Fri. Apr 26th, 2019

ਜਸਪ੍ਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ

ਜਸਪ੍ਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ

ਬੁਢਲਾਡਾ, 01 ਸਤੰਬਰ (ਪ ਪ)ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਲਈ ਗਈ ਐਮ.ਲਿਬ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿੱਚ ਗੁਰੁ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਸ਼ਨ ਕਰਦਿਆਂ ਮੈਰਿਟ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਕਾਲਜ ਦੇ ਲਾਇਬਰੇਰੀ ਸਾਇੰਸ ਵਿਭਾਗ ਦੇ ਮੁਖੀ ਪ੍ਰੋ: ਹਰਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਮ.ਲਿਬ. ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਓਵਰਆਲ ਪੰਜਾਬੀ ਯੂਨੀਵਰਸਿਟੀ ਵਿੱਚੋਂ ਤੀਜਾ ਅਤੇ ਅਮਨਦੀਪ ਕੌਰ ਨੇ ਸਮੈਸਟਰ ਦੂਜੇ ਵਿਚੋਂ 90 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਪ੍ਰੀਖਿਆ ਵਿੱਚ ਕੁੱਲ 32 ਵਿਦਿਆਰਥੀਆ ਨੇ ਭਾਗ ਲਿਆ ਜਿੰਨਾ ਵਿੱਚੋਂ 8 ਵਿਦਿਆਰਥੀਆ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ ਅਤੇ ਨਤੀਜਾ 100 ਪ੍ਰਤੀਸ਼ਤ ਰਿਹਾ। ਇਸ ਮੋਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਲਇਬਰੇਰੀ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਵਧਾਈ ਦਿੰਦਿਆ, ਭਵਿੱਖ ਵਿੱਚ ਅਜੇਹੇ ਨਤੀਜੇ ਬਰਕਰਾਰ ਰੱਖਣ ਲਈ ਪੇ੍ਰਿਤ ਕੀਤਾ। ਇਸ ਮੌਕੇ ਪੋ. ਇੰਦਰਜੀਤ ਸਿੰਘ, ਪੋ. ਹਰਮਨਦੀਪ ਸਿੰਘ, ਮੈਡਮ ਰਾਜਵਿੰਦਰ ਕੌਰ ਅਤੇ ਜਸਪਾਲ ਕੌਰ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: