ਪ੍ਰਿਤਪਾਲ ਸਿੰਘ ਸਰਪ੍ਰਸਤ, ਗੁਰਜੀਤ ਸੀਂਹ ਸੀਨੀਅਰ ਮੀਤ ਪ੍ਰਧਾਨ, ਵਿਜੈ ਬਾਂਸਲ ਮੀਤ ਪ੍ਰਧਾਨ, ਨਛੱਤਰ ਸਿੰਘ ਰਾਠੀ ਮੁੱਖ ਸਲਾਹਕਾਰ, ਚਤਰ ਸਿੰਘ ਬੁਢਲਾਡਾ ਸਕੱਤਰ, ਤਰਸੇਮ ਸਿੰਘ ਫਰੰਡ ਪ੍ਰੈਸ ਸਕੱਤਰ ਚੁਣੇ ਗਏ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਟੇਸ਼ਨਾ ਤੋਂ ਮੈਂਬਰ ਲੈ ਕੇ ਜ਼ਿਲ੍ਹਾ ਕਾਰਜਕਰਨੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਸਰਵਸੰਮਤੀ ਨਾਲ ਬਿੰਦਰ ਰੀਤਵਾਲ, ਗੁਰਸੇਵਕ ਅਕਲੀਆ, ਭੂਸ਼ਣ ਗਰਗ, ਡੀ.ਪੀ. ਜਿੰਦਲ, ਬਿੰਦਰ ਵਾਸੀ, ਜੀ.ਐੱਮ. ਅਰੋੜਾ, ਬਲਜੀਤਪਾਲ, ਜਗਸੀਰ ਸਿੰਘ ਬਿੱਲੂ ਜ਼ਿਲ੍ਹਾ ਕਾਰਜਕਰਨੀ ਕਮੇਟੀ ਦੇ ਮੈਂਬਰ ਚੁਣੇ ਗਏ।ਇਸ ਮੌਕੇ ਕ੍ਰਿਸ਼ਨ ਭੋਲਾ ਬਰੇਟਾ ,ਜੁਗਰਾਜ ਚਹਿਲ,ਨਵਜੀਤ ਸਰ੍ਹਾਂ, ਨਰੇਸ਼ ਜਿੰਦਲ, ਹਰਮੇਸ਼ ਸਿੰਗਲਾਂ, ਵਿਜੈ ਬਾਂਸਲ, ਚਤਰ ਸਿੰਘ, ਚਰਨਦਾਸ, ਰਮੇਸ਼ ਮਿੱਤਲ, ਬਲਜਿੰਦਰ ਬਾਵਾ, ਵਿਨੋਦ ਜੈਨ, ਜੀ.ਐੱਮ.ਅਰੋੜਾ ਬਿੰਦਰ ਰੀਤਵਾਲ, ਜਤਿੰਦਰ ਕੁਮਾਰ ਰਿੰਕੂ, ਵਿਪਨ ਗੋਇਲ, ਰਣਜੀਤ ਗਰਗ, ਨਰਾਇਣ ਗਰਗ, ਅਸ਼ੋਕ ਕੁਮਾਰ, ਨਛੱਤਰ ਸਿੰਘ ਕਾਨਗੜ੍ਹ, ਪੰਕਜ ਰਾਜੂ, ਅਮਿਤ ਜਿੰਦਲ, ਨਰੇਸ਼ ਰਿੰਪੀ, ਗੁਰਮੇਲ ਭੰਮਾ, ਸੁਖਜਿੰਦਰ ਸਿੰਘ, ਲਛਮਣ ਸਿੱਧੂ, ਮਨਦੀਪ ਦਾਨੇਵਾਲਾ, ਮਨਿੰਦਰ ਦਾਨੇਵਾਲਾ, ਬਿੰਦਰ ਵਾਸੀ, ਬੀਰਬਲ ਧਾਲੀਵਾਲ, ਕੁਲਦੀਪ ਧਾਲੀਵਾਲ, ਤਰਸੇਮ ਫਰੰਡ, ਭੂਸ਼ਣ ਗਰਗ, ਗੁਰਜੰਟ ਸਿੰਘ, ਜ਼ਸਪਾਲ ਸਿੰਘ ਜੱਸੀ, ਸਿਕੰਦਰ ਸਿੰਘ ਤੋਂ ਇਲਾਵਾ ਹੋਰ ਪੱਤਰਕਾਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Share Button

Leave a Reply

Your email address will not be published. Required fields are marked *