ਜਸਵਿੰਦਰ ਸਿੰਘ ਘਾਰੂ ਐਸ.ਪੀ.(ਐੱਚ.) ਨਿਯੁਕਤ

ਜਸਵਿੰਦਰ ਸਿੰਘ ਘਾਰੂ ਐਸ.ਪੀ.(ਐੱਚ.) ਨਿਯੁਕਤ

25-10gholia01ਬਾਘਾ ਪੁਰਾਣਾ, 25 ਅਕਤੂਬਰ (ਕੁਲਦੀਪ ਘੋਲੀਆ/ਸਭਾਜੀਤ ਪੱਪੂ)- ਪੰਜਾਬ ਸਰਕਾਰ ਨੇ ਸ.ਜਸਵਿੰਦਰ ਸਿੰਘ ਘਾਰੂ ਨੂੰ ਐਸ.ਪੀ.(ਐੱਚ) ਮੋਗਾ ਤੋਂ ਐਸ.ਪੀ.(ਐੱਚ) ਫਰੀਦਕੋਟ ਨਿਯੁਕਤ ਕੀਤਾ ਹੈ । ਸ. ਜਸਵਿੰਦਰ ਸਿੰਘ ਘਾਰੂ ਨੇ ਲੰਬਾ ਸਮਾਂ ਨਿਹਾਲ ਸਿੰਘ ਵਾਲਾ ਅਤੇ ਮੋਗਾ ਤੋਂ ਬਤੌਰ ਡੀ.ਐਸ.ਪੀ. ਅਤੇ ਫੇਰ ਐਸ.ਪੀ. (ਐੱਚ) ਵਜੋਂ ਲੋਕਾਂ ਦੀ ਸੇਵਾ ਕੀਤੀ । ਉਹ ਇਮਾਨਦਾਰ, ਨਿੱਡਰ ਅਤੇ ਇਨਸਾਫਪਸੰਦ ਅਫਸਰ ਵਜੋਂ ਜਾਣੇ ਜਾਦੇ ਹਨ । ਜਦੋਂ ਵੀ ਹਲਕੇ ਅੰਦਰ ਕੋਈ ਅਣਸੁਖਾਵੀ ਘਟਨਾਂ ਵਾਪਰੀ ਤਾਂ ਉਨਾਂ ਬਹੁਤ ਸੀ ਸੂਝ-ਭੂਝ ਨਾਲ ਇਸ ਨੂੰ ਹੱਲ ਕਰਕੇ ਪੁਲਿਸ ਦੀ ਸਾਖ ਨੂੰ ਲੋਕਾਂ ‘ਚ ਬਹਾਲ ਰੱਖਿਆ । ਜਿਸ ਕਾਰਨ ਮੋਗਾ ਜਿਲੇ ਦੇ ਲੋਕਾਂ ਦੇ ਦਿਲਾਂ ਅੰਦਰ ਉਨਾਂ ਲਈ ਭਾਰੀ ਸਤਿਕਾਰ ਹੈ ।

Share Button

Leave a Reply

Your email address will not be published. Required fields are marked *

%d bloggers like this: